ਨਵੀਂ ਦਿੱਲੀ— ਬੀ.ਸੀ.ਸੀ.ਆਈ. ਦੇ ਕਾਰਜਵਾਹਕ ਪ੍ਰਧਾਨ ਸੀ.ਕੇ ਖੰਨਾ ਨੇ ਝੂਲਨ ਗੋਸਵਾਮੀ ਨੂੰ ਮਹਿਲਾ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੀ ਗੇਂਦਬਾਜ਼ ਬਣਨ 'ਤੇ ਵਧਾਈ ਦਿੱਤੀ ਹੈ।
ਖੰਨਾ ਨੇ ਬਿਆਨ 'ਚ ਕਿਹਾ, 'ਬੀ.ਸੀ.ਸੀ.ਆਈ. ਨੂੰ ਝੂਲਨ ਦੀ ਉਪਲਬਧੀ 'ਤੇ ਮਾਣ ਹੈ। ਮਹਿਲਾ ਵਨਡੇ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੀ ਗੇਂਦਬਾਜ਼ ਬਣਨ 'ਤੇ ਝੂਲਨ ਨੂੰ ਵਧਾਈ।' ਝੂਲਨ ਨੇ ਕੱਲ ਦੱਖਣੀ ਅਫਰੀਕਾ 'ਚ ਵਨਡੇ ਲੜੀ ਦੇ ਦੌਰਾਨ ਦੱਖਣੀ ਅਫਰੀਕੀ ਬੱਲੇਬਾਜ਼ ਰੈਸੀਬੀ ਨਤੋਜਾਕੇ ਨੂੰ ਆਊਟ ਕਰਕੇ ਇਹ ਉਪਲਬਧੀ ਹਾਸਲ ਕੀਤੀ ਸੀ।
ਚੈਂਪੀਅਨਸ ਟਰਾਫੀ ਲਈ ਸਪੈਸ਼ਲ ਚੁਣੇ ਗਏ ਧੋਨੀ, ਇਹ ਸੀ ਕਾਰਨ!
NEXT STORY