ਸਿਡਨੀ : ਜ਼ਖਮੀ ਸ਼ਾਨ ਮਾਰਸ਼ ਦੀ ਫਿਟਨੈਸ ਨੂੰ ਲੈ ਕੇ ਪਰੇਸ਼ਾਨ ਕ੍ਰਿਕਟ ਆਸਟਰੇਲੀਆ ਨੇ ਮੰਗਲਵਾਰ ਨੂੰ ਕਵੀਂਸਲੈਂਡ ਦੇ ਨੌਜਵਾਨ ਬੱਲੇਬਾਜ਼ ਬੈਨ ਮੈਕਡਰਮੋਟ ਨੂੰ ਦੱਖਣੀ ਅਫਰੀਕਾ ਖਿਲਾਫ ਵਨ ਡੇ ਸੀਰੀਜ਼ ਦੇ ਬਚੇ ਮੈਚਾਂ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਸ਼ਾਨ ਮਾਰਸ਼ ਐਤਵਾਰ ਹੋਏ ਪਹਿਲੇ ਵਨ ਡੇ ਮੈਚ ਵਿਚ ਨਹੀਂ ਖੇਡ ਸਕੇ ਸੀ। ਉਨ੍ਹਾਂ ਦੀ ਹਿੱਪ ਦੀ ਮਾਮੂਲੀ ਸਰਜਰੀ ਹੋਈ ਹੈ ਅਤੇ ਚੋਣਕਰਤਾ ਟ੍ਰੇਵੋਰ ਹੋਂਸ ਨੇ ਕਿਹਾ, ''ਅਸੀਂ ਸ਼ਾਨ ਦੀ ਸੱਟ ਤੋਂ ਉਬਰਨ ਦਾ ਇੰਤਜ਼ਾਰ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਫਿੱਟਨੈਸ ਸੈਬਤ ਕਰਨ ਦਾ ਪੂਰਾ ਮੌਕਾ ਮਿਲੇਗਾ।''

ਪਹਿਲੇ ਵਨ ਡੇ ਵਿਚ ਡਾਅਰਸੀ ਸ਼ਾਟ ਮਾਰਸ਼ ਦੀ ਜਗ੍ਹਾ ਖੇਡੇ ਸੀ ਪਰ ਮੈਚ 'ਚ ਜੀਰੋ ਦੇ ਸਕੋਰ 'ਤੇ ਆਊਟ ਹੋ ਗਏ। ਆਸਟਰੇਲੀਆ ਟੀਮ 152 ਦੌੜਾਂ 'ਤੇ ਆਲਆਊਟ ਹੋ ਗਈ ਸੀ ਅਤੇ ਦੱਖਣੀ ਅਫਰੀਕਾ ਨੇ ਇਹ ਮੈਚ 6 ਵਿਕਟਾਂ ਨਾਲ ਜਿੱਤਿਆ ਸੀ।
IPL 2019 'ਚ ਪਲੇਆਫ ਦੇ ਮੈਚ ਨਹੀਂ ਖੇਡਣਗੇ ਆਸਟ੍ਰੇਲੀਆ- ਇੰਗਲੈਂਡ ਦੇ ਖਿਡਾਰੀ
NEXT STORY