ਵਡੋਦਰਾ- ਬੜੌਦਾ ਕ੍ਰਿਕਟ ਸੰਘ (ਬੀ. ਸੀ. ਏ.) ਨੇ ਰਾਜ ਦੀ ਮਹਿਲਾ ਟੀਮ ਦੇ ਕੋਚ ਅਤੁਲ ਬੇਡਾਡੇ ਵਿਰੁੱਧ ਜਬਰ-ਜ਼ਨਾਹ ਸਮੇਤ ਹੋਰਨਾਂ ਦੋਸ਼ਾਂ ਵਿਚ ਚਲਦੀ ਜਾਂਚ ਨੂੰ ਦੇਖਦੇ ਹੋਏ ਅਣਮਿੱਥੇ ਸਮੇਂ ਲਈ ਸਸਪੈਂਡ ਕਰ ਦਿੱਤਾ ਹੈ। ਬੀ. ਸੀ. ਏ. ਵੱਲੋਂ ਹਾਲਾਂਕਿ 53 ਸਾਲਾ ਬੇਡਾਡੇ ਵਿਰੁੱਧ ਲੱਗੇ ਹੋਏ ਦੋਸ਼ਾਂ ਨੂੰ ਸਪੱਸ਼ਟ ਤੌਰ 'ਤੇ ਨਹੀਂ ਦੱਸਿਆ ਗਿਆ ਪਰ ਸੰਘ ਨੇ ਇਕ ਪੱਤਰ ਵਿਚ ਕਿਹਾ ਹੈ ਕਿ ਇਹ ਸਸਪੈਨਸ਼ਨ ਉਸਦੇ ਵਤੀਰੇ ਨੂੰ ਲੈ ਕੇ ਲਾਇਆ ਹੈ। ਸੰਘ ਨੇ ਕਿਹਾ, ''ਸਰੀਰਕਤਾ 'ਤੇ ਨਿੱਜੀ ਟਿੱਪਣੀਆਂ ਜਿਹੜੀਆਂ ਟੀਮ ਦੇ ਮੈਂਬਰਾਂ ਦੇ ਮਨੋਬਲ ਨੂੰ ਘਟਾਉਂਦੀਆਂ ਹਨ ਤੇ ਗੁੱਸੇ ਦਾ ਅਸੰਤੁਲਿਤ ਹੋਣਾ ਅਤੇ ਗੈਰ-ਸੱਭਿਅਕ ਭਾਸ਼ਾ ਦਾ ਇਸਤੇਮਾਲ ਕਰਨ ਨੂੰ ਲੈ ਕੇ ਇਹ ਸਸਪੈਨਸ਼ਨ ਲਾਇਆ ਗਿਆ ਹੈ।
ਬੀ. ਸੀ. ਏ. ਦੇ ਸਕੱਤਰ ਅਜੀਤ ਲੇਲੇ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੰਘ ਦੀ ਸਰਬਉੱਚ ਕਮੇਟੀ ਇਸ ਮਾਮਲੇ ਵਿਚ ਜਾਂਚ ਕਮੇਟੀ ਦਾ ਗਠਨ ਕਰੇਗੀ, ਜਿਹੜੀ ਬੇਡਾਡੇ ਵਿਰੁੱਧ ਲੱਗੇ ਦੋਸ਼ਾਂ ਦੀ ਜਾਂਚ ਕਰੇਗੀ। ਹਾਲਾਂਕਿ ਵਿਸ਼ਵ ਭਰ ਵਿਚ ਫੈਲੇ ਖਤਰਨਾਕ ਕੋਰੋਨਾ ਵਾਇਰਸ ਦੇ ਕਾਰਣ ਇਹ ਤੈਅ ਨਹੀਂ ਹੈ ਕਿ ਜਾਂਚ ਕਮੇਟੀ ਦਾ ਗਠਨ ਕਦੋਂ ਕੀਤਾ ਜਾਵੇਗਾ।
ਫਰਾਂਸ ਦੇ ਮੈਕਿਸਮ ਲਾਗ੍ਰੇਵ ਨੇ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਨਾਲ ਖੇਡਿਆ ਡਰਾਅ
NEXT STORY