ਮੈਡਰਿਡ : ਰੀਅਲ ਮੈਡਰਿਡ ਦੀ ਹਾਰ ਤੋਂ ਬਾਅਦ ਬਾਰਸੀਲੋਨਾ ਨੇ ਲਾ ਲੀਗਾ (ਸਪੇਨ ਦੀ ਚੋਟੀ ਦੀ ਘਰੇਲੂ ਫੁੱਟਬਾਲ ਲੀਗ) ਸੀਜ਼ਨ ਦੇ ਦੂਜੇ ਗੇੜ ਵਿੱਚ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਸਾਰਣੀ 'ਚ ਸਿਖਰ 'ਤੇ ਅੱਠ ਅੰਕਾਂ ਦੀ ਵੱਡੀ ਬੜ੍ਹਤ ਖੋਲ੍ਹ ਦਿੱਤੀ। ਮੈਲੋਰਕਾ ਨੇ ਦੂਜੇ ਸਥਾਨ 'ਤੇ ਕਾਬਜ਼ ਮੈਡ੍ਰਿਡ 'ਤੇ 1-0 ਨਾਲ ਜਿੱਤ ਦਰਜ ਕੀਤੀ, ਜਦੋਂ ਕਿ ਬਾਰਸੀਲੋਨਾ ਨੇ ਸੇਵਿਲਾ ਨੂੰ ਇਕਤਰਫਾ ਮੁਕਾਬਲੇ 'ਚ 3-0 ਨਾਲ ਹਰਾਇਆ।
ਬਾਰਸੀਲੋਨਾ ਦੀ ਪ੍ਰਤੀਯੋਗੀ ਮੈਚਾਂ ਵਿੱਚ ਇਹ ਲਗਾਤਾਰ 10ਵੀਂ ਜਿੱਤ ਹੈ। ਇਸ ਜਿੱਤ ਤੋਂ ਬਾਅਦ ਬਾਰਸੀਲੋਨਾ ਦੇ 20 ਮੈਚਾਂ 'ਚ 53 ਅੰਕ ਹੋ ਗਏ ਹਨ ਜਦਕਿ ਰੀਅਲ ਮੈਡ੍ਰਿਡ ਦੇ ਇੰਨੇ ਹੀ ਮੈਚਾਂ 'ਚ 45 ਅੰਕ ਹਨ। ਸੀਜ਼ਨ 'ਚ ਕੁੱਲ 38 ਮੈਚ ਖੇਡੇ ਜਾਣੇ ਹਨ। ਬਾਰਸੀਲੋਨਾ ਨੇ ਮੈਚ ਦੇ ਦੂਜੇ ਹਾਫ ਵਿੱਚ ਤਿੰਨੋਂ ਗੋਲ ਕੀਤੇ। ਟੀਮ ਲਈ ਜੋਰਡੀ ਅਲਬਾ (58ਵੇਂ ਮਿੰਟ), ਜ਼ੇਵੀ (70ਵੇਂ ਮਿੰਟ) ਅਤੇ ਰਾਫਿਨਹਾ (79ਵੇਂ ਮਿੰਟ) ਨੇ ਗੋਲ ਕੀਤੇ। ਮੈਲੋਰਕਾ ਦੇ ਖਿਲਾਫ, ਰੀਅਲ ਮੈਡ੍ਰਿਡ ਨੂੰ ਨਾਚੋ (13ਵੇਂ ਮਿੰਟ) ਦੇ ਆਪਣੇ ਆਤਮਘਾਤੀ ਗੋਲ ਦੀ ਕੀਮਤ ਚੁਕਾਉਣੀ ਪਈ। ਹੋਰ ਮੈਚਾਂ ਵਿੱਚ, ਵੈਲਾਡੋਲਿਡ ਨੇ ਰੀਅਲ ਸੋਸੀਡਾਡ ਨੂੰ 1-0 ਨਾਲ ਹਰਾਇਆ। ਗਿਰੋਨਾ ਨੇ ਵੈਲੇਂਸੀਆ ਨੂੰ ਇਸੇ ਫਰਕ ਨਾਲ ਹਰਾਇਆ।
ਅਸ਼ਵਿਨ ਗੰਨ ਹੈ, ਨਵੀਂ ਗੇਂਦ ਦਾ ਸਾਹਮਣਾ ਕਰਨਾ ਸਭ ਤੋਂ ਮੁਸ਼ਕਲ ਚੁਣੌਤੀ ਹੋਵੇਗੀ : ਉਸਮਾਨ ਖਵਾਜਾ
NEXT STORY