ਜੋਹਾਨਸਬਰਗ— ਵਾਰਨਰ ਫਿਲੇਂਡਰ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦੱਖਣੀ ਅਫਰੀਕਾ ਨੇ ਜੋਹਾਨਸਬਰਗ 'ਚ ਖੇਡੇ ਗਏ ਚੌਥੇ ਟੈਸਟ ਮੈਚ 'ਚ ਆਸਟਰੇਲੀਆ ਨੂੰ 492 ਦੌੜਾਂ ਦੇ ਵੱਡੇ ਸਕੋਰ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਇਹ ਟੈਸਟ ਕ੍ਰਿਕਟ ਇਤਿਹਾਸ ਦੀ ਚੌਥੀ ਸਭ ਤੋਂ ਵੱਡੀ ਜਿੱਤ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ 4 ਟੈਸਟ ਮੈਚਾਂ ਦੀ ਸੀਰੀਜ਼ 'ਚ 3-1 ਨਾਲ ਕਬਜ਼ਾ ਕਰ ਲਿਆ।
ਦੱਖਣੀ ਅਫਰੀਕਾ ਨੇ ਚੌਥੀ ਪਾਰੀ 'ਚ ਆਸਟਰੇਲੀਆ ਨੂੰ 612 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ। ਮਿਹਮਾਨ ਟੀਮ ਸਿਰਫ 119 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ। ਇਹ ਦੱਖਣੀ ਅਫਰੀਕਾ ਦੀ ਦੌੜਾਂ ਦੇ ਲਿਹਾਜ਼ ਨਾਲ ਟੈਸਟ ਕ੍ਰਿਕਟ 'ਚ ਸਭ ਤੋਂ ਵੱਡੀ ਜਿੱਤ ਹੈ ਤਾਂ ਆਸਟਰੇਲੀਆ ਦੀ ਦੌੜਾਂ ਦੇ ਲਿਹਾਜ ਨਾਲ ਹੁਣ ਤੱਕ ਦੀ ਸਭ ਤੋਂ ਵੱਡੀ ਹਾਰ ਹੈ।
ਵਾਰਨਰ ਫਿਲੇਂਡਰ ਨੇ ਮੈਚ ਦੀ ਦੂਜੀ ਪਾਰੀ 'ਚ 21 ਦੌੜਾਂ 'ਤੇ 6 ਵਿਕਟਾਂ ਹਾਸਲ ਕੀਤੀਆਂ ਹਨ। ਇਹ ਉਸਦਾ ਖੇਡ 'ਚ ਸਭ ਤੋਂ ਲੰਬੇ ਸਮੇਂ ਤੋਂ ਬਾਅਦ ਸਰਵਸ਼੍ਰੇਸਠ ਪ੍ਰਦਰਸ਼ਨ ਹੈ। ਫਿਲੇਂਡਰ ਨੇ ਇਸ ਮੈਚ 'ਚ ਟੈਸਟ 'ਚ ਆਪਣੀਆਂ 200 ਵਿਕਟਾਂ ਪੂਰੀਆਂ ਕਰ ਲਈਆਂ ਹਨ। ਇਸ ਤਰ੍ਹਾਂ ਕਰਨ ਵਾਲੇ ਉਹ ਦੱਖਣੀ ਅਫਰੀਕਾ ਦੇ 7ਵੇਂ ਗੇਂਦਬਾਜ਼ ਹਨ।
ਧੋਨੀ ਨੇ ਦੱਸਿਆ ਇਸ ਲਈ ਵਰਦੀ ਪਾ ਕੇ ਲਿਆ ਸੀ ਪਦਮ ਭੂਸ਼ਣ ਸਨਮਾਨ
NEXT STORY