ਨਵੀਂ ਦਿੱਲੀ— ਇਕ ਖਬਰ ਮੁਤਾਬਕ ਆਈ.ਪੀ.ਐੱਲ.ਦੀ ਨੀਲਾਮੀ ਜੈਪੁਰ 'ਚ 17 ਅਤੇ 18 ਦਸੰਬਰ ਨੂੰ ਹੋਵੇਗੀ। ਇਹ ਜਾਣਕਾਰੀ ਹਾਲ ਹੀ 'ਚ ਸਾਰੇ ਫ੍ਰੈਂਚਾਇਜ਼ੀਆਂ ਨੂੰ ਦਿੱਤੀ ਗਈ ਹੈ। ਵੈਸੇ ਕਈ ਫ੍ਰੈਂਚਾਇਜ਼ੀ ਨਿਲਾਮੀ ਦੀ ਤਾਰੀਖ ਅਤੇ ਵੈਨਿਊ ਤੋਂ ਖੁਸ਼ ਨਹੀਂ ਹਨ। ਬੰਗਲੁਰੂ ਪਿੱਛਲੇ 11 ਸੀਜ਼ਨਾਂ 'ਚ ਨੀਲਾਮੀ ਦਾ ਵੈਨਿਊ ਰਿਹਾ ਹੈ। ਖਾਸ ਤੌਰ 'ਤੇ ਫ੍ਰੈਂਚਾਇਜ਼ੀ ਦੇ ਮਾਲਕ ਨੀਲਾਮੀ ਦੀ ਤਾਰੀਖ ਤੋਂ ਖੁਸ਼ ਨਹੀਂ ਹਨ। ਕਿਉਂਕਿ ਭਾਰਤ 'ਚ 2019 ਦੀਆਂ ਚੋਣਾਂ ਹੋਣ ਦੀ ਵਜ੍ਹਾ ਨਾਲ ਬੀ.ਸੀ.ਸੀ.ਆਈ.ਨੂੰ ਅਜੇ ਤੈਅ ਕਰਨਾ ਬਾਕੀ ਹੈ ਕਿ ਕਿੱਥੇ ਆਈ.ਪੀ.ਐੱਲ. ਆਯੋਜਿਤ ਕੀਤਾ ਜੇਵਗਾ।
ਇਸ ਗੱਲ ਨੂੰ ਲੈ ਕੇ ਅਸਪੱਸ਼ਟਤਾ ਬਰਕਰਾਰ ਹੈ ਕਿ ਟੂਰਨਾਮੈਂਟ ਭਾਰਤ 'ਚ ਖੇਡਿਆ ਜਾਵੇਗਾ ਜਾਂ ਦਿ.ਅਫਰੀਕਾ 'ਚ। ਵੈਸੇ ਯੂ.ਏ.ਈ.'ਚ ਵੀ ਇਸ ਟੂਰਨਾਮੈਂਟ ਨੂੰ ਆਯੋਜਿਤ ਕੀਤਾ ਜਾ ਸਕਦਾ ਹੈ। 2014 ਆਈ.ਪੀ.ਐੱਲ. ਦੌਰਾਨ ਭਾਰਤ 'ਚ ਆਮ ਚੋਣਾਂ ਹੋਈਆਂ ਸਨ ਅਤੇ ਉਸ ਦੌਰਾਨ ਟੂਰਨਾਮੈਂਟ ਦਾ ਕੁਝ ਭਾਗ ਯੂ.ਏ.ਈ. 'ਚ ਆਯੋਜਿਤ ਕੀਤਾ ਗਿਆ ਸੀ। ਉਥੇ 2009 'ਚ ਪੂਰਾ ਟੂਰਨਾਮੈਂਟ ਹੀ ਦਿ.ਅਫਰੀਕਾ ਆਯੋਜਿਤ ਕੀਤਾ ਗਿਆ ਸੀ। ਇਕ ਅਧਿਕਾਰੀ ਨੇ ਕਿਹਾ,' ਅਸੀਂ ਚਾਹੁੰਦੇ ਸੀ ਕਿ ਵੈਨਿਊ ਤੈਅ ਕਰਨ ਤੋਂ ਬਾਅਦ ਨੀਲਾਮੀ ਦੀ ਤਾਰੀਖ ਤੈਅ ਕੀਤੀ ਜਾਂਦੀ ਅਸੀਂ ਉਸ ਹਿਸਾਬ ਨਾਲ ਆਪਣੇ ਖਿਡਾਰੀ ਚੁਣਦੇ ਪਰ ਬੀ.ਸੀ.ਸੀ.ਆਈ. ਖੁਦ ਹੀ ਆਪਣੀ ਸਮੇਂ ਸਾਰਣੀ ਦਾ ਪਲਾਨ ਕਰ ਰਹੀ ਹੈ।' ਆਮ ਚੋਣਾਂ ਦੀਆਂ ਤਾਰੀਖਾਂ ਦੇ ਹਿਸਾਬ ਨਾਲ ਆਈ.ਪੀ.ਐੱਲ. ਦੇ ਵੈਨਿਊ ਦੀ ਚੋਣ ਕੀਤੀ ਜਾਵੇਗੀ।
ਆਸਟ੍ਰੇਲੀਆ ਅਤੇ ਇੰਗਲੈਂਡ ਦੇ ਬੋਰਡ ਨੇ ਪਹਿਲਾਂ ਹੀ ਬੀ.ਸੀ.ਸੀ.ਆਈ. ਨੂੰ ਸੂਚਿਤ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਖਿਡਾਰੀ 1 ਮਈ ਤੋਂ ਬਾਅਦ ਉਪਲਬਧ ਨਹੀਂ ਹੋਣਗੇ। ਇਹ ਫੈਸਲਾ ਵਰਲਡ ਕੱਪ ਨੂੰ ਦੇਖਦੇ ਹੋਏ ਲਿਆ ਗਿਆ ਹੈ ਜੋ 31 ਮਈ ਤੋਂ ਇੰਗਲੈਂਡ 'ਚ ਸ਼ੁਰੂ ਹੋ ਰਿਹਾ ਹੈ। ਉਸ ਤੋਂ ਪਹਿਲਾਂ ਟੀਮਾਂ ਟ੍ਰੈਨਿੰਗ ਕੈਂਪ 'ਚ ਸ਼ਾਮਲ ਹੋਵੇਗੀ। ਵੈਸੇ ਨਿਊਜ਼ੀਲੈਂਡ ਦੇ ਖਿਡਾਰੀ ਲੀਗ ਦੇ ਅੰਤ ਤੱਕ ਉਪਲਬਧ ਰਹਿਣਗੇ। ਲੀਗ ਦਾ ਸ਼ੈਡਿਊਲ ਅਜੇ ਰੀਲੀਜ਼ ਨਹੀਂ ਕੀਤਾ ਗਿਆ ਹੈ ਪਰ ਉਮੀਦ ਹੈ ਕਿ ਟੂਰਨਾਮੈਂਟ 29 ਮਾਰਚ ਤੋਂ 24 ਮਈ ਤੱਕ ਚੱਲੇਗਾ। ਸੂਤਰਾਂ ਮੁਤਾਬਕ ਦਿ,ਅਫਰੀਕਾ ਟੀਮ 12 ਮਈ ਨੂੰ ਟੂਰਨਾਮੈਂਟ ਛੱਡੇਗੀ ਪਰ ਇਸ ਗੱਲ ਨੂੰ ਲੈ ਕੇ ਅਜੇ ਤੱਕ ਕੋਈ ਸਪੱਸ਼ਟੀਕਰਨ ਨਹੀਂ ਮਿਲਿਆ।
ਘੋਸ਼ਾਲ ਸਕੁਐਸ਼ ਸੀਨੀਅਰ ਰਾਸ਼ਟਰੀ ਚੈਂਪੀਅਨਸ਼ਿਪ 'ਚ ਨਹੀਂ ਖੇਡਣਗੇ
NEXT STORY