ਸਪੋਰਟਸ ਡੈਸਕ— ਰਾਜਸਥਾਨ ਰਾਇਲਜ਼ ਦੇ ਨਾਲ ਚੇਨਈ ਸੁਪਰਕਿੰਗਜ਼ ਦਾ ਚੇਨਈ ਦੇ ਐੱਮ.ਏ. ਚਿਦਾਂਬਰਮ ਸਟੇਡੀਅਮ 'ਚ ਆਈ.ਪੀ.ਐੱਲ. 2019 ਦੇ ਸੀਜ਼ਨ ਦਾ 12ਵਾਂ ਮੈਚ ਖੇਡਿਆ ਗਿਆ। ਇਸ ਮੈਚ 'ਚ ਚੇਨਈ ਸੁਪਰਕਿੰਗਜ਼ ਨੇ ਜਿੱਤ ਦੀ ਹੈਟ੍ਰਿਕ ਲਗਾਉਂਦੇ ਹੋਏ ਮੈਚ ਨੂੰ 8 ਦੌੜਾਂ ਨਾਲ ਜਿੱਤ ਲਿਆ। ਅਜਿਹੇ 'ਚ ਰਾਜਸਥਾਨ ਦੇ ਬੱਲੇਬਾਜ਼ ਬੇਨ ਸਟੋਕਸ ਨੇ ਮੈਚ 'ਚ ਇਕ ਹੱਥ ਨਾਲ ਗਜ਼ਬ ਦਾ ਸ਼ਾਟ ਖੇਡਿਆ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਦਰਅਸਲ, 19ਵੇਂ ਓਵਰ ਦੀ ਗੇਂਦ 'ਤੇ ਸਟੋਕਸ ਨੇ ਸ਼ਾਰਦੁਲ ਠਾਕੁਰ ਦੀ ਗੇਂਦ 'ਤੇ ਅਜਿਹਾ ਛੱਕਾ ਜੜਿਆ ਕਿ ਜਿਸ ਦੀ ਉਮੀਦ ਉਨ੍ਹਾਂ ਨੂੰ ਵੀ ਨਹੀਂ ਸੀ। ਸਟੋਕਸ ਨੇ ਇਕ ਹੱਥ ਨਾਲ ਪੂਰਾ ਜ਼ੋਰ ਲਗਾ ਕੇ ਬੱਲਾ ਚਲਾ ਦਿੱਤਾ ਜਿਸ ਤੋਂ ਬਾਅਦ ਗੇਂਦ ਲੈੱਗ ਸਾਈਡ 'ਚ ਬਾਊਂਡਰੀ ਦੇ ਪਾਰ ਗਈ। ਇਸ ਦੌਰਾਨ ਬੇਨ ਸਟੋਕਸ ਖੁਦ ਹਸਦੇ ਨਜ਼ਰ ਆਏ ਅਤੇ ਉਨ੍ਹਾਂ ਦਾ ਰਿਐਕਸ਼ਨ ਅਜਿਹਾ ਸੀ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਸ਼ਾਟ ਅਜਿਹਾ ਹੋਵੇਗਾ। ਸਟੋਕਸ ਦੇ ਕ੍ਰੀਜ਼ 'ਤੇ ਰਹਿਣ ਤਕ ਮੈਚ ਰਾਜਸਥਾਨ ਦੇ ਸ਼ਿੰਕਜੇ 'ਚ ਨਜ਼ਰ ਆ ਰਿਹਾ ਸੀ ਪਰ ਆਖਰੀ ਓਵਰ 'ਚ 12 ਦੌੜਾਂ ਦੀ ਜ਼ਰੂਰਤ ਸੀ ਉਸ ਸਮੇਂ ਬ੍ਰਾਵੋ ਨੇ ਸਟੋਕਸ ਨੂੰ ਆਊਟ ਕਰ ਦਿੱਤਾ ਅਤੇ ਮੈਚ ਦਾ ਰੁਖ਼ ਹੀ ਬਦਲ ਦਿੱਤਾ।
IPL 2019 : ਜੇਕਰ ਹੋਰ ਮੈਚ ਹਾਰੇ ਤਾਂ ਵਾਪਸੀ ਕਰਨਾ ਹੋਵੇਗਾ ਬੇਹੱਦ ਮੁਸ਼ਕਲ : ਸਟੋਕਸ
NEXT STORY