ਨਵੀਂ ਦਿੱਲੀ— ਦਿੱਲੀ ਟੀ-20 'ਚ ਜਿੱਤ ਤੋਂ ਬਾਅਦ ਤਿੰਨ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਅੱਗੇ ਚੱਲ ਰਹੇ ਬੰਗਲਾਦੇਸ਼ ਦੇ ਲਈ ਸੀਰੀਜ਼ 'ਚ ਜੇਤੂ ਬੜ੍ਹਤ ਬਣਾਉਣ ਦੇ ਲਈ ਵਧੀਆ ਮੌਕਾ ਸੀ ਪਰ ਰਾਜਕੋਟ ਦੇ ਮੈਦਾਨ 'ਤੇ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਨੇ ਸ਼ਾਨਦਾਰ ਖੇਡ ਦਿਖਾ ਕੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਮੈਚ ਹਾਰਨ ਤੋਂ ਬਾਅਦ ਬੰਗਲਾਦੇਸ਼ ਦੇ ਕਪਤਾਨ ਮਹਿਮੂਦੁੱਲਾ ਨਿਰਾਸ਼ ਦਿਖੇ।
ਮਹਿਮੂਦੁੱਲਾ ਨੇ ਕਿਹਾ ਮੈਨੂੰ ਲੱਗਾ ਹੈ ਕਿ ਇਹ ਬੱਲੇਬਾਜ਼ੀ ਕਰਨ ਦੇ ਲਈ ਬਹੁਤ ਵਧੀਆ ਵਿਕਟ ਸੀ ਤੇ 180 ਦੌੜਾਂ ਦੇ ਵਧੀਆ ਟੀਚਾ ਹੋਣਾ ਚਾਹੀਦਾ ਸੀ। ਉਨ੍ਹਾਂ ਨੇ (ਰੋਹਿਤ ਤੇ ਸ਼ਿਖਰ) ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਤਰ੍ਹਾ ਨਾਲ ਵਿਕਟ ਕਲਾਈ ਦੇ ਸਪਿਨਰ ਹਮੇਸ਼ਾ ਮੈਚ ਨੂੰ ਆਪਣੇ ਪੱਖ 'ਚ ਕਰਨ 'ਚ ਕਾਮਯਾਬ ਹੁੰਦੇ ਹਨ। ਭਾਰਤੀ ਟੀਮ ਦੇ ਕੋਲ ਚਾਹਲ ਸੀ, ਉਸ ਨੇ ਮੌਕੇ ਨੂੰ ਲੱਭਿਆ। ਜੇਕਰ ਸਾਡੇ ਕੋਲ ਵਧੀਆ ਸਪਿਨਰ ਹੁੰਦਾ ਤਾਂ ਗੱਲ ਕੁਝ ਹੋਰ ਹੋ ਸਕਦੀ ਸੀ। ਮਹਿਮੂਦੁੱਲਾ ਨੇ ਆਪਣੇ ਗੇਂਦਬਾਜ਼ ਅਮੀਨੁਲ ਦੀ ਵੀ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ ਉਹ ਬੰਗਲਾਦੇਸ਼ ਦੇ ਲਈ ਇਕ ਮਹਾਨ ਖੋਜ ਹੈ।
ਜਿੱਤ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਦਿੱਤਾ ਵੱਡਾ ਬਿਆਨ
NEXT STORY