ਸਪੋਰਟਸ ਡੈਸਕ : ਦੁਨੀਆ ਇਸ ਸਮੇਂ ਕੋਰੋਨਾ ਵਾਇਰਸ ਨੂੰ ਲੈ ਕੇ ਜੂਝ ਰਿਹਾ ਹੈ, ਜਿਸ ਕਾਰਨ ਕ੍ਰਿਕਟ ਜਗਤ 'ਤੇ ਪ੍ਰਭਾਵ ਪਿਆ ਹੈ। ਬੀ. ਸੀ. ਸੀ. ਆਈ. ਨੂੰ ਆਪਣੇ ਆਈ. ਪੀ. ਐੱਲ. 2020 ਨੂੰ ਵੀ ਅਣਮਿੱਥੇ ਸਮੇਂ ਤਕ ਮੁਲਤਵੀ ਕਰਨਾ ਪਿਆ। ਹੁਣ ਕਿਹਾ ਜਾ ਰਿਹਾ ਹੈ ਕਿ ਬੀ. ਸੀ. ਸੀ. ਆਈ. ਹੁਣ ਬੀ. ਸੀ. ਸੀ. ਆਈ. 2020 ਨੂੰ ਵਿਦੇਸ਼ ਵਿਚ ਕਰਾਉਣ ਨੂੰ ਲੈ ਕੇ ਵੀ ਵਿਚਾਰ ਸ਼ੁਰੂ ਕਰ ਚੁੱਕਾ ਹੈ, ਜਿਸ ਦੇ ਸੰਕੇਤ ਮਿਲ ਰਹੇ ਹਨ।
ਬੀ. ਸੀ. ਸੀ. ਆਈ. ਵਿਦੇਸ਼ ਵਿਚ ਕਰਾ ਸਕਦਾ ਹੈ IPL 2020
ਜਿਸ ਤਰ੍ਹਾਂ ਨਾਲ ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸ ਵੱਧ ਰਹੇ ਹਨ, ਉਸ ਨਾਲ ਕਈ ਵੱਡੇ ਸੰਕਟ ਖੜੇ ਹੋ ਰਹੇ ਹਨ, ਜਿਸ ਤੋਂ ਬਚਣਾ ਮੁਸ਼ਕਿਲ ਲੱਗ ਰਿਹਾ ਹੈ। ਇਨ੍ਹਾਂ ਸੰਕਟਾਂ ਵਿਚੋਂ ਇਕ ਹੈ ਆਈ. ਪੀ. ਐੱਲ. 2020 ਦਾ ਹੋਣਾ। ਬੀ. ਸੀ. ਸੀ. ਆਈ. ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਕਿ ਆਈ. ਪੀ. ਐੱਲ. 2020 ਖੇਡਿਆ ਜਾਵੇ। ਜਿਸ ਦੇ ਲਈ ਸਾਰੇ ਬਦਲਾਂ 'ਤੇ ਚਰਚਾ ਕਰ ਰਹੀ ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਦੇਖ ਕੇ ਬੀ. ਸੀ. ਸੀ. ਆਈ. ਹੁਣ ਇਸ ਲੀਗ ਨੂੰ ਵਿਦੇਸ਼ ਵਿਚ ਕਰਾਉਣ ਨੂੰ ਲੈ ਕੇ ਚਰਚਾ ਕਰ ਰਹੀ ਹੈ, ਜਿਸ ਦੇ ਬਾਰੇ ਵਿਚ ਇਕ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੋਰਡ ਦੇ ਸਾਰੇ ਬਦਲਾਂ ਨੂੰ ਦੇਖ ਰਿਹਾ ਹੈ। ਜੇਕਰ ਆਈ. ਪੀ. ਐੱਲ. ਨੂੰ ਭਰਤ ਤੋਂ ਬਾਹਰ ਕਰਨ ਦੀ ਗੱਲ ਆਉਂਦੀ ਹੈ ਤਾਂ ਅਜਿਹਾ ਹੋ ਸਕਦਾ ਹੈ ਆਖਰੀ ਬਦਲ ਦੇ ਤੌਰ 'ਤੇ। ਅਸੀਂ ਅਜਿਹਾ ਪਹਿਲਾਂ ਵੀ ਕੀਤਾ ਹੈ ਅਤੇ ਇਸ ਨੂੰ ਬਾਅਦ ਵਿਚ ਵੀ ਕਰ ਸਕਦੇ ਹਾਂ ਪਰ ਪਹਿਲ ਇਸ ਨੂੰ ਭਾਰਤ ਵਿਚ ਕਰਾਉਣ ਦੀ ਹੋਵੇਗੀ।
ਪਹਿਲਾਂ ਵੀ ਵਿਦੇਸ਼ 'ਚ ਹੋ ਚੁੱਕਿਆ IPL
ਜੇਕਰ ਆਈ. ਪੀ. ਐੱਲ. ਵਿਦੇਸ਼ ਵਿਚ ਕਰਾਉਣ ਦਾ ਬਦਲ ਚੁਣਿਆ ਜਾਂਦਾ ਹੈ ਤਾਂ ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋਵੇਗਾ। ਇਸ ਤੋਂ ਪਹਿਲਾਂ 2009 ਵਿਚ ਵੀ ਦੱਖਣੀ ਅਫਰੀਕਾ ਵਿਚ ਆਈ. ਪੀ. ਐੱਲ. ਖੇਡਿਆ ਗਿਆ ਸੀ, ਜਿਸ ਦਾ ਕਾਰਨ ਸੀ ਕਿ ਭਾਰਤ ਵਿਚ ਉਸ ਸਮੇਂ ਚੋਣਾਂ ਚੱਲ ਰਹੀਆਂ ਸੀ। ਇਸ ਦੇ ਕਾਰਨ ਭਾਰਤ ਸਰਕਾਰ ਨੇ ਆਪਣੇ ਹੱਥ ਪਿੱਛੇ ਕਰ ਲਿਏ ਸੀ।
ਆਈ. ਸੀ. ਸੀ. 'ਤੇ ਟਿਕੀ ਹੈ ਬੀ ਸੀ. ਸੀ. ਆਈ. ਦੀ ਨਜ਼ਰ
ਫਿਲਹਾਲ ਟੀ-20 ਵਰਲਡ ਕੱਪ 2020 ਦੇ ਭਵਿੱਖ ਨੂੰ ਲੈ ਕੇ ਆਈ. ਸੀ. ਸੀ. ਨੇ ਆਪਣਾ ਰੁੱਖ ਸਾਫ ਨਹੀਂ ਕੀਤਾ ਹੈ। ਉਮੀਦ ਹੈ ਕਿ 10 ਜੂਨ ਨੂੰ ਉਸ 'ਤੇ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ, ਜਿਸ ਦੇ ਕਾਰਨ ਫਿਲਹਾਲ ਬੀ. ਸੀ. ਸੀ. ਆਈ. ਉਸ ਦੀ ਉਡੀਕ ਕਰ ਰਹੀ ਹੈ। ਇਸ ਦੇ ਬਾਰੇ ਸੂਤਰਾਂ ਨੇ ਦੱਸਿਆ ਕਿ ਅਸੀਂ ਅੱਗੇ ਕੁਝ ਵੀ ਚਰਚਾ ਕਰਨ ਤੋਂ ਪਹਿਲਾਂ ਆਈ. ਸੀ. ਸੀ. ਵੱਲੋਂ ਟੀ-20 ਵਰਲਡ ਕੱਪ 'ਤੇ ਫੈਸਲੇ ਦੀ ਉਡੀਕ ਕਰਾਂਗੇ ਪਰ ਮੈਂ ਦੱਸ ਸਕਦਾ ਹੈ ਕਿ ਹੁਣ ਤਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਗਰਭਵਤੀ ਹਥਣੀ ਦੀ ਮੌਤ ’ਤੇ ਵਿਰਾਟ ਕੋਹਲੀ ਸਣੇ ਇਨ੍ਹਾਂ ਖਿਡਾਰੀਆਂ ਨੇ ਜ਼ਾਹਿਰ ਕੀਤਾ ਗੁੱਸਾ
NEXT STORY