ਨਵੀਂ ਦਿੱਲੀ – ਦੇਸ਼ ਵਿਚ ਕੋਰੋਨਾ ਮਹਾਮਾਰੀ ਦੇ ਵਿਗੜੇ ਹਾਲਾਤ ਵਿਚਾਲੇ ਰੱਦ ਕੀਤੇ ਗਏ ਆਈ. ਪੀ. ਐੱਲ. 2021 ਦੇ ਬਾਕੀ ਮੁਕਾਬਲਿਆਂ ਦੇ ਦੁਬਾਰਾ ਆਯੋਜਨ ਕਰਨ ਦੇ ਸਮੇਂ ਅਤੇ ਆਯੋਜਨ ਸਥਾਨ ਨੂੰ ਲੈ ਕੇ ਕਾਫੀ ਅਟਕਲਾਂ ਲਾਈਆਂ ਜਾ ਰਹੀਆਂ ਹਨ। ਖਬਰਾਂ ਇਹ ਹਨ ਕਿ ਕੁਝ ਕਾਊਂਟੀਆਂ ਨੇ ਆਈ. ਪੀ. ਐੱਲ. ਦੇ ਬਾਕੀ 31 ਮੈਚਾਂ ਦੀ ਮੇਜ਼ਬਾਨੀ ਲਈ ਦਿਲਚਸਪੀ ਦਿਖਾਈ ਹੈ, ਜਿਸ ਨਾਲ ਟੂਰਨਾਮੈਂਟ ਦੇ ਅਸਲ ਸ਼ੇਅਰ ਹੋਲਡਰਾਂ ਵਿਚਾਲੇ ਖਲਬਲੀ ਮਚ ਗਈ ਹੈ।
ਇਹ ਖ਼ਬਰ ਪੜ੍ਹੋ- ਧੋਨੀ ਦੇ ਘਰ ਆਇਆ ਨਵਾਂ ਮਹਿਮਾਨ, ਪਤਨੀ ਸਾਕਸ਼ੀ ਨੇ ਸ਼ੇਅਰ ਕੀਤੀ ਵੀਡੀਓ
ਆਈ. ਪੀ. ਐੱਲ. ਦੇ ਇਸ ਸੈਸ਼ਨ ਨੂੰ ਪੂਰਾ ਕਰਨ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਯਕੀਨਨ ਸਤੰਬਰ ਵਿਚ ਇਕ ਖਿੜਕੀ ਲੱਭ ਰਿਹਾ ਹੈ ਪਰ ਉਹ ਆਯੋਜਨ ਸਥਾਨ ਤੈਅ ਕਰਨ ਦੀ ਜਲਦੀ ਵਿਚ ਨਹੀਂ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਬੀ. ਸੀ. ਸੀ. ਆਈ. ਨੂੰ ਅੱਗੇ ਚੱਲ ਕੇ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪ੍ਰੀਸ਼ਦ) ਦੇ ਨਾਲ ਸਮਝੌਤਾ ਕਰਨਾ ਹੀ ਪਵੇਗਾ ਤਾਂ ਕਿ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ ਲੈ ਕੇ ਦੋਵਾਂ ਵਿਚਾਲੇ ਕੋਈ ਟਕਰਾਅ ਨਾ ਹੋਵੇ, ਜਿਹੜਾ ਆਈ. ਪੀ. ਐੱਲ. ਤੇ ਟੀ-20 ਵਿਸ਼ਵ ਕੱਪ ਦੋਵਾਂ ਟੂਰਨਾਮੈਂਟਾਂ ਲਈ ਸਭ ਤੋਂ ਚੰਗਾ ਸੰਭਾਵਿਤ ਆਯੋਜਨ ਸਥਾਨ ਹੋ ਸਕਦਾ ਹੈ।
ਇਹ ਖ਼ਬਰ ਪੜ੍ਹੋ- ਟੀ-20 ਵਿਸ਼ਵ ਕੱਪ ਦੇ ਤਿੰਨ ਯੂਰਪੀਅਨ ਕੁਆਲੀਫਾਇਰ ਰੱਦ
ਆਈ. ਪੀ. ਐੱਲ. ਦੇ ਇੰਗਲੈਂਡ ਵਿਚ ਆਯੋਜਿਤ ਹੋਣ ਦੀਆਂ ਖਬਰਾਂ ਨੂੰ ਲੈ ਕੇ ਫਿਲਹਾਲ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਅਧਿਕਾਰੀਆਂ ਨੇ ਕੋਈ ਹਾਂ-ਪੱਖੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਇੰਗਲੈਂਡ ਦੇ ਇਕ ਕਾਊਂਟੀ ਕਲੱਬ ਹੈਮਪਸ਼ਾਇਰ ਦੇ ਮਾਲਕ ਰਾਡ ਬ੍ਰਾਨਸਗ੍ਰੋਵ ਨੇ ਇਸ ’ਤੇ ਹੈਰਾਨੀ ਜਤਾਈ ਹੈ।
ਉਸ ਨੇ ਕਿਹਾ,‘‘ਮੈਂ ਇਸ ਬਾਰੇ ਵਿਚ ਸੁਣਿਆ ਹੈ ਪਰ ਮੈਂ ਯਕੀਨ ਨਹੀਂ ਕਰ ਪਾ ਰਿਹਾ ਹਾਂ ਕਿ ਇਹ ਕਿਵੇਂ ਹੋ ਸਕਦਾ ਹੈ। ਮੌਜੂਦਾ ਪ੍ਰਬੰਧ ਦੇ ਅਨੁਸਾਰ ਇੱਥੇ ਆਈ. ਪੀ. ਐੱਲ. ਦੀ ਮੇਜ਼ਬਾਨੀ ਕਰਨਾ ਨਾਜਾਇਜ਼ ਹੋਵੇਗਾ।’’ ਲੰਡਨ ਦੇ ਮੈਰੀਲਬੋਨ ਕ੍ਰਿਕਟ ਕਲੱਬ ਨੇ ਵੀ ਇਸ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਆਈ. ਸੀ. ਸੀ. ਦੀ ਮੁੱਖ ਕਾਰਜਕਾਰੀ ਕਮੇਟੀ ਨੇ ਵੀਰਵਾਰ ਨੂੰ ਵਰਚੂਅਲ ਰੂਪ ਨਾਲ ਇਕ ਮੀਟਿੰਗ ਦੌਰਾਨ ਆਈ. ਪੀ. ਐੱਲ. ਦੇ ਲਈ ਇੰਗਲੈਂਡ ਇਕ ਸੰਭਾਵਿਤ ਸਥਾਨ ਹੋਣ ਦੇ ਬਾਰੇ ਵਿਚ ਤਾਂ ਨਹੀਂ ਪਰ ਆਈ. ਸੀ. ਸੀ. ਕੈਲੰਡਰ ਪੋਸਟ 2023 ’ਤੇ ਚਰਚਾ ਕੀਤੀ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਟੀ-20 ਵਿਸ਼ਵ ਕੱਪ ਦੇ ਤਿੰਨ ਯੂਰਪੀਅਨ ਕੁਆਲੀਫਾਇਰ ਰੱਦ
NEXT STORY