ਨਵੀਂ ਦਿੱਲੀ, (ਵਾਰਤਾ)– ਹਾਕੀ ਇੰਡੀਆ ਲੀਗ (ਐੱਚ.ਆਈ. ਐੱਲ.) ਦੀ ਖਿਡਾਰੀ ਨਿਲਾਮੀ 2024-25 ਲਈ ਦੂਜੇ ਦਿਨ ਸੋਮਵਾਰ ਨੂੰ ਪਹਿਲੇ ਹਾਫ ਵਿਚ ਸੂਰਮਾ ਹਾਕੀ ਕਲੱਬ ਨੇ ਸਭ ਤੋਂ ਵੱਡੀ ਬੋਲੀ ਲਾ ਕੇ ਬੈਲਜੀਅਮ ਦੇ ਵਿਕਟਰ ਵੇਗਨੇਜ਼ ਨੂੰ 40 ਲੱਖ ਰੁਪਏ ਵਿਚ ਖਰੀਦਿਆ।ਅੱਜ ਇੱਥੇ ਨਿਲਾਮੀ ਦੇ ਦੂਜੇ ਦਿਨ ਸਾਰੀਆਂ 8 ਫ੍ਰੈਂਚਾਈਜ਼ੀ ਟੀਮਾਂ ਨੇ ਬੋਲੀ ਲਗਾਈ। ਵਿਦੇਸ਼ੀ ਖਿਡਾਰੀਆਂ ਵਿਚ ਡੈੱਨਮਾਰਕ ਦੀ ਜੋੜੀ ਥਿਏਰੀ ਬਰਿੰਕਮੈਨ ਨੂੰ 38 ਲੱਖ ਤੇ ਆਰਥਰ ਵੈਨ ਡੋਰੇਨ ਨੂੰ 32 ਲੱਖ ਰੁਪਏ ਵਿਚ ਕਲਿੰਗਾ ਲਾਂਸਰਜ਼ ਨੇ ਖਰੀਦਿਆ।
ਦਿੱਲੀ ਐੱਸ. ਜੀ. ਪਾਈਪਰਜ਼ ਨੇ ਟਾਮਸ ਡੋਮੇਨ ਨੂੰ 36 ਲੱਖ ਰੁਪਏ, ਕਲਿੰਗਾ ਲਾਂਸਰਜ਼ ਨੇ ਆਸਟ੍ਰੇਲੀਆ ਦੇ ਐਰਨ ਜੇਲੇਵਸਕੀ ਨੂੰ 27 ਲੱਖ ਰੁਪਏ ਵਿਚ, ਤਾਮਿਲਨਾਡੂ ਦੇ ਬਲੇਕ ਗੋਵਰਸ ਨੂੰ 27 ਲੱਖ ਰੁਪਏ ਦੀ ਬੋਲੀ ਲਗਾਉਂਦੇ ਹੋਏ ਆਪਣੀ ਟੀਮ ਵਿਚ ਸ਼ਾਮਲ ਕੀਤਾ। ਇਸ ਦੌਰਾਨ ਕਲਿੰਗਾ ਲਾਂਸਰਜ਼ ਨੇ ਮੋਰਿਯਾਂਗਥੇਮ ਰਬੀਚੰਦਰ ਨੂੰ 32 ਲੱਖ ਤੇ ਮੁਹੰਮਦ ਰਾਹੀਲ ਮੌਸੀਨ ਨੂੰ 25 ਲੱਖ ਰੁਪਏ ਵਿਚ ਤਾਮਿਲਨਾਡੂ ਡ੍ਰੈਗਨਜ਼ ਨੇ ਖਰੀਦਿਆ। ਅੱਜ ਪਹਿਲੇ ਹਾਫ ਵਿਚ ਕੁੱਲ ਦੇਸ਼ੀ-ਵਿਦੇਸ਼ੀ 51 ਖਿਡਾਰੀ ਵਿਕੇ।
ਬੜੌਦਾ ਨੇ ਸਾਬਕਾ ਚੈਂਪੀਅਨ ਮੁੰਬਈ ਨੂੰ 84 ਦੌੜਾਂ ਨਾਲ ਹਰਾਇਆ
NEXT STORY