ਦੁਬਈ- ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਲਗਾਏ ਗਏ ਸਖਤ ਸਿਹਤ ਸੁਰੱਖਿਆ ਪ੍ਰੋਟੋਕਾਲ ਦੇ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੈਸ਼ਨ 'ਚ ਮੀਡੀਆ ਕਰਮਚਾਰੀਆਂ ਨੂੰ ਸਟੇਡੀਅਮ 'ਚ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪਤਾ ਲੱਗਿਆ ਹੈ ਕਿ ਇਹ ਪਹਿਲਾ ਪੜਾਅ ਹੋਵੇਗਾ, ਜਿਸ 'ਚ ਫ੍ਰੈਂਚਾਇਜ਼ੀ ਨੂੰ ਮੈਚ ਤੋਂ ਪਹਿਲਾਂ ਇਕ ਪ੍ਰੈਸ ਕਾਨਫਰੰਸ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਹਾਲਾਂਕਿ ਹਰੇਕ ਮੈਚ ਤੋਂ ਬਾਅਦ ਵਰਚੁਅਲ ਮੀਡੀਆ ਕਾਨਫਰੰਸ ਕਰਵਾਉਣਾ ਲਾਜ਼ਮੀ ਹੋਵੇਗਾ।
ਬੀ. ਸੀ. ਸੀ. ਆਈ. ਨੇ ਮੀਡੀਆ ਰਿਲੀਜ਼ 'ਚ ਕਿਹਾ ਕਿ- ਡਰੀਮ11 ਇੰਡੀਅਨ ਪ੍ਰੀਮੀਅਰ ਲੀਗ 2020 ਕੋਵਿਡ-19 ਮਹਾਮਾਰੀ ਦੇ ਕਾਰਨ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਬੰਦ ਸਟੇਡੀਅਮ 'ਚ ਆਯੋਜਿਤ ਕੀਤੀ ਜਾ ਰਹੀ ਹੈ। ਸਿਹਤ ਅਤੇ ਸੁਰੱਖਿਆ ਪ੍ਰੋਟੋਕਾਲ ਨੂੰ ਦੇਖਦੇ ਹੋਏ ਮੀਡੀਆ ਕਰਮਚਾਰੀਆਂ ਨੂੰ ਮੈਚ ਕਵਰ ਕਰਨ ਦੇ ਲਈ ਜਾਂ ਟੀਮ ਦੇ ਅਭਿਆਸ ਸੈਸ਼ਨ ਨੂੰ ਕਵਰ ਕਰਨ ਦੇ ਲਈ ਸਟੇਡੀਅਮ 'ਚ ਅੰਦਰ ਜਾਣ ਦੀ ਆਗਿਆ ਨਹੀਂ ਹੋਵੇਗੀ। ਇਸ ਦੇ ਅਨੁਸਾਰ ਨਾਲ ਹੀ ਇਸ ਹਲਾਤਾਂ ਨੂੰ ਦੇਖਦੇ ਹੋਏ ਯੂ. ਏ. ਈ. ਮੀਡੀਆ ਨੂੰ ਛੱਡ ਕੇ ਕੋਈ ਵੀ ਨਵੇਂ ਮੀਡੀਆ ਰਜਿਸਟ੍ਰੇਸ਼ਨ ਨਹੀਂ ਹੋਵੇਗੀ। ਇਸ 'ਚ ਕਿਹਾ ਗਿਆ ਹੈ ਕਿ ਬੀ. ਸੀ. ਸੀ. ਆਈ. ਲੀਗ 'ਚ ਦਿਲਚਸਪੀ ਦੇ ਪੱਧਰ ਨੂੰ ਸਮਝਦਾ ਹੈ ਇਸ ਲਈ ਹਰੇ ਮੈਚ ਤੋਂ ਬਾਅਦ ਮੀਡੀਆ ਨੂੰ ਵਰਚੁਅਲ ਪ੍ਰੈਸ ਕਾਨਫਰੰਸ ਦੀ ਸਹੂਲਤ ਮੁਹੱਈਆ ਕਰਵਾਏਗੀ। ਜੋ ਪੱਤਰਕਾਰ ਇਸ ਸਮੇਂ ਬੀ. ਸੀ. ਸੀ. ਆਈ. ਤੋਂ ਰਜਿਸਟਰਡ ਹਨ ਉਹ ਹਰੇਕ ਮੈਚ ਤੋਂ ਪਹਿਲਾਂ ਅਤੇ ਬਾਅਦ 'ਚ ਪ੍ਰੈਸ ਰਿਲੀਜ਼ ਤੇ ਨਿਯਮਿਤ ਅਪਡੇਟ ਪ੍ਰਾਪਤ ਕਰਦੇ ਰਹਿਣਗੇ।
ਧੋਨੀ ਤਰੋਤਾਜਾ ਤੇ ਮਾਨਸਿਕ ਤੌਰ 'ਤੇ ਮਜ਼ਬੂਤ ਹੈ : ਫਲੇਮਿੰਗ
NEXT STORY