ਅਹਿਮਦਾਬਾਦ– ਭਾਰਤ ਵਿਚ ਸਪਿਨਰਾਂ ਦੀਆਂ ਮਦਦਗਾਰ ਪਿੱਚਾਂ ਨੂੰ ਲੈ ਕੇ ਚਰਚਾ ਨੂੰ ਦਰਕਿਨਾਰ ਕਰਦੇ ਹੋਏ ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੇ ਕਿਹਾ ਕਿ ਟੈਸਟ ਖਿਡਾਰੀਆਂ ਨੂੰ ਹਰ ਤਰ੍ਹਾਂ ਦੇ ਹਾਲਾਤ ਵਿਚ ਖੇਡਣ ਦਾ ਆਦੀ ਹੋਣਾ ਚਾਹੀਦਾ ਹੈ।
ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਡੇ-ਨਾਈਟ ਟੈਸਟ ਮੈਚ ਤੋਂ ਪਹਿਲਾਂ ਮੋਟੇਰਾ ਵਿਚ ਨਵੇਂ ਸਿਰੇ ਤੋਂ ਤਿਆਰ ਕੀਤੇ ਗਏ ਮੈਦਾਨ ਦੀ ਪਿੱਚ ਕਿਹੋ ਜਿਹਾ ਵਤੀਰਾ ਅਪਣਾਏਗੀ, ਇਹ ਸਟੋਕਸ ਨੂੰ ਪਤਾ ਨਹੀਂ ਹੈ ਪਰ ਉਸਦਾ ਮੰਨਣਾ ਹੈ ਕਿ ਚੋਟੀ ਪੱਧਰ ਦੇ ਕ੍ਰਿਕਟਰਾਂ ਨੂੰ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਲਈ ਤਿਆਰ ਰਹਿਣਾ ਚਾਹੀਦਾ ਹੈ।
ਸਟੋਕ ਨੇ ਕਿਹਾ ਕਿਹਾ, ‘‘ਇਕ ਟੈਸਟ ਬੱਲੇਬਾਜ਼ ਹੋਣ ਦਾ ਮਤਲਬ ਹੈ ਕਿ ਤੁਹਾਨੂੰ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਵਿਚ ਸਮਰਥ ਹੋਣਾ ਚਾਹੀਦਾ ਹੈ। ਭਾਰਤ ਅਜਿਹਾ ਸਥਾਨ ਹੈ, ਜਿੱਥੇ ਵਿਦੇਸ਼ੀ ਬੱਲੇਬਾਜ਼ਾਂ ਲਈ ਸਫਲਤਾ ਹਾਸਲ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਪਰ ਇੰਗਲੈਂਡ ਵਿਚ ਵੀ ਅਜਿਹਾ ਹੁੰਦਾ ਹੈ।’’ ਉਸ ਨੇ ਕਿਹਾ,‘‘ਅਤੇ ਇਹ ਚੁਣੌਤੀਆਂ ਖੇਡ ਦਾ ਹਿੱਸਾ ਹਨ ਤੇ ਇਸ ਲਈ ਅਸੀਂ ਇਸ ਨੂੰ ਪਸੰਦ ਕਰਦੇ ਹਾਂ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਆਸਟਰੇਲੀਅਨ ਓਪਨ : ਵਿਸ਼ਵ ਰੈਂਕਿੰਗ ’ਚ ਡਿੱਗੇ ਭਾਰਤੀ
NEXT STORY