ਸਪੋਰਟਸ ਡੈਸਕ : ਦੱਖਣੀ ਅਫਰੀਕਾ ਖ਼ਿਲਾਫ 2018 ’ਚ ਆਸਟਰੇਲੀਆਈ ਖਿਡਾਰੀਆਂ ਵੱਲੋਂ ਗੇਂਦ ਨਾਲ ਛੇੜਛਾੜ ਦੇ ਮਾਮਲੇ ’ਚ ਆਸਟਰੇਲੀਆਈ ਬੱਲੇਬਾਜ਼ ਕੈਮਰਨ ਬੈਨਕ੍ਰਾਫਟ ’ਤੇ ਛੇ ਮਹੀਨੇ ਤੇ ਉਸ ਵੇਲੇ ਟੈਸਟ ਟੀਮ ਦੇ ਕਪਤਾਨ ਸਟੀਵ ਸਮਿਥ ਤੇ ਉਪ ਕਪਤਾਨ ਡੇਵਿਡ ਵਾਰਨਰ ’ਤੇ 12 ਮਹੀਨਿਆਂ ਦੀ ਪਾਬੰਦੀ ਲੱਗੀ ਸੀ ਪਰ ਹਾਲ ਹੀ ’ਚ ਇਸ ਮਾਮਲੇ ’ਤੇ ਕਈ ਖੁਲਾਸੇ ਹੋਏ ਤੇ ਇਸ ਦੌਰਾਨ ਵਾਰਨਰ ਦੇ ਮੈਨੇਜਰ ਜੇਮਸ ਐਰਸਕਿਨ ਨੇ ਵੱਡਾ ਬਿਆਨ ਦਿੰਦਿਆਂ ਜਾਂਚ ਉੱਤੇ ਸਵਾਲ ਚੁੱਕੇ ਤੇ ਇਸ ਨੂੰ ਮਜ਼ਾਕ ਦੱਸਿਆ। ਐਰਸਕਿਨ ਨੇ ਕਿਹਾ ਕਿ ਕੀਤੀ ਗਈ ਜਾਂਚ ਮਜ਼ਾਕ ਸੀ ਤੇ 2018 ’ਚ ਨਿਊਲੈਂਡਸ ’ਚ ਦੱਖਣੀ ਅਫਰੀਕਾ ਖ਼ਿਲਾਫ਼ ਇਕ ਟੈਸਟ ਮੈਚ ਦੌਰਾਨ ਬੈਨਕ੍ਰਾਫਟ ਨੂੰ ਕ੍ਰਿਕਟ ਗੇਂਦ ’ਤੇ ਸੈਂਡ ਪੇਪਰ ਦੀ ਵਰਤੋਂ ਕਰਦੇ ਹੋਏ ਕੈਮਰੇ ’ਚ ਕੈਦ ਹੋਣ ਤੋਂ ਬਾਅਦ ਕਮੇਟੀ ਨੇ ਸਾਰੇ ਖਿਡਾਰੀਆਂ ਤੋਂ ਪੁੱਛਗਿੱਛ ਨਹੀਂ ਕੀਤੀ। ਬੈਨਕ੍ਰਾਫਟ, ਵਾਰਨਰ ਤੇ ਸਮਿਥ ’ਤੇ ਕ੍ਰਿਕਟ ਆਸਟਰੇਲੀਆ ਨੇ ਪਾਬੰਦੀ ਲਾਈ। ਇਹ ਸਾਹਮਣੇ ਆਇਆ ਕਿ ਵਾਰਨਰ ਨੇ ਬੈਨਕ੍ਰਾਫਟ ਨੂੰ ਗੇਂਦ ਨਾਲ ਛੇੜਛਾੜ ਕਰਨ ਲਈ ਕਿਹਾ ਸੀ, ਜਦਕਿ ਤੱਤਕਾਲੀ ਕਪਤਾਨ ਸਮਿਥ ਨੇ ਉਕਤ ਟੈਸਟ ਦੌਰਾਨ ਇਸ ਨੂੰ ਰੋਕਣ ਲਈ ਕੁਝ ਨਹੀਂ ਕੀਤਾ।
ਕ੍ਰਿਕਟ ਆਸਟਰੇਲੀਆ ਨੇ ਬੈਨਕ੍ਰਾਫਟ ਦੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਸ ਨੇ 3 ਖਿਡਾਰੀਆਂ ’ਤੇ ਪਾਬੰਦੀ ਲਾਉਣ ਤੋਂ ਪਹਿਲਾਂ ਘਪਲੇ ਦੀ ਜਾਂਚ ਕੀਤੀ ਸੀ ਪਰ ਨਾਲ ਹੀ ਖਿਡਾਰੀਆਂ ਤੋਂ ਨਵੀਂ ਜਾਣਕਾਰੀ ਪੇਸ਼ ਕਰਨ ਦੀ ਬੇਨਤੀ ਵੀ ਕੀਤੀ। ਹਾਲਾਂਕਿ ਐਸਕਰਿਨ ਅਜਿਹਾ ਨਹੀਂ ਮੰਨਦੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਖਿਡਾਰੀਆਂ ਨੂੰ ਸਜ਼ਾ ਦਿੱਤੀ ਗਈ, ਜੇਕਰ ਉਨ੍ਹਾਂ ਨੇ ਕਾਨੂੰਨੀ ਕਾਰਵਾਈ ਕੀਤੀ ਹੁੰਦੀ ਤਾਂ ਉਹ ਜਿੱਤ ਜਾਂਦੇ।
ਵਾਰਨਰ ਦੇ ਮੈਨੇਜਰ ਨੇ ਇਕ ਅਖਬਾਰ ਨੂੰ ਕਿਹਾ ਕਿ ਜੋ ਰਿਪੋਰਟ ਦੱਸੀ ਗਈ ਸੀ, ਉਸ ’ਚ ਉਨ੍ਹਾਂ ਨੇ ਸਾਰੇ ਖਿਡਾਰੀਆਂ ਤੋਂ ਜਾਣਕਾਰੀ ਨਹੀਂ ਲਈ। ਸਾਰਾ ਕੁਝ ਬਹੁਤ ਬੁਰੀ ਤਰ੍ਹਾਂ ਨਾਲ ਸੰਭਾਲਿਆ ਗਿਆ ਸੀ ਪਰ ਇਹ ਮਜ਼ਾਕ ਸੀ ਪਰ ਅੰਤ ’ਚ ਪੂਰਾ ਸੱਚ ਸਾਹਮਣੇ ਆਏਗਾ ਤਾਂ ਸੱਚ ਤੋਂ ਬਿਨਾਂ ਕੁਝ ਵੀ ਸਾਹਮਣੇ ਨਹੀਂ ਆਏਗਾ ਤੇ ਮੈਨੂੰ ਪੂਰਾ ਸੱਚ ਪਤਾ ਹੈ ਪਰ ਇਹ ਕਿਸੇ ਵੀ ਉਦੇਸ਼ ਦੀ ਪੂਰਤੀ ਨਹੀਂ ਕਰਦਾ ਕਿਉਂਕਿ ਸਮੇਂ ਦੇ ਨਾਲ ਆਸਟਰੇਲੀਆਈ ਜਨਤਾ ਨੂੰ ਆਸਟਰੇਲੀਆਈ ਟੀਮ ਨੂੰ ਨਾਪਸੰਦ ਕਰਨਾ ਪਿਆ ਕਿਉਂਕਿ ਉਨ੍ਹਾਂ ਨੈ ਵਿਸ਼ੇਸ਼ ਤੌਰ ’ਤੇ ਚੰਗਾ ਵਤੀਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਮਿਥ, ਵਾਰਨਰ ਤੇ ਬੈਨਕ੍ਰਾਫਟ ਨਾਲ ਨਿੰਦਣਯੋਗ ਵਿਵਹਾਰ ਕੀਤਾ ਗਿਆ ਸੀ। ਤੱਥ ਇਹ ਹੈ ਕਿ ਉਨ੍ਹਾਂ ਨੇ ਗਲਤ ਕੰਮ ਕੀਤਾ ਪਰ ਸਜ਼ਾ ਅਪਰਾਧ ਲਈ ਢੁੱਕਵੀਂ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਜੇਕਰ ਉਨ੍ਹਾਂ ’ਚੋਂ ਇਕ ਜਾਂ ਦੋ ਖਿਡਾਰੀਆਂ ਨੇ ਕਾਨੂੰਨੀ ਕਾਰਵਾਈ ਕੀਤੀ ਹੁੰਦੀ ਤਾਂ ਉਹ ਜਿੱਤ ਜਾਂਦੇ ਕਿਉਂਕਿ ਸੱਚਾਈ ਕੀ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਆਸਟਰੇਲੀਆਈ ਕਪਤਾਨ ਮਾਈਕਲ ਕਲਾਰਕ ਨੇ ਕਿਹਾ ਸੀ ਕਿ ਬੈਨਕ੍ਰਾਫਟ ਦਾ ਇਹ ਬਿਆਨ ਕਿ ਗੇਂਦਬਾਜ਼ਾਂ ਨੂੰ ਕੇਪਟਾਊਨ ਟੈਸਟ ਦੌਰਾਨ ਗੇਂਦ ਨਾਲ ਛੇੜਛਾੜ ਦੀ ਜਾਣਕਾਰੀ ਸੀ, ਹੈਰਾਨੀਜਨਕ ਨਹੀਂ ਸੀ। ਜੇਕਰ ਤੁਸੀਂ ਉੱਚੇ ਪੱਧਰ ’ਤੇ ਮੈਚ ਖੇਡਦੇ ਹੋ ਤਾਂ ਤੁਸੀਂ ਆਪਣੇ ਉਪਕਰਨਾਂ ਨੂੰ ਜਾਣਦੇ ਹੋ ਕਿ ਇਹ ਚੰਗਾ ਨਹੀਂ ਹੈ। ਕੀ ਤੁਸੀਂ ਸੋਚ ਸਕਦੇ ਹੋ ਕਿ ਗੇਂਦ ਗੇਂਦਬਾਜ਼ ਨੂੰ ਵਾਪਸ ਸੁੱਟੀ ਜਾ ਰਹੀ ਤੇ ਗੇਂਦਬਾਜ਼ ਨੂੰ ਇਸ ਬਾਰੇ ਪਤਾ ਹੀ ਨਹੀਂ ਹੈ ?
ਕੀ ਇੰਗਲੈਂਡ ਤੇ ਆਸਟਰੇਲੀਆ ਖ਼ਿਲਾਫ਼ ਫ਼ਿਕਸ ਸਨ ਭਾਰਤ ਦੇ ਮੈਚ? ਦਾਅਵਿਆਂ ’ਤੇ ICC ਨੇ ਦਿੱਤਾ ਇਹ ਫ਼ੈਸਲਾ
NEXT STORY