ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਭਾਰਤੀ ਪੁਰਸ਼ ਕ੍ਰਿਕਟ ਬੋਰਡ ਦੇ ਖਿਡਾਰੀਆਂ ਲਈ ਕੇਂਦਰੀ ਕਰਾਰ ਦਾ ਐਲਾਨ ਕਰ ਦਿੱਤਾ ਹੈ। ਇਸ ਦਾ ਐਲਾਨ ਬੀ.ਸੀ.ਸੀ.ਆਈ. ਨੇ ਆਪਣੇ ਅਧਿਕਾਰਤ 'ਐਕਸ' ਅਕਾਊਂਟ 'ਤੇ ਪੋਸਟ ਰਾਹੀਂ ਕੀਤਾ। ਘਰੇਲੂ ਕ੍ਰਿਕਟ ਨਾ ਖੇਡਣ ਕਾਰਨ ਕਰਾਰ 'ਚੋਂ ਬਾਹਰ ਹੋਣ ਵਾਲੇ ਸ਼੍ਰੇਅਸ ਅਈਅਰ ਤੇ ਈਸ਼ਾਨ ਕਿਸ਼ਨ ਦੀ ਇਸ ਕੇਂਦਰੀ ਕਰਾਰ 'ਚ ਵਾਪਸੀ ਹੋਈ ਹੈ, ਜਦਕਿ ਨਿਤੀਸ਼ ਕੁਮਾਰ ਰੈੱਡੀ, ਅਭਿਸ਼ੇਕ ਸ਼ਰਮਾ, ਵਰੁਣ ਚਕਰਵਰਤੀ ਤੇ ਆਕਾਸ਼ ਦੀਪ ਨੇ ਪਹਿਲੀ ਵਾਰ ਇਸ ਕਰਾਰ 'ਚ ਜਗ੍ਹਾ ਬਣਾਈ ਹੈ।
ਨਵੇਂ ਕਰਾਰ ਮੁਤਾਬਕ ਬੀ.ਸੀ.ਸੀ.ਆਈ. ਨੇ ਭਾਰਤੀ ਕ੍ਰਿਕਟ ਟੀਮ ਵਨਡੇ ਤੇ ਟੈਸਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਨਾਲ-ਨਾਲ ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਤੇ ਰਵਿੰਦਰ ਜਡੇਜਾ ਨੂੰ ਏ+ ਕੈਟਾਗਰੀ 'ਚ ਰੱਖਿਆ ਹੈ। ਇਸ ਤੋਂ ਇਲਾਵਾ ਮੁਹੰਮਦ ਸਿਰਾਜ, ਕੇ.ਐੱਲ. ਰਾਹੁਲ, ਸ਼ੁਭਮਨ ਗਿੱਲ, ਹਾਰਦਿਕ ਪੰਡਯਾ, ਮੁਹੰਮਦ ਸ਼ੰਮੀ, ਰਿਸ਼ਭ ਪੰਤ ਨੂੰ ਏ ਕੈਟਾਗਰੀ 'ਚ ਰੱਖਿਆ ਗਿਆ ਹੈ।
ਭਾਰਤ ਨੂੰ ਚੈਂਪੀਅਨਜ਼ ਟਰਾਫ਼ੀ ਜਿਤਾਉਣ 'ਚ ਅਹਿਮ ਯੋਗਦਾਨ ਦੇਣ ਵਾਲੇ ਨੌਜਵਾਨ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਕੇਂਦਰੀ ਕਰਾਰ 'ਚ ਵਾਪਸੀ ਕੀਤੀ ਹੈ। ਉਨ੍ਹਾਂ ਨੂੰ ਬੋਰਡ ਨੇ ਬੀ ਕੈਟਾਗਰੀ ਦੇ ਖਿਡਾਰੀਆਂ ਦੀ ਲਿਸਟ 'ਚ ਰੱਖਿਆ ਹੈ। ਇਸ ਕੈਟਾਗਰੀ 'ਚ ਸ਼੍ਰੇਅਸ ਅਈਅਰ ਤੋਂ ਇਲਾਵਾ ਸੂਰਯਕੁਮਾਰ ਯਾਦਵ, ਕੁਲਦੀਪ ਯਾਦਵ, ਅਕਸ਼ਰ ਪਟੇਲ, ਯਸ਼ਸਵੀ ਜਾਇਸਵਾਲ ਦਾ ਨਾਂ ਸ਼ਾਮਲ ਹੈ।
ਘਰੇਲੂ ਕ੍ਰਿਕਟ ਨਾ ਖੇਡਣ ਕਾਰਨ ਕਰਾਰ 'ਚੋਂ ਬਾਹਰ ਕੀਤੇ ਗਏ ਖੱਬੇ ਹੱਥ ਦੇ ਧਮਾਕੇਦਾਰ ਬੱਲੇਬਾਜ਼ ਈਸ਼ਾਨ ਕਿਸ਼ਨ ਦੀ ਵੀ ਕਾਂਟਰੈਕਟ 'ਚ ਵਾਪਸੀ ਹੋ ਰਹੀ ਹੈ। ਉਨ੍ਹਾਂ ਨੂੰ ਬੋਰਡ ਨੇ ਸੀ ਕੈਟਾਗਰੀ 'ਚ ਰੱਖਿਆ ਹੈ। ਸੀ ਕੈਟਾਗਰੀ 'ਚ ਕਿਸ਼ਨ ਦੇ ਨਾਲ ਰਿੰਕੂ ਸਿੰਘ, ਤਿਲਕ ਵਰਮਾ, ਰੁਤੂਰਾਜ ਗਾਇਕਵਾੜ, ਸ਼ਿਵਮ ਦੁਬੇ, ਰਵੀ ਬਿਸ਼ਨੋਈ, ਵਾਸ਼ਿੰਗਟਨ ਸੁੰਦਰ, ਮੁਕੇਸ਼ ਕੁਮਾਰ, ਸੰਜੂ ਸੈਮਸਨ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ, ਰਜਤ ਪਾਟੀਦਾਰ, ਧਰੁਵ ਜੁਰੇਲ, ਸਰਫ਼ਰਾਜ਼ ਖ਼ਾਨ, ਨਿਤੀਸ਼ ਕੁਮਾਰ ਰੈੱਡੀ, ਅਭਿਸ਼ੇਕ ਸ਼ਰਮਾ, ਆਕਾਸ਼ਦੀਪ, ਵਰੁਣ ਚਕਰਵਰਤੀ, ਹਰਸ਼ਿਤ ਰਾਣਾ ਮੌਜੂਦ ਹਨ।
ਜ਼ਿਕਰਯੋਗ ਹੈ ਕਿ ਬੀ.ਸੀ.ਸੀ.ਆਈ. ਦੇ ਕੇਂਦਰੀ ਕਰਾਰ ਅਨੁਸਾਰ ਏ+ ਕੈਟਾਗਰੀ ਦੇ ਖਿਡਾਰੀਆਂ ਨੂੰ 7 ਕਰੋੜ, ਏ ਕੈਟਾਗਰੀ ਦੇ ਖਿਡਾਰੀਆਂ ਨੂੰ 5 ਕੋਰੜ, ਬੀ ਕੈਟਾਗਰੀ ਦੇ ਖਿਡਾਰੀਆਂ ਨੂੰ 3 ਕਰੋੜ ਤੇ ਸੀ ਕੈਟਾਗਰੀ ਦੇ ਖਿਡਾਰੀਆਂ ਨੂੰ 1 ਕਰੋੜ ਰੁਪਏ ਸਾਲਾਨਾ ਮਿਲਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੋਲਕਾਤਾ ਦਾ ਸਾਹਮਣਾ ਅੱਜ ਗੁਜਰਾਤ ਨਾਲ, ਮੈਚ ਤੋਂ ਪਹਿਲਾਂ ਜਾਣੋ ਇਨ੍ਹਾਂ ਖਾਸ ਗੱਲਾਂ ਬਾਰੇ
NEXT STORY