ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਲਈ ਇੱਕ ਵਾਰ ਫਿਰ ਮਾਣ ਵਾਲਾ ਪਲ ਆਇਆ ਹੈ। ICC ਵੱਲੋਂ ਜਾਰੀ ਤਾਜ਼ਾ T20I ਰੈਂਕਿੰਗ ਵਿੱਚ ਭਾਰਤੀ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੇ ਆਪਣੀ ਸਰਦਾਰੀ ਕਾਇਮ ਰੱਖੀ ਹੈ। ਦੱਖਣੀ ਅਫਰੀਕਾ ਵਿਰੁੱਧ ਹਾਲ ਹੀ ਵਿੱਚ ਖ਼ਤਮ ਹੋਈ ਸੀਰੀਜ਼ ਵਿੱਚ ਭਾਰਤ ਦੀ 3-1 ਦੀ ਸ਼ਾਨਦਾਰ ਜਿੱਤ ਨੇ ਖਿਡਾਰੀਆਂ ਦੀ ਰੈਂਕਿੰਗ ਵਿੱਚ ਵੱਡਾ ਸੁਧਾਰ ਕੀਤਾ ਹੈ।
ਤਿਲਕ ਵਰਮਾ ਦੀ ਇਤਿਹਾਸਕ ਪੁਲਾਂਘ
ਭਾਰਤ ਦੇ ਉਭਰਦੇ ਸਿਤਾਰੇ ਤਿਲਕ ਵਰਮਾ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਦੁਨੀਆ ਦੇ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਤਿਲਕ ਵਰਮਾ ਹੁਣ 805 ਰੇਟਿੰਗ ਅੰਕਾਂ ਨਾਲ ICC T20I ਬੱਲੇਬਾਜ਼ੀ ਰੈਂਕਿੰਗ ਵਿੱਚ ਤੀਜੇ ਸਥਾਨ 'ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਦੱਖਣੀ ਅਫਰੀਕਾ ਵਿਰੁੱਧ ਚਾਰ ਪਾਰੀਆਂ ਵਿੱਚ 62.33 ਦੀ ਔਸਤ ਨਾਲ ਕੁੱਲ 187 ਦੌੜਾਂ ਬਣਾਈਆਂ। ਅਹਿਮਦਾਬਾਦ ਵਿੱਚ ਖੇਡੇ ਗਏ ਨਿਰਣਾਇਕ ਮੈਚ ਵਿੱਚ ਤਿਲਕ ਨੇ ਮਹਿਜ਼ 42 ਗੇਂਦਾਂ ਵਿੱਚ 73 ਦੌੜਾਂ ਬਣਾ ਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।
ਗੇਂਦਬਾਜ਼ੀ ਵਿੱਚ ਵਰੁਣ ਚੱਕਰਵਰਤੀ ਦਾ ਜਲਵਾ
ਗੇਂਦਬਾਜ਼ੀ ਰੈਂਕਿੰਗ ਵਿੱਚ ਵਰੁਣ ਚੱਕਰਵਰਤੀ ਨੇ ਆਪਣਾ ਪਹਿਲਾ ਸਥਾਨ ਹੋਰ ਵੀ ਮਜ਼ਬੂਤ ਕਰ ਲਿਆ ਹੈ। ਵਰੁਣ 804 ਦੀ ਰੇਟਿੰਗ ਨਾਲ ਸਿਖਰ 'ਤੇ ਹਨ, ਜੋ ਦੂਜੇ ਨੰਬਰ 'ਤੇ ਮੌਜੂਦ ਜੈਕਬ ਡਫੀ (699) ਤੋਂ ਕਾਫੀ ਅੱਗੇ ਹਨ। ਉਨ੍ਹਾਂ ਨੇ ਸੀਰੀਜ਼ ਵਿੱਚ 11.20 ਦੀ ਸ਼ਾਨਦਾਰ ਔਸਤ ਨਾਲ 10 ਵਿਕਟਾਂ ਲਈਆਂ ਅਤੇ 'ਸੀਰੀਜ਼ ਦਾ ਸਰਵੋਤਮ ਖਿਡਾਰੀ' ਚੁਣੇ ਗਏ।
ਰਿਕੀ ਪੋਂਟਿੰਗ ਨੇ ਕੈਮਰੂਨ ਗ੍ਰੀਨ ਦੀ ਫਾਰਮ 'ਤੇ ਜਤਾਈ ਚਿੰਤਾ
NEXT STORY