ਸਾਊਥੰਪਟਨ– ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਕਿਹਾ ਕਿ ਵੈਸਟਇੰਡੀਜ਼ ਵਿਰੁੱਧ ਪਹਿਲੇ ਟੈਸਟ ਮੈਚ ਵਿਚ ਕਾਰਜਕਾਰੀ ਕਪਤਾਨ ਬੇਨ ਸਟੋਕਸ ਦੇ ਫੈਸਲੇ 'ਤੇ ਸਵਾਲ ਉਠਾਉਣ ਤੋਂ ਬਾਅਦ ਵੀ ਟੀਮ ਲਈ ਬੱਲੇਬਾਜ਼ੀ 'ਸਿਰਦਰਦ' ਬਣੀ ਹੋਈ ਹੈ।
ਹੁਸੈਨ ਨੇ ਕਿਹਾ,''ਬ੍ਰਾਡ ਦੇ ਮੁੱਦੇ ਜਾਂ ਟਾਸ ਜਿੱਤ ਕੇ ਬੱਲੇਬਾਜ਼ੀ ਦੇ ਫੈਸਲੇ 'ਤੇ ਧਿਆਨ ਨਾ ਭਟਕਾਓ। ਇੰਗਲੈਂਡ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 204 ਦੌੜਾਂ 'ਤੇ ਆਊਟ ਹੋ ਗਈ। ਇਹ ਹੁਣ ਵੀ ਉਸਦੇ ਲਈ ਸਿਰਦਰਦ ਦੀ ਤਰ੍ਹਾਂ ਹੈ।'' ਉਸ ਨੇ ਕਿਹਾ, ''ਟੀਮ ਨੇ ਦੱਖਣੀ ਅਫਰੀਕਾ ਵਿਚ ਚੰਗਾ ਪ੍ਰਦਰਸ਼ਨ ਕੀਤਾ ਪਰ ਇੱਥੇ ਇੰਗਲੈਂਡ ਵਿਚ ਡਿਊਕ ਗੇਂਦ ਨਾਲ ਉਹ ਪਾਰੀ ਦੀ ਸ਼ੁਰੂਆਤ ਵਿਚ ਲੜਖੜਾ ਗਏ ਤੇ ਰੂਟ ਦੀ ਗੈਰ-ਮੌਜੂਦਗੀ ਵਿਚ ਇਹ ਕਿਸੇ ਬੁਰੇ ਸੁਪਨੇ ਦੀ ਤਰ੍ਹਾਂ ਸੀ। ਇੰਗਲੈਂਡ ਲਈ ਇਹ ਹੁਣ ਵੀ ਅਹਿਮ ਮਾਮਲਾ ਹੈ।''
ਦੂਜੇ ਟੈਸਟ ਵਿਚ ਵੀ ਸਟੂਅਰਟ ਬ੍ਰਾਡ ਦਾ ਖੇਡਣਾ ਤੈਅ ਨਹੀਂ
NEXT STORY