ਨਵੀਂ ਦਿੱਲੀ (ਬਿਊਰੋ)— ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਅਤੇ ਬੱਲੇਬਾਜ਼ ਨੁਰੁਲ ਹਸਨ ਉੱਤੇ ਆਈ.ਸੀ.ਸੀ. ਨੇ ਮੈਚ ਫੀਸ ਦਾ 25 ਫ਼ੀਸਦੀ ਜੁਰਮਾਨਾ ਲਗਾਇਆ ਹੈ। ਬੰਗਲਾਦੇਸ਼ ਟੀਮ ਦੇ ਦੋਨਾਂ ਖਿਡਾਰੀਆਂ ਨੂੰ ਆਈ.ਸੀ.ਸੀ. ਕੋਡ ਆਫ ਕੰਡਕਟ ਦੇ ਤਹਿਤ ਦੋਸ਼ੀ ਮੰਨਿਆ ਗਿਆ ਹੈ। ਦੋਨਾਂ ਖਿਡਾਰੀਆਂ ਨੂੰ ਸ਼੍ਰੀਲੰਕਾ ਖਿਲਾਫ ਸੈਮੀਫਾਈਨਲ ਵਿਚ ਉਨ੍ਹਾਂ ਦੀ ਸ਼ਰਮਨਾਕ ਹਰਕਤ ਲਈ ਦੋਸ਼ੀ ਠਹਿਰਾਇਆ ਗਿਆ ਹੈ।

ਸ਼ਾਕਿਬ ਨੂੰ ਆਈ.ਸੀ.ਸੀ. ਦੀ ਧਾਰਾ 2.1.1 (ਸਾਥੀ ਖਿਡਾਰੀਆਂ ਨੂੰ ਉਕਸਾਉਣ) ਦੇ ਤਹਿਤ ਦੋਸ਼ੀ ਮੰਨਿਆ ਗਿਆ ਹੈ, ਤਾਂ ਉਥੇ ਹੀ ਨੁਰੁਲ ਹਸਨ ਨੂੰ 2.1.2 (ਚਿਤਾਵਨੀ ਦੇ ਬਾਅਦ ਵਿਵਾਦ) ਕਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਦੋਨਾਂ ਖਿਡਾਰੀਆਂ ਨੂੰ ਲੇਵਲ-1 ਦੀ ਉਲੰਘਣਾ ਕਰਨ ਦੇ ਜੁਰਮ ਵਿਚ 1-1 ਡੀਮੈਰਿਟ ਪੁਆਇੰਟ ਵੀ ਮਿਲਿਆ ਹੈ।
ਵੀਡੀਓ 'ਚ ਦੇਖੋ ਭਾਰਤੀ ਧਾਕੜ ਖਿਡਾਰੀ ਰੋਹਿਤ ਸ਼ਰਮਾ ਕਿਉਂ ਸਿਖ ਰਹੇ ਹਨ ਸ਼੍ਰੀਲੰਕਾਈ ਭਾਸ਼ਾ
NEXT STORY