ਸਿਲਹਟ (ਬੰਗਲਾਦੇਸ਼),(ਭਾਸ਼ਾ)–ਖੱਬੇ ਹੱਥ ਦੇ ਸਪਿਨਰ ਤਾਇਜੁਲ ਇਸਲਾਮ ਨੇ ਆਪਣੇ ਕਰੀਅਰ ਵਿਚ ਦੂਜੀ ਵਾਰ ਮੈਚ ਵਿਚ 10 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ, ਜਿਸ ਨਾਲ ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ ਪਹਿਲੇ ਟੈਸਟ ਕ੍ਰਿਕਟ ਮੈਚ ਵਿਚ ਸ਼ਨੀਵਾਰ ਨੂੰ ਇੱਥੇ 150 ਦੌੜਾਂ ਨਾਲ ਕਰਾਰੀ ਹਾਰ ਦਿੱਤੀ। ਤਾਇਜੁਲ ਨੇ ਪਹਿਲੀ ਪਾਰੀ ਵਿਚ 109 ਦੌੜਾਂ ਦੇ ਕੇ 4 ਅਤੇ ਦੂਜੀ ਪਾਰੀ ਵਿਚ 75 ਦੌੜਾਂ ਦੇ ਕੇ 6 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰਿਕਟ ਟੀਮ ਦੀ ਸ਼ਰੇਆਮ ਬੇਇੱਜ਼ਤੀ, ਆਸਟ੍ਰੇਲੀਆ ਪੁੱਜਦੇ ਹੀ ਹੋਇਆ ਇਹ ਹਾਲ
ਨਿਊਜ਼ੀਲੈਂਡ ਦੀ ਟੀਮ 332 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਖੇਡ ਦੇ 5ਵੇਂ ਤੇ ਆਖਰੀ ਦਿਨ ਪਹਿਲੇ ਸੈਸ਼ਨ ’ਚ ਹੀ 181 ਦੌੜਾਂ ਬਣਾ ਕੇ ਆਊਟ ਹੋ ਗਈ। ਤਾਇਜੁਲ ਤੋਂ ਇਲਾਵਾ ਬੰਗਲਾਦੇਸ਼ ਵਲੋਂ ਆਫ ਸਪਿਨਰ ਨਈਮ ਹਸਨ ਨੇ 40 ਦੌੜਾਂ ਦੇ ਕੇ 2 ਵਿਕਟਾਂ ਜਦਕਿ ਤੇਜ਼ ਗੇਂਦਬਾਜ਼ ਸ਼ੋਰੀਫੁਲ ਇਸਲਾਮ ਤੇ ਆਫ ਸਪਿਨਰ ਮੇਹਦੀ ਹਸਨ ਨੇ ਇਕ-ਇਕ ਵਿਕਟ ਲਈ।
ਇਹ ਵੀ ਪੜ੍ਹੋ : ਸੱਟ ਕਾਰਨ ਵਿਸ਼ਵ ਕੱਪ ’ਚੋਂ ਬਾਹਰ ਹੋਣ ਤੋਂ ਨਿਰਾਸ਼ ਸੀ : ਅਕਸ਼ਰ ਪਟੇਲ
ਨਿਊਜ਼ੀਲੈਂਡ ਨੇ ਸਵੇਰੇ 7 ਵਿਕਟਾਂ ’ਤੇ 113 ਦੌੜਾਂ ਤੋਂ ਆਪਣੀ ਦੂਜੀ ਪਾਰੀ ਅੱਗੇ ਵਧਾਈ ਸੀ। ਉਸ ਵਲੋਂ ਡੈਰਿਲ ਮਿਸ਼ੇਲ ਨੇ ਸਭ ਤੋਂ ਵੱਧ 58 ਦੌੜਾਂ ਬਣਾਈਆਂ ਜਦਕਿ ਕਪਤਾਨ ਟਿਮ ਸਾਊਥੀ ਨੇ 24 ਗੇਂਦਾਂ ’ਤੇ 34 ਦੌੜਾਂ ਦੀ ਹਮਲਾਵਰ ਪਾਰੀ ਖੇਡੀ। ਈਸ਼ ਸੋਢੀ ਨੇ 91 ਗੇਂਦਾਂ ’ਤੇ 22 ਦੌੜਾਂ ਦੀ ਸੰਘਰਸ਼ਪੂਰਣ ਪਾਰੀ ਖੇਡੀ। ਦੂਜਾ ਤੇ ਆਖਰੀ ਟੈਸਟ 6 ਦਸੰਬਰ ਤੋਂ ਮੀਰਪੁਰ ਵਿਚ ਖੇਡਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੱਟ ਕਾਰਨ ਵਿਸ਼ਵ ਕੱਪ ’ਚੋਂ ਬਾਹਰ ਹੋਣ ਤੋਂ ਨਿਰਾਸ਼ ਸੀ : ਅਕਸ਼ਰ ਪਟੇਲ
NEXT STORY