ਸਪੋਰਟਸ ਡੈਸਕ— ਵਰਲਡ ਕੱਪ 2019 ਦੇ ਫਾਈਨਲ 'ਚ ਮੇਜ਼ਬਾਨ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਮੁਕਾਬਲੇ 'ਚ ਸੁਪਰ ਓਵਰ 'ਚ ਵੀ ਮੈਚ ਟਾਈ ਰਿਹਾ, ਜਿਸ ਤੋਂ ਬਾਅਦ ਆਈ.ਸੀ.ਸੀ.ਦੇ ਨਿਯਮ ਦੇ ਤਹਿਤ ਵੱਧ ਬਾਊਂਡਰੀ ਲਗਾਉਣ ਦੇ ਆਧਾਰ 'ਤੇ ਮੇਜ਼ਬਾਨ ਇੰਗਲੈਂਡ ਨੂੰ ਜੇਤੂ ਐਲਾਨਿਆ ਗਿਆ ਪਰ ਸਭ ਤੋਂ ਜ਼ਿਆਦਾ ਆਲੋਚਨਾ ਹੋਈ ਅੰਪਾਇਰ ਦੇ ਫੈਸਲੇ ਦੀ। ਮੈਚ ਦੌਰਾਨ ਆਖ਼ਰੀ ਓਵਰ 'ਚ ਇਕ ਓਵਰ ਥ੍ਰੋਅ 'ਤੇ ਜਿੱਥੇ ਇੰਗਲੈਂਡ ਨੂੰ ਪੰਜ ਦੌੜਾਂ ਮਿਲਣੀਆਂ ਚਾਹੀਦੀਆਂ ਸਨ, ਅੰਪਾਇਰ ਨੇ 6 ਦੌੜਾਂ ਦੇ ਦਿੱਤੀਆਂ ਅਤੇ ਇਸ ਤਰ੍ਹਾਂ ਵਾਧੂ ਦੌੜ ਨੇ ਸ਼ਾਇਦ ਇਸ ਮੁਕਾਬਲੇ ਦਾ ਨਤੀਜਾ ਹੀ ਬਦਲ ਦਿੱਤਾ। ਇਸ ਤਰ੍ਹਾਂ ਇੰਗਲੈਂਡ ਨੇ ਆਪਣਾ ਪਹਿਲਾ ਵਰਲਡ ਕੱਪ ਜਿੱਤਿਆ, ਪਰ ਇਸ ਤੋਂ ਬਾਅਦ ਇਹ ਫਾਈਨਲ ਵਿਵਾਦਾਂ 'ਚ ਘਿਰ ਗਿਆ। ਮੈਚ ਦੇ ਦੌਰਾਨ ਓਵਰ ਥ੍ਰੋਅ 'ਤੇ ਇੰਗਲੈਂਡ ਨੂੰ ਮਿਲੀਆਂ ਵਾਧੂ ਦੌੜਾਂ 'ਤੇ ਵੀ ਸਾਬਕਾ ਖਿਡਾਰੀਆਂ ਤੋਂ ਲੈ ਕੇ ਅੰਪਾਇਰ ਤਕ ਨੇ ਆਈ.ਸੀ.ਸੀ. ਨੂੰ ਲੰਮੇ ਹੱਥੀਂ ਲਿਆ। ਪਿਛਲੇ ਦੋ ਦਿਨਾਂ ਦੀ ਇਸ ਵਿਵਾਦ ਦੇ ਬਾਅਦ ਆਖ਼ਰਕਾਰ ਆਈ.ਸੀ.ਸੀ. ਨੇ ਇਸ 'ਤੇ ਆਪਣੀ ਚੁੱਪੀ ਤੋੜ ਦਿੱਤੀ ਹੈ।
ਪਾਲਿਸੀ ਦੇ ਤਹਿਤ ਹੋਇਆ ਫੈਸਲਾ
ਆਈ.ਸੀ.ਸੀ. ਦੇ ਬਿਆਨ ਮੁਤਾਬਕ ਨਿਯਮਾਂ ਦੇ ਆਧਾਰ 'ਤੇ ਹੀ ਫੀਲਡ ਅੰਪਾਇਰ ਫੈਸਲਾ ਲੈਂਦੇ ਹਨ ਅਤੇ ਪਾਲਿਸੀ ਦੇ ਤਹਿਤ ਅਸੀਂ ਇਸ ਫੈਸਲੇ 'ਤੇ ਕੋਈ ਟਿੱਪਣੀ ਨਹੀਂ ਕਰ ਸਕਦੇ। ਬੁਲਾਰੇ ਨੇ ਕਿਹਾ ਕਿ ਆਈ.ਸੀ.ਸੀ. ਨਿਯਮ ਬੁਕ 'ਚ ਦਿੱਤੇ ਗਏ ਨਿਯਮ ਦੀ ਵਿਆਖਿਆ ਦੇ ਆਧਾਰ 'ਤੇ ਹੀ ਆਨ ਫੀਲਡ ਅੰਪਾਇਰ ਫੈਸਲਾ ਲੈਂਦੇ ਹਨ।
ਜਦੋਂ ਸਾਬਕਾ ਅੰਪਾਇਰ ਸਾਈਮਨ ਟਫੇਲ ਨੇ ਦਾਅਵਾ ਕੀਤਾ ਕਿ ਡਾਈਵ ਲਗਾਉਂਦੇ ਸਮੇਂ ਸਟੋਕਸ ਦੇ ਬੱਲੇ ਨਾਲ ਗੇਂਦ ਲੱਗਣ ਦੇ ਬਾਅਦ ਇੰਗਲੈਂਡ ਨੂੰ ਇਕ ਦੌੜ ਦਿੱਤੀ ਗਈ। ਇਸ ਤੋਂ ਬਾਅਦ ਤੋਂ ਵਿਵਾਦ ਨੇ ਤੂਲ ਫੜ ਲਿਆ। ਇੰਨਾ ਹੀ ਨਹੀਂ ਟਫੇਲ ਨੇ ਅੰਪਾਇਰਾਂ ਦੇ ਫੈਸਲੇ ਨੂੰ ਗ਼ਲਤ ਦਸਦੇ ਹੋਏ ਇਸ ਨੂੰ ਵੱਡੀ ਭੁੱਲ ਕਰਾਰ ਦਿੱਤਾ। ਦਰਅਸਲ ਮਾਮਲਾ ਇੰਗਲੈਂਡ ਦੀ ਪਾਰੀ ਦੇ 50ਵੇਂ ਓਵਰ ਦਾ ਹੈ। ਮੇਜ਼ਬਾਨ ਟੀਮ ਨੂੰ 3 ਗੇਂਦਾਂ 'ਚ 9 ਦੌੜਾਂ ਦੀ ਜ਼ਰੂਰਤ ਸੀ, ਉਸੇ ਸਮੇਂ ਚੌਥੀ ਗੇਂਦ ਬੇਨ ਸਟੋਕਸ ਨੇ ਮਿਡ ਵਿਕਟ ਵੱਲ ਸ਼ਾਟ ਖੇਡਿਆ ਅਤੇ ਤੇਜ਼ੀ ਨਾਲ ਇਕ ਦੌੜ ਲੈਣ ਦੇ ਬਾਅਦ ਦੂਜੀ ਦੌੜ ਲੈਣ ਲਈ ਭੱਜੇ। ਇਸ ਦੌਰਾਨ ਦੂਜੀ ਦੌੜ ਲੈਣ ਦੇ ਦੌਰਾਨ ਉਨ੍ਹਾਂ ਨੇ ਸਟ੍ਰਾਈਕ ਐਂਡ ਵੱਲ ਡਾਈਵ ਲਗਾ ਦਿੱਤੀ, ਉਸੇ ਵੇਲੇ ਗੁਪਟਿਲ ਦਾ ਥ੍ਰੋਅ ਆ ਕੇ ਉਨ੍ਹਾਂ ਦੇ ਬੈਟ 'ਤੇ ਲੱਗਾ ਅਤੇ ਗੇਂਦ ਬਾਊਂਡਰੀ ਦੇ ਪਾਰ ਚਲੀ ਗਈ। ਇਸ ਤੋਂ ਬਾਅਦ ਅੰਪਾਇਰ ਨੇ ਆਪਸ 'ਚ ਗੱਲਬਾਤ ਇੰਗਲੈਂਡ ਨੂੰ 6 ਦੌੜਾਂ ਦਿੱਤੀਆਂ। ਇਸ ਤਰ੍ਹਾਂ ਜਿੱਥੇ ਸਿਰਫ 2 ਦੌੜਾਂ ਚਾਹੀਦੀਆਂ ਸਨ, ਉੱਥੇ ਇੰਗਲੈਂਡ ਨੂੰ 4 ਦੌੜਾਂ ਹੋਰ ਵਾਧੂ ਮਿਲ ਗਈਆਂ ਭਾਵ ਕੁਲ ਮਿਲਾ ਕੇ ਇੰਗਲੈਂਡ ਦੇ ਖਾਤੇ 'ਚ 6 ਦੌੜਾਂ ਜੁੜ ਗਈਆਂ। ਹੁਣ ਇੰਗਲੈਂਡ ਨੂੰ ਆਖਰੀ 2 ਗੇਂਦਾਂ 'ਚ ਜਿੱਤ ਲਈ ਸਿਰਫ 3 ਦੌੜਾਂ ਦੀ ਜ਼ਰੂਰਤ ਸੀ, ਜੋ ਕਿ ਮੈਚ ਦਾ ਟਰਨਿੰਗ ਪੁਆਇੰਟ ਬਣ ਗਿਆ।
ਆਪਣੇ ਪਰਿਵਾਰ ਨਾਲ ਬੀਚ 'ਤੇ ਘੁੰਮਣ ਨਿਕਲੇ ਮੇਸੀ ਤੇ ਰੋਨਾਲਡ ਨੇ ਪਰਿਵਾਰ ਨਾਲ ਕੀਤਾ ਡਿਨਰ
NEXT STORY