ਦੁਬਈ- ਪਲੇਅ ਆਫ ਵਿਚ ਜਗ੍ਹਾ ਬਣਾ ਚੁੱਕੀ ਰਾਇਲ ਚੈਲੰਜਰਜ਼ ਬੈਂਗਲੁਰੂ ਪਿਛਲੇ ਮੈਚ ਦੀ ਹਾਰ ਨੂੰ ਭੁੱਲਾ ਕੇ ਆਖਰੀ ਲੀਗ ਮੈਚ ਵਿਚ ਚੋਟੀ 'ਤੇ ਕਾਬਜ਼ ਦਿੱਲੀ ਕੈਪੀਟਲਸ ਨੂੰ ਹਰਾ ਕੇ ਅਗਲੇ ਦੌਰ ਵਿਚ ਪੂਰੇ ਆਤਮਵਿਸ਼ਵਾਸ ਨਾਲ ਉਤਰਨਾ ਚਾਹੇਗੀ। ਦਿੱਲੀ ਦੇ 13 ਮੈਚਾਂ ਵਿਚੋਂ 20 ਅੰਕ ਹਨ ਤੇ ਉਸਦਾ ਟਾਪ-2 ਵਿਚ ਰਹਿਣਾ ਤੈਅ ਹੈ। ਉੱਥੇ ਹੀ ਸਨਰਾਈਜ਼ਰਜ਼ ਹੈਦਰਾਬਾਦ ਹੱਥੋਂ ਬੁੱਧਵਾਰ ਨੂੰ ਮਿਲੀ ਹਾਰ ਤੋਂ ਬਾਅਦ ਆਰ. ਸੀ. ਬੀ. ਦਾ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਰਹਿਣਾ ਮੁਸ਼ਕਿਲ ਹੋ ਗਿਆ ਹੈ।
ਇਹ ਖ਼ਬਰ ਪੜ੍ਹੋ- IPL 2021 : ਰਾਹੁਲ ਨੇ ਹਾਸਲ ਕੀਤੀ ਇਹ ਉਪਲੱਬਧੀ, ਬਣਾਏ ਇਹ ਰਿਕਾਰਡ
ਉਸਦੇ 16 ਅੰਕ ਹਨ ਤੇ ਨੈੱਟ ਰਨ ਰੇਟ ਵਿਚ ਦੂਜੇ ਸਥਾਨ 'ਤੇ ਕਾਬਜ਼ ਚੇਨਈ ਸੁਪਰ ਕਿੰਗਜ਼ ਤੋਂ ਘੱਟ ਹੈ। ਦਿੱਲੀ ਤੇ ਰਿਸ਼ਭ ਪੰਤ ਦੀ ਕਪਤਾਨੀ ਵਾਲੀ ਦਿੱਲੀ ਦੀ ਟੀਮ ਨੇ ਪਿਛਲੇ 5 ਵਿਚੋਂ 4 ਮੈਚ ਜਿੱਤੇ ਹਨ ਤੇ ਲੀਗ ਗੇੜ ਤੋਂ ਬਾਅਦ ਉਸਦਾ ਆਤਮਵਿਸ਼ਵਾਸ ਬੁਲੰਦ ਹੈ। ਪ੍ਰਿਥਵੀ ਸ਼ਾਹ ਦੇ ਲਗਾਤਾਰ ਚੰਗਾ ਪ੍ਰਦਰਸ਼ਨ ਨਾ ਕਰ ਸਕਣ ਦੇ ਬਾਵਜੂਦ ਦਿੱਲੀ ਦੀ ਬੱਲੇਬਾਜ਼ੀ ਮਜ਼ਬੂਤ ਰਹੀ ਹੈ।
ਖ਼ਬਰ ਪੜ੍ਹੋ- ਭਾਰਤ ਤੇ ਆਸਟਰੇਲੀਆ ਮਹਿਲਾ ਟੀਮ ਵਿਚਾਲੇ ਪਹਿਲਾ ਟੀ20 ਮੈਚ ਮੀਂਹ ਕਾਰਨ ਰੱਦ
ਪਲੇਇੰਗ ਇਲੈਵਨ
ਦਿੱਲੀ ਕੈਪੀਟਲਸ - ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਰਿਪਾਲ ਪਟੇਲ, ਅਕਸ਼ਰ ਪਟੇਲ, ਸ਼ਿਮਰੌਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਕਾਗਿਸੋ ਰਬਾਡਾ, ਅਵੇਸ਼ ਖਾਨ, ਐਨਰਿਕ ਨੌਰਟਜੇ।
ਰਾਇਲ ਚੈਲੰਜਰਜ਼ ਬੈਂਗਲੁਰੂ - ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪੱਡੀਕਲ, ਸ਼੍ਰੀਕਰ ਭਾਰਤ (ਵਿਕਟਕੀਪਰ), ਗਲੇਨ ਮੈਕਸਵੇਲ, ਏਬੀ ਡਿਵਿਲੀਅਰਸ, ਸ਼ਾਹਬਾਜ਼ ਅਹਿਮਦ, ਡੈਨੀਅਲ ਕ੍ਰਿਸ਼ਚੀਅਨ, ਕਾਈਲ ਜੈਮੀਸਨ, ਹਰਸ਼ਲ ਪਟੇਲ, ਮੁਹੰਮਦ ਸਿਰਾਜ, ਯੁਜ਼ਵੇਂਦਰ ਚਾਹਲ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਚੈੱਸਮੂਡ ਇੰਡਰਨੈਸ਼ਨਲ : ਨਾਰਾਇਣਨ ਤੇ ਪ੍ਰਗਿਆਨੰਦਾ ਸਾਂਝੇ ਬੜ੍ਹਤ 'ਤੇ
NEXT STORY