ਨਵੀਂ ਦਿੱਲੀ - ਮਹਿਲਾ ਰੈਸਲਰ ਐਸ਼ਲੇ ਮਸਾਰੋ ਦੀ ਬੀਤੇ ਦਿਨੀਂ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਸੀ। ਹੁਣ ਐਸ਼ਲੇ ਦੀ ਮੌਤ ਦੇ 5 ਦਿਨ ਬਾਅਦ ਇਕ ਨਵਾਂ ਖੁਲਾਸਾ ਹੋਇਆ ਹੈ, ਜਿਸ ਨੇ ਡਬਲਯੂ. ਡਬਲਯੂ. ਈ. ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਖੜ੍ਹਾ ਕਰ ਦਿੱਤਾ ਹੈ। ਦਰਅਸਲ ਐਸ਼ਲੇ ਨੇ ਮਰਨ ਤੋਂ ਪਹਿਲਾਂ ਇਕ ਐਫੀਡੇਵਿਟ ਜਾਰੀ ਕੀਤਾ ਸੀ। ਇਸ ਵਿਚ ਦੋਸ਼ ਲਾਇਆ ਗਿਆ ਸੀ ਕਿ 2007 ਵਿਚ ਟ੍ਰਿਬਿਊਟ ਫਾਰ ਟਰੂਪ ਟੂਰ ਦੌਰਾਨ ਮਿਲਟਰੀ ਡਾਕਟਰ ਨੇ ਉਸਦਾ ਰੇਪ ਕੀਤਾ ਸੀ। ਡਬਲਯੂ. ਡਬਲਯੂ. ਈ. ਹਰ ਸਾਲ ਜਵਾਨਾਂ ਲਈ ਇਹ ਵਿਸ਼ੇਸ਼ ਈਵੈਂਟ ਕਰਵਾਉਂਦਾ ਹੈ।

ਐਵੀਡੇਵਿਟ ਵਿਚ ਐਸ਼ਲੇ ਨੇ ਦਾਅਵਾ ਕੀਤਾ ਹੈ ਕਿ ਘਟਨਾ ਤੋਂ ਬਾਅਦ ਉਹ ਵਿੰਸ ਮੈਕਮੋਹਨ ਤੇ ਐਗਜ਼ੀਕਿਊਟਿਵ ਜਾਨ ਲੈਰੀਨਾਈਟਿਸ ਨਾਲ ਵੀ ਮਿਲੀ ਸੀ ਪਰ ਦੋਵਾਂ ਨੇ ਉਸ ਨੂੰ ਮਾਮਲਾ ਦੱਬਣ ਦੀ ਗੱਲ ਕਹੀ ਸੀ। ਦੋਸ਼ ਹੈ ਕਿ ਵਿੰਸ ਨਹੀਂ ਚਾਹੁੰਦਾ ਸੀ ਕਿ ਅਮਰੀਕੀ ਆਰਮੀ ਦੇ ਨਾਲ ਉਸਦੀ ਕੰਪਨੀ ਦੇ ਸਬੰਧ ਖਰਾਬ ਹੋਣ ਪਰ ਹੁਣ ਜਦੋਂ ਐਸ਼ਲੇ ਦਾ ਐਫੀਡੇਵਿਟ ਸਾਹਮਣੇ ਅਇਆ ਹੈ ਤਾਂ ਡਬਲਯੂ. ਡਬਲਯੂ. ਈ. ਪ੍ਰਬੰਧਨ ਇਸ ਦਾਅਵੇ ਨੂੰ ਰੱਦ ਕਰਨ ਵਿਚ ਲੱਗਾ ਹੋਇਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਹ ਵੀ ਖਬਰਾਂ ਬਾਹਰ ਆਈਆਂ ਸਨ ਕਿ ਐਸ਼ਲੇ ਦੀ ਮੌਤ ਦਾ ਕਾਰਨ ਉਸ ਨੂੰ ਮਿਲੇ 300 ਨਫਰਤ ਭਰੇ ਲੈਟਰ ਸਨ ਕਿਉਂਕਿ ਜਿਸ ਘਰ ਵਿਚ ਐਸ਼ਲੇ ਆਖਰੀ ਸਮੇਂ ਵਿਚ ਰਹਿੰਦੀ ਸੀ, ਉਥੋਂ ਇਹ ਲੈਟਰ ਮਿਲੇ ਸਨ। ਸੰਭਵ ਹੈ ਕਿ ਲੈਟਰ ਪੜ੍ਹ ਕੇ ਐਸ਼ਲੇ ਗੁੱਸੇ ਵਿਚ ਆ ਗਈ ਤੇ ਉਸ ਨੇ ਗੁੱਸੇ ਵਿਚ ਹੀ ਆਪਣੀ ਜ਼ਿੰਦਗੀ ਖਤਮ ਕਰ ਲਈ। ਜ਼ਿਕਰਯੋਗ ਹੈ ਕਿ ਐਸ਼ਲੇ ਨੇ 2003 ਵਿਚ ਰੈਸਲਿੰਗ ਜਗਤ ਵਿਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਹ ਚਰਚਾ ਵਿਚ ਉਦੋਂ ਆਈ, ਜਦੋਂ ਉਸ ਨੇ 18+ਮੈਗਜ਼ੀਨ ਪਲੇਅ ਬੁਆਏ ਲਈ ਗਰਮਾ-ਗਰਮ ਫੋਟੋ ਸ਼ੂਟ ਕਰਵਾਇਆ ਸੀ।
ਨਵੀਂ ਲੁੱਕ 'ਚ ਦਿਖਾਈ ਦੇਵੇਗਾ ਰੋਲਾਂ ਗੈਰਾਂ
NEXT STORY