ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ੀ ਕੋਚ ਸੰਜੈ ਬਾਂਗੜ ਨੇ ਕਿਹਾ ਕਿ ਭਾਰਤੀ ਬੱਲੇਬਾਜ਼ ਕਾਫੀ ਦਬਾਅ 'ਚ ਹੈ ਅਤੇ ਇੰਗਲੈਂਡ ਖਿਲਾਫ ਪਹਿਲੇ ਦੋ ਟੈਸਟ 'ਚ ਸ਼ਰਮਨਾਕ ਹਾਰ ਤੋਂ ਬਾਅਦ ਆਪਣੇ ਕਰੀਅਰ ਲਈ ਖੇਡ ਰਹੇ ਹਨ। ਦੁਨੀਆ ਦੀ ਨੰਬਰ ਇਕ ਟੀਮ ਭਾਰਤ ਪੰਜ ਮੈਚਾਂ ਦੀ ਸੀਰੀਜ਼ 'ਚ 0-2 ਨਾਲ ਪਿੱਛੇ ਰਹੀ ਹੈ ਪਰ ਤੀਜੇ ਟੈਸਟ ਦੇ ਪਹਿਲੇ ਦਿਨ ਟੀਮ ਦੇ ਮਜਬੂਤ ਪ੍ਰਦਰਸ਼ਨ ਕਰਦੇ ਹੋਏ 6 ਵਿਕਟਾਂ 'ਤੇ 307 ਦੌੜਾਂ ਬਣਾਈਆਂ।
ਬਾਂਗੜ ਨੇ ਪਹਿਲੇ ਦਿਨ ਦੇ ਖੇਡ ਤੋਂ ਬਾਅਦ ਕਿਹਾ ਕਿ ਖਿਡਾਰੀ ਕਾਫੀ ਦਬਾਅ 'ਚ ਹਨ। ਉਹ ਆਪਣੇ ਕਰੀਅਰ ਲਈ ਖੇਡ ਰਹੇ ਹਨ। ਅਸੀਂ ਸਮਝ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਜਦੋਂ ਚੀਜ਼ਾਂ ਆਪਣੇ ਪੱਖ 'ਚ ਨਾ ਹੋ ਰਹੀਆਂ ਹੋਣ ਤਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ ਆਪਣਾ ਹੌਸਲਾ ਬਰਕਰਾਰ ਰੱਖੋਂ। ਆਪਣਾ ਸੰਤੁਲਨ ਬਣਾਈ ਰੱਖੋ, ਇਸ ਨਾਲ ਮਦਦ ਮਿਲਦੀ ਹੈ।
ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਨੇ ਸਹਿਯੋਗੀ ਸਟਾਫ 'ਤੇ ਸਵਾਲਿਆ ਨਿਸ਼ਾਨ ਲਗਾ ਦਿੱਤਾ ਹੈ, ਪਰ ਬਾਂਗੜ ਨੇ ਕਿਹਾ ਕਿ ਇਹ ਕੰਮ ਨਾਲ ਹੀ ਦਬਾਅ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਪਤਾ ਹੈ ਕਿ ਇਹ ਕੋਈ ਜਾਦੂ ਦੀ ਛੜੀ ਨਹੀਂ ਹੈ ਜਿਸ ਨੂੰ ਅਸੀਂ ਕਿਸੇ ਬੱਲੇਬਾਜ਼ 'ਤੇ ਘੁੰਮਾ ਦੇਵਾਗੇ। ਤੁਹਾਨੂੰ ਸਮਝਣਾ ਹੋਵੇਗਾ ਕਿ ਪਿਛਲੇ ਪੰਜ ਟੈਸਟ ਜੋ ਅਸੀਂ ਵਿਦੇਸ਼ੀ ਸਰਜ਼ਮੀ 'ਤੇ ਖੇਡੇ ਹਨ ਉਨ੍ਹਾਂ 'ਚੋਂ ਸੇਂਚੁਰੀਅਨ ਟੈਸਟ ਨੂੰ ਛੱਡ ਕੇ ਬਾਕੀ ਸਾਰੇ ਮੁਸ਼ਕਲ ਹਾਲਾਤ 'ਚ ਖੇਡੇ ਗਏ।
ਬਾਂਗੜ ਨੇ ਕਿਹਾ ਕਿ ਤਕਨੀਕ 'ਚ ਬਦਲਾਅ ਕਾਰਨ ਭਾਰਤੀ ਬੱਲੇਬਾਜ਼ਾਂ ਨੂੰ ਟ੍ਰੈਂਟ ਬ੍ਰਿਜ਼ ਟੈਸਟ 'ਚ ਮਦਦ ਮਿਲੀ। ਜਿਸ ਦੌਰਾਨ ਵਿਰਾਟ ਕੋਹਲੀ ਨੇ 97 ਦੌੜਾਂ ਦੀ ਪਾਰੀ ਖੇਡੀ ਜਦਕਿ ਅਜਿੰਕਯ ਰਹਾਨੇ ਨੇ 81 ਦੌੜਾਂ ਬਣਾਈਆਂ। ਬਾਂਗੜ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਇਹ ਰਿਹਾ ਕਿ ਸਲਾਮੀ ਸਾਂਝੇਦਾਰੀ ਸਾਡੀ ਉਮੀਦ ਦੇ ਮੁਤਾਬਤ ਰਹੀ। ਪਹਿਲੇ ਦੋ ਟੈਸਟ 'ਚ ਅਸੀਂ ਸ਼ੁਰੂਆਤੀ 15 ਓਵਰ ਦੇ ਅੰਦਰ ਦੋ ਜਾ ਤਿੰਨ ਵਿਕਟਾਂ ਗੁਆ ਰਹੇ ਸੀ ਅਤੇ ਮੱਧਕ੍ਰਮ 'ਚ ਮੁਸ਼ਕਲ ਹਾਲਾਂਤ 'ਚ ਸਾਨੂੰ ਜਲਦੀ ਵਿਕਟ 'ਤੇ ਉਤਰਨਾ ਪੈ ਰਿਹਾ ਸੀ।
ਫਿਰ ਇਸ਼ਾਂਤ ਦਾ ਸ਼ਿਕਾਰ ਬਣੇ ਕੁਕ, ਇੰਨੀ ਵਾਰ ਹੋ ਚੁੱਕੇ ਹਨ ਆਊਟ
NEXT STORY