ਅਹਿਮਦਾਬਾਦ– ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਵਿਰੁੱਧ ਇੱਥੇ ਵੀਰਵਾਰ ਨੂੰ ਆਈ. ਪੀ. ਐੱਲ.-14 ਦੇ 25ਵੇਂ ਮੁਕਾਬਲੇ ਵਿਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਦਿੱਲੀ ਕੈਪੀਟਲਸ (ਡੀ. ਸੀ.) ਦੇ ਕਪਤਾਨ ਰਿਸ਼ਭ ਪੰਤ ਨੇ ਕਿਹਾ ਕਿ ਪ੍ਰਿਥਵੀ ਸ਼ਾਹ ਇਕ ਪ੍ਰਤਿਭਾਸ਼ਾਲੀ ਖਿਡਾਰੀ ਹੈ ਪਰ ਜੇਕਰ ਤੁਸੀਂ ਉਸ ਨੂੰ ਭਰੋਸਾ ਦਿਓ ਤਾਂ ਉਹ ਚਮਤਕਾਰ ਕਰ ਸਕਦਾ ਹੈ।
ਇਹ ਖ਼ਬਰ ਪੜ੍ਹੋ- ਯੂਰੋਪਾ ਲੀਗ : ਮਾਨਚੈਸਟਰ ਯੂਨਾਈਟਿਡ ਨੇ ਵੱਡੀ ਜਿੱਤ ਨਾਲ ਫਾਈਨਲ ਵੱਲ ਵਧਾਏ ਕਦਮ
ਪੰਤ ਨੇ ਮੈਚ ਤੋਂ ਬਾਅਦ ਕਿਹਾ,‘‘ਅਸੀਂ ਸਿਰਫ ਉਸ ਨੂੰ ਆਮ ਤਰ੍ਹਾਂ ਨਾਲ ਖੇਡਣ ਲਈ ਕਹਿ ਰਹੇ ਹਾਂ। ਅਸੀਂ ਨੌਜਵਾਨਾਂ ਦੇ ਨਾਲ ਵੀ ਸਿਰਫ ਇਹ ਹੀ ਗੱਲ ਕਰਦੇ ਹਾਂ ਕਿ ਉਹ ਬਸ ਕ੍ਰਿਕਟ ਦਾ ਮਜ਼ਾ ਲੈਣ ਤੇ ਆਪਣਾ ਸਰਵਸ੍ਰੇਸ਼ਠ ਦੇਣ। ਲਲਿਤ ਆਲਰਾਊਂਡਰ ਖਿਡਾਰੀ ਹੈ। ਬੇਸ਼ੱਕ ਉਸ ਨੂੰ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਿਆ ਪਰ ਉਹ ਸਿੱਖੇਗਾ । ਇਸ ਤਰ੍ਹਾਂ ਦੇ ਮੈਚ ਵਿਚ ਅਸੀਂ ਨੈੱਟ ਰਨ ਰੇਟ ਦੇ ਬਾਰੇ ਵਿਚ ਸੋਚ ਸਕਦੇ ਹਾਂ। ਪਿਛਲੇ ਮੈਚ ਵਿਚ ਅਸੀਂ ਸਿਰਫ ਇਕ ਦੌੜ ਨਾਲ ਹਾਰ ਗਏ ਸੀ, ਇਸ ਲਈ ਅਸੀਂ ਟੀਮ ਵਿਚ ਕੋਈ ਬਦਲਾਅ ਨਾ ਕਰਨ ਦੇ ਬਾਰੇ ਵਿਚ ਗੱਲ ਕੀਤੀ। ਕਪਤਾਨੀ ਦਾ ਮਜ਼ਾ ਲੈ ਰਿਹਾ ਹਾਂ।’’
ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. ਦਾ 25ਵਾਂ ਮੁਕਾਬਲਾ ਦਿੱਲੀ ਕੈਪੀਟਲਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਗਿਆ। ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਕੋਲਕਾਤਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ ।ਕੋਲਾਕਾਤਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਟੀਮ ਦੇ ਸਾਹਮਣੇ 155 ਦੌੜਾਂ ਦਾ ਟੀਚਾ ਰੱਖਿਆ ।ਜਿਸ ਨੂੰ ਦਿੱਲੀ ਦੀ ਟੀਮ ਨੇ ਪ੍ਰਿਥਵੀ ਸ਼ਾਹ ਦੀ ਅਰਧ ਸੈਂਕੜੇ ਦੀ ਬਦੌਲਤ 7 ਵਿਕਟਾਂ ਨਾਲ ਜਿੱਤ ਲਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਯੂਰੋਪਾ ਲੀਗ : ਮਾਨਚੈਸਟਰ ਯੂਨਾਈਟਿਡ ਨੇ ਵੱਡੀ ਜਿੱਤ ਨਾਲ ਫਾਈਨਲ ਵੱਲ ਵਧਾਏ ਕਦਮ
NEXT STORY