ਨਵੀਂ ਦਿੱਲੀ- ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ ਨੇ ਅਮੇਲੀਆ ਵਾਲਵਰਡੇ ਨੂੰ ਭਾਰਤੀ ਸੀਨੀਅਰ ਮਹਿਲਾ ਟੀਮ ਦੀ ਕੋਚ ਬਣਾਇਆ ਹੈ। ਕੋਸਟਾ ਰਿਕਾ ਦੀ ਰਹਿਣ ਵਾਲੀ 39 ਸਾਲਾ ਵਾਲਵਰਡੇ ਤੁਰਕੀ ਦੇ ਅੰਤਾਲਯਾ ਵਿਚ ਇੰਡੀਅਨ ਕੈਂਪ ਵਿਚ ਸ਼ਾਮਲ ਹੋ ਗਈ ਹੈ, ਜਿੱਥੇ ਬਲਿਊ ਟਾਈਗਰਸ ਮਾਰਚ ਵਿਚ ਹੋਣ ਵਾਲੇ ਏ. ਐੱਫ. ਸੀ. ਮਹਿਲਾ ਏਸ਼ੀਅਨ ਕੱਪ ਆਸਟ੍ਰੇਲੀਆ 2026 ਦੀ ਤਿਆਰੀ ਕਰ ਰਹੀ ਹੈ।
ਇਕ ਸਾਬਕਾ ਖਿਡਾਰੀ ਜਿਸ ਨੇ 2011 ਵਿਚ ਆਣਾ ਕੋਚਿੰਗ ਕਰੀਅਰ ਸ਼ੁਰੂ ਕੀਤਾ ਸੀ, ਵਾਲਵਰਡੇ ਕੋਸਟਾ ਰਿਕਾ ਮਹਿਲਾ ਨੈਸ਼ਨਲ ਟੀਮ ਦੇ ਇਤਿਹਾਸ ਵਿਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੀ ਕੋਚ ਸੀ, ਉਸ ਨੇ 2015 ਤੋਂ 2023 ਤੱਕ ਲਾਸ ਟਿਕਾਸ ਨੂੰ ਲੀਡ ਕੀਤਾ। ਉਸਦੀ ਦੇਖ-ਰੇਖ ਵਿਚ, ਕੋਸਟਾ ਰਿਕਾ ਨੇ 2015 ਤੇ 2023 ਫੀਫਾ ਮਹਿਲਾ ਵਿਸ਼ਵ ਕੱਪ ਵਿਚ ਹਿੱਸਾ ਲਿਆ, ਜਿਹੜੀ ਇਸ ਵੱਡੇ ਈਵੈਂਟ ਵਿਚ ਉਸਦੀ ਸਿਰਫ ਦੋ ਵਾਰ ਮੌਜੂਦਗੀ ਸੀ। ਉਹ ਸਿਰਫ 28 ਸਾਲ ਦੀ ਉਮਰ ਵਿਚ 2025 ਵਿਸ਼ਵ ਕੱਪ ਵਿਚ ਦੂਜੀ ਸਭ ਤੋਂ ਘੱਟ ਉਮਰ ਦੀ ਹੈੱਡ ਕੋਚ ਸੀ।
ਕਪਤਾਨ ਜੇਮੀਮਾ ਦੇ ਅਰਧ ਸੈਂਕੜੇ ਨਾਲ ਦਿੱਲੀ ਕੈਪੀਟਲਜ਼ ਜਿੱਤੀ, ਮੁੰਬਈ ਇੰਡੀਅਨਜ਼ ਨੇ ਲਾਈ ਹਾਰ ਦੀ ਹੈਟ੍ਰਿਕ
NEXT STORY