ਸਪੋਰਟਸ ਡੈਸਕ- ਆਸਟਰੇਲੀਆ 'ਚ ਚਲ ਰਹੀ ਟੀ-20 ਲੀਗ ਬਿਗ ਬੈਸ਼ ਤੋਂ ਕੋਰੋਨਾ ਦਾ ਸਾਇਆ ਹਟਣ ਦਾ ਨਾਂ ਨਹੀਂ ਲੈ ਰਿਹਾ ਹੈ। ਟੂਰਨਾਮੈਂਟ ਦੇ ਦੌਰਾਨ ਕਈ ਖਿਡਾਰੀਆਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ ਜਿਸ ਕਾਰਨ ਟੀਮਾਂ ਨੂੰ ਬਦਲਾਅ ਕਰਨਾ ਪੈ ਰਿਹਾ ਹੈ। ਬਿਗ ਬੈਸ਼ ਲੀਗ 'ਚ ਸਾਬਕਾ ਚੈਂਪੀਅਨ ਸਿਡਨੀ ਸਿਕਸਰਸ ਤੇ ਐਡੀਲੇਡ ਸਟ੍ਰਾਈਕਰ ਦਰਮਿਆਨ 'ਚ ਸੈਮੀਫਾਈਨਲ ਖੇਡਿਆ ਗਿਆ। ਮੈਚ ਤੋਂ ਪਹਿਲਾਂ ਹੀ ਸਿਡਨੀ ਸਿਕਸਰਸ ਦੀ ਟੀਮ ਦੇ ਇਕ ਖਿਡਾਰੀ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਗਈ ਜਿਸ ਤੋਂ ਬਾਅਦ ਟੀਮ 'ਚ ਬਦਲਾਅ ਕਰਦੇ ਹੋਏ ਪਲੇਇੰਗ ਇਲੈਵਨ 'ਚ ਕੋਚ ਨੂੰ ਖਿਡਾਉਣਾ ਪਿਆ।
ਐਡੀਲੇਡ ਸਟ੍ਰਾਈਕਰਸ ਦੇ ਖ਼ਿਲਾਫ਼ ਸੈਮੀਫਾਈਨਲ ਮੈਚ ਤੋਂ ਪਹਿਲਾਂ ਸਿਡਨੀ ਸਿਕਸਰਸ ਦੀ ਟੀਮ ਨੂੰ ਝਟਕਾ ਲੱਗਾ ਜਦੋਂ ਟੀਮ ਦੇ ਵਿਕਟਕੀਪਰ ਬੱਲੇਬਾਜ਼ ਜੋਸ਼ ਫਿਲਿਪ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆ ਗਈ। ਇਸ ਤੋਂ ਬਾਅਦ ਜੋਸ਼ ਫਿਲਿਪ ਨੂੰ ਟੀਮ ਤੋਂ ਬਾਹਰ ਕਰਨਾ ਪਿਆ। ਸਿਡਨੀ ਸਿਕਸਰਸ ਦੇ ਕੋਲ ਵਿਕਟਕੀਪਰ ਜੋਸ਼ ਫਿਲਿਪ ਦੀ ਜਗ੍ਹਾ ਕੋਈ ਹੋਰ ਬਦਲ ਨਹੀਂ ਸੀ। ਇਸ ਵਜ੍ਹਾ ਨਾਲ ਟੀਮ ਨੂੰ ਅਸਿਸਟੈਂਟ ਕੋਚ ਜੇ. ਲੇਂਟਨ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਦੇਣੀ ਪਈ।
ਜੇ ਲੇਂਟਨ ਪਿਛਲੇ ਮਹੀਨੇ ਹੀ ਸਿਡਨੀ ਸਿਕਸਰਸ ਦੇ ਨਾਲ ਬਤੌਰ ਅਸਿਸਟੈਂਟ ਕੋਚ ਜੁੜੇ ਸਨ। ਕੋਚ ਨੂੰ ਬਤੌਰ ਪਲੇਇੰਗ ਇਲੈਵਨ 'ਚ ਖਿਡਾਉਣ ਦਾ ਸ਼ਾਇਦ ਇਹ ਕ੍ਰਿਕਟ ਇਤਿਹਾਸ 'ਚ ਪਹਿਲਾ ਮੌਕਾ ਹੈ। ਮੈਚ 'ਚ ਸਿਡਨੀ ਸਿਕਸਰਸ ਨੇ ਐਡੀਲੇਡ ਸਟ੍ਰਾਈਕਰਸ ਨੂੰ ਹਰਾ ਦਿੱਤਾ ਤੇ ਉਹ ਫਾਈਨਲ 'ਚ ਪਰਥ ਸਕਾਚਰਸ ਨਾਲ ਭਿੜੇਗੀ।
BPL : ਆਂਦ੍ਰੇ ਫਲੇਚਰ ਦੀ ਧੌਣ 'ਤੇ ਲੱਗਿਆ ਬਾਊਂਸਰ
NEXT STORY