ਸਪੋਰਟਸ ਡੈਸਕ- ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੇ ਮਹਿਲਾ ਵਨਡੇ ਵਰਲਡ ਕੱਪ 2025 ਦੇ ਫਾਈਨਲ ਵਿੱਚ ਦੱਖਣੀ ਅਫ਼ਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਮ ਸੁਨਹਿਰੇ ਅੱਖਰਾਂ ਵਿੱਚ ਦਰਜ ਕਰਵਾ ਦਿੱਤਾ ਹੈ। 52 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਭਾਰਤ ਨੇ ਪਹਿਲੀ ਵਾਰ ਮਹਿਲਾ ਵਨਡੇ ਵਿਸ਼ਵ ਕੱਪ ਦੀ ਟਰਾਫੀ ਆਪਣੇ ਨਾਂ ਕੀਤੀ ਹੈ। ਇਸ ਇਤਿਹਾਸਕ ਜਿੱਤ ਤੋਂ ਬਾਅਦ ਬੀਸੀਸੀਆਈ (BCCI) ਅਤੇ ਆਈਸੀਸੀ (ICC) ਦੋਵਾਂ ਨੇ ਖਿਡਾਰੀਆਂ 'ਤੇ ਕਰੋੜਾਂ ਦਾ ਇਨਾਮ ਲੁਟਾਇਆ ਹੈ।
ਕੁੱਲ ਇਨਾਮੀ ਰਾਸ਼ੀ
ਆਈਸੀਸੀ ਨੇ ਵਰਲਡ ਕੱਪ ਜੇਤੂ ਟੀਮ ਨੂੰ ਕਰੀਬ 4 ਮਿਲੀਅਨ ਅਮਰੀਕੀ ਡਾਲਰ, ਜੋ ਕਿ ਲਗਭਗ 33 ਕਰੋੜ ਰੁਪਏ ਬਣਦੇ ਹਨ, ਦਾ ਇਨਾਮ ਦਿੱਤਾ ਹੈ। ਇਸ ਤੋਂ ਇਲਾਵਾ, ਬੀਸੀਸੀਆਈ ਨੇ ਇਸ ਖੁਸ਼ੀ ਨੂੰ ਦੁੱਗਣਾ ਕਰਦੇ ਹੋਏ ਲਗਭਗ 51 ਕਰੋੜ ਰੁਪਏ ਖਿਡਾਰੀਆਂ ਅਤੇ ਸਪੋਰਟ ਸਟਾਫ ਵਿਚਕਾਰ ਵੰਡਣ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ, ਕੁੱਲ ਇਨਾਮੀ ਰਾਸ਼ੀ ਲਗਭਗ 84 ਕਰੋੜ ਰੁਪਏ ਦੀ ਬਣਦੀ ਹੈ। ਬੀਸੀਸੀਆਈ ਨੇ ਜੋ ਬੋਨਸ ਦਿੱਤਾ ਹੈ, ਉਹ ਹੁਣ ਤੱਕ ਕਿਸੇ ਵੀ ਟੂਰਨਾਮੈਂਟ ਦੇ ਮੁਕਾਬਲੇ ਸਭ ਤੋਂ ਵੱਡਾ ਹੈ।
ਖਿਡਾਰੀ ਦੇ ਹਿੱਸੇ ਕਿੰਨੇ ਆਉਣਗੇ?
ਮੀਡੀਆ ਰਿਪੋਰਟਾਂ ਅਨੁਸਾਰ, ਬੀਸੀਸੀਆਈ ਨੇ ਤੈਅ ਕੀਤਾ ਹੈ ਕਿ ਹਰ ਖਿਡਾਰੀ ਨੂੰ ਲਗਭਗ 9 ਕਰੋੜ ਰੁਪਏ ਤੱਕ ਦੀ ਰਕਮ ਦਿੱਤੀ ਜਾਵੇਗੀ। ਇਹ ਵੀ ਰਿਪੋਰਟ ਹੈ ਕਿ ਕਪਤਾਨ ਅਤੇ ਉਪ-ਕਪਤਾਨ ਨੂੰ ਥੋੜ੍ਹੀ ਵਾਧੂ ਰਾਸ਼ੀ ਮਿਲ ਸਕਦੀ ਹੈ, ਜਦੋਂ ਕਿ ਕੋਚਿੰਗ ਸਟਾਫ ਦੇ ਹਿੱਸੇ ਵਿੱਚ 3 ਤੋਂ 4 ਕਰੋੜ ਰੁਪਏ ਤੱਕ ਆਉਣਗੇ। ਆਈਸੀਸੀ ਦੀ ਰਾਸ਼ੀ ਸਿੱਧੇ ਕ੍ਰਿਕਟ ਬੋਰਡ ਕੋਲ ਜਾਂਦੀ ਹੈ ਅਤੇ ਬੋਰਡ ਹੀ ਤੈਅ ਕਰਦਾ ਹੈ ਕਿ ਕਿਸ ਨੂੰ ਕਿੰਨੀ ਰਕਮ ਦਿੱਤੀ ਜਾਵੇ।
ਟੈਕਸ ਕਟੌਤੀ ਦਾ ਅਸਰ
ਖਿਡਾਰੀਆਂ ਨੂੰ ਮਿਲਣ ਵਾਲੇ ਇਨਾਮ 'ਤੇ 30% ਤੱਕ ਟੈਕਸ ਦੇਣਾ ਪੈਂਦਾ ਹੈ। ਜੇਕਰ ਕਿਸੇ ਖਿਡਾਰੀ ਨੂੰ 9 ਕਰੋੜ ਰੁਪਏ ਦਾ ਇਨਾਮ ਮਿਲਦਾ ਹੈ, ਤਾਂ ਟੈਕਸ ਕੱਟਣ ਤੋਂ ਬਾਅਦ ਉਸ ਦੇ ਹੱਥ ਵਿੱਚ ਕਰੀਬ 6 ਕਰੋੜ 30 ਲੱਖ ਰੁਪਏ ਹੀ ਆਉਣਗੇ। ਇਹ ਰਕਮ ਇੰਨੇ ਹੈ ਕਿ ਇਸ ਨਾਲ ਨਾਲ ਸ਼ਾਨਦਾਰ ਬੰਗਲਾ, ਲਗਜ਼ਰੀ ਕਾਰ ਆਸਾਨੀ ਨਾਲ ਖਰੀਦੀ ਜਾ ਸਕਦੀ ਹੈ। ਇਸ ਦੇ ਬਾਵਜੂਦ ਵੀ ਕਾਫੀ ਪੈਸੇ ਬਚ ਵੀ ਜਾਣਗੇ।
ਭਾਰਤੀ ਹਾਕੀ ਦੇ 100 ਸਾਲ ਪੂਰੇ ਹੋਣ ’ਤੇ ਮਨਾਇਆ ਜਾਵੇਗਾ ਸ਼ਾਨਦਾਰ ਜਸ਼ਨ
NEXT STORY