ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਮੰਗਲਵਾਰ ਨੂੰ ਦੱਖਣੀ ਭਾਰਤੀ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਨੂੰ ਆਗਾਮੀ ਕ੍ਰਿਕਟ ਵਿਸ਼ਵ ਕੱਪ ਲਈ ਗੋਲਡਨ ਟਿਕਟ ਦਿੱਤੀ। ਬੀ. ਸੀ. ਸੀ. ਆਈ. ਬੋਰਡ ਦੇ ਸਕੱਤਰ ਜੈ ਸ਼ਾਹ ਨੇ ਅੱਜ ਭਾਸ਼ਾ ਅਤੇ ਸੱਭਿਆਚਾਰ ਤੋਂ ਪਰੇ ਜਾ ਕੇ ਲੱਖਾਂ ਲੋਕਾਂ ਦੇ ਦਿਲਾਂ 'ਤੇ ਅਮਿੱਟ ਛਾਪ ਛੱਡਣ ਵਾਲੇ ਮਹਾਨ ਅਭਿਨੇਤਾ ਰਜਨੀਕਾਂਤ ਨੂੰ ਸੁਨਹਿਰੀ ਟਿਕਟ ਭੇਟ ਕੀਤੀ।
ਇਹ ਵੀ ਪੜ੍ਹੋ : ਵਨਡੇ ਰੈਂਕਿੰਗ : ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੂੰ ਏਸ਼ੀਆ ਕੱਪ ਜਿਤਾਉਣ ਵਾਲਾ ਸਿਰਾਜ ਬਣਿਆ ਨੰਬਰ ਇਕ ਗੇਂਦਬਾਜ਼
ਬੀ. ਸੀ. ਸੀ. ਆਈ. ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਬੀ. ਸੀ. ਸੀ. ਆਈ. ਸਕੱਤਰ ਜੈ ਸ਼ਾਹ ਨੇ ਰਜਨੀਕਾਂਤ ਨੂੰ ਗੋਲਡਨ ਟਿਕਟ ਦੇ ਕੇ ਸਨਮਾਨਿਤ ਕੀਤਾ। ਇਸ ਮਹਾਨ ਅਦਾਕਾਰ ਨੇ ਲੱਖਾਂ ਦਿਲਾਂ ਦੀ ਧੜਕਣਾਂ 'ਤੇ ਆਪਣੀ ਛਾਪ ਛੱਡੀ ਹੈ। ਉਸ ਨੇ ਕਿਹਾ ਕਿ ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਭਿਨੇਤਾ ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 2023 ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਆਪਣੀ ਮੌਜੂਦਗੀ ਦੇ ਨਾਲ ਸਭ ਤੋਂ ਵੱਡੇ ਕ੍ਰਿਕਟ ਈਵੈਂਟ ਵਿੱਚ ਚਮਕ ਵਧਾਉਣਗੇ।
ਧਿਆਨਯੋਗ ਹੈ ਕਿ ਬੀ. ਸੀ. ਸੀ. ਆਈ. ਨੇ ਭਾਰਤ ਵਿੱਚ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਲਈ ਕੁਝ ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤਾ ਸੀ। 'ਗੋਲਡਨ ਟਿਕਟ ਫਾਰ ਇੰਡੀਆ ਆਈਕਨਜ਼' ਦੇ ਨਾਂ ਹੇਠ ਚਲਾਈ ਗਈ ਇਸ ਮੁਹਿੰਮ ਤਹਿਤ ਕੁਝ ਮਸ਼ਹੂਰ ਹਸਤੀਆਂ ਅਤੇ ਸਾਬਕਾ ਕ੍ਰਿਕਟਰਾਂ ਨੂੰ ਵਿਸ਼ਵ ਕੱਪ ਮੈਚ ਦੇਖਣ ਲਈ ਬੀ. ਸੀ. ਸੀ. ਆਈ. ਵੱਲੋਂ ਗੋਲਡਨ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : 'ਬਹਿ ਕੇ ਵੇਖ ਜਵਾਨਾ..., 92 ਸਾਲਾ ਕਿਰਪਾਲ ਸਿੰਘ ਨੇ ਮਲੇਸ਼ੀਆ 'ਚ ਕਰਵਾਈ ਪੰਜਾਬ ਦੀ ਬੱਲੇ-ਬੱਲੇ
ਬੀ. ਸੀ. ਸੀ. ਆਈ. ਨੇ ਅਮਿਤਾਭ ਬੱਚਨ-ਸਚਿਨ ਤੇਂਦੁਲਕਰ ਨੂੰ ਗੋਲਡਨ ਟਿਕਟ ਦੇ ਕੇ ਵਿਸ਼ਵ ਕੱਪ ਮੈਚ ਦੇਖਣ ਲਈ ਸੱਦਾ ਦਿੱਤਾ ਹੈ। ਹੁਣ ਇੱਕ ਹੋਰ ਸੁਪਰਸਟਾਰ ਰਜਨੀਕਾਂਤ ਵੀ ਬੀ. ਸੀ. ਸੀ. ਆਈ. ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਵਨਡੇ ਰੈਂਕਿੰਗ : ਸ਼ਾਨਦਾਰ ਗੇਂਦਬਾਜ਼ੀ ਨਾਲ ਭਾਰਤ ਨੂੰ ਏਸ਼ੀਆ ਕੱਪ ਜਿਤਾਉਣ ਵਾਲਾ ਸਿਰਾਜ ਬਣਿਆ ਨੰਬਰ ਇਕ ਗੇਂਦਬਾਜ਼
NEXT STORY