ਨਵੀਂ ਦਿੱਲੀ— ਭਾਰਤ ਦੇ ਚੋਟੀ ਦੇ ਪਹਿਲਵਾਨ ਬਜਰੰਗ ਪੂਨੀਆ ਯੂਨਾਈਟਡ ਵਿਸ਼ਵ ਰੈਸਲਿੰਗ ਦੇ ਵਲੋਂ ਬੁੱਧਵਾਰ ਨੂੰ ਜਾਰੀ ਤਾਜ਼ਾ ਰੈਂਕਿੰਗ 'ਚ ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ 'ਚ ਪਹਿਲੇ ਸਥਾਨ 'ਤੇ ਪਹੁੰਚ ਗਏ। ਪਿਛਲੇ ਸਾਲ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ 'ਚ ਸੋਨ ਤਮਗੇ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਤਮਗਾ ਜਿੱਤਣ ਵਾਲੇ 25 ਸਾਲਾ ਦੇ ਇਸ ਭਾਰਤੀ ਪਹਿਲਵਾਨ ਦੇ ਨਾਂ 58 ਰੈਂਕਿੰਗ ਅੰਕ ਹਨ ਜਦਕਿ ਰੂਸ ਦੇ ਅਹਿਮਦ ਚਾਕੇਵ ਦੇ ਨਾਂ 21 ਅੰਕ ਹਨ। ਚੀਨ 'ਚ 23 ਮਈ ਤੋਂ ਸ਼ੁਰੂ ਹੋ ਰਹੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਹੇ ਬਜਰੰਗ ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ 'ਚ ਪਹਿਲੇ ਸਥਾਨ 'ਤੇ ਪਹੁੰਚੇ ਸਨ। ਉਨ੍ਹਾਂ ਨੇ ਮਾਰਚ 'ਚ ਬੁਲਗਾਰੀਆ 'ਚ ਡਾਨ ਕੋਲੋਵ-ਨਿਕੋਲਾ ਪੇਤਰੋਵ ਟੂਰਨਾਮੈਂਟ 'ਚ ਸੋਨ ਤਮਗਾ ਜਿੱਤਿਆ ਸੀ।
ਪਿੱਠ ਦੀ ਦਰਦ ਕਾਰਨ ਧੋਨੀ ਟੀਮ ਚੋਂ ਬਾਹਰ, ਰੈਨਾ ਕਰ ਰਹੇ ਹਨ ਚੇਨਈ ਦੀ ਕਪਤਾਨੀ
NEXT STORY