ਅਹਿਮਦਾਬਾਦ— ਬੰਗਾਲ ਵਾਰੀਅਰਸ ਨੇ ਇਥੇ ਖੇਡੇ ਗਏ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਦਬੰਗ ਦਿੱਲੀ ਨੂੰ ਸ਼ਨੀਵਾਰ ਨੂੰ 39-34 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੈਸ਼ਨ ਦਾ ਖਿਤਾਬ ਜਿੱਤ ਲਿਆ। ਫਾਈਨਲ ਵਿਚ ਪਹਿਲੀ ਵਾਰ ਪਹੁੰਚੀ ਦਬੰਗ ਦਿੱਲੀ ਤੇ ਬੰਗਾਲ ਦੀ ਟੱਕਰ ਨਾਲ ਲੀਗ ਨੂੰ ਨਵਾਂ ਚੈਂਪੀਅਨ ਮਿਲ ਗਿਆ। ਚੈਂਪੀਅਨ ਬਣੀ ਬੰਗਾਲ ਦੀ ਟੀਮ ਨੂੰ 3 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਜਦਕਿ ਉਪ ਜੇਤੂ ਦਿੱਲੀ ਨੂੰ 1 ਕਰੋੜ 80 ਲੱਖ ਰੁਪਏ ਨਾਲ ਸਬਰ ਕਰਨਾ ਪਿਆ।
ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਪਿਛਲੇ ਛੇ ਸੈਸ਼ਨਾਂ ਵਿਚ ਜੈਪੁਰ ਪਿੰਕ ਪੈਂਥਰਸ ਨੇ 2014 ਵਿਚ ਪਹਿਲੀ ਵਾਰ ਖਿਤਾਬ ਜਿੱਤਿਆ ਸੀ ਜਦਕਿ ਯੂ ਮੁੰਬਾ ਦੀ ਟੀਮ 2015 ਵਿਚ ਦੂਜੀ ਵਾਰ ਚੈਂਪੀਅਨ ਬਣੀ। ਪਟਨਾ ਪਾਈਰੇਟਸ ਨੇ 2016 ਵਿਚ ਦੋ ਵਾਰ ਹੋਈ ਲੀਗ ਵਿਚ ਖਿਤਾਬ ਜਿੱਤਿਆ ਤੇ ਫਿਰ 2017 ਵਿਚ ਵੀ ਖਿਤਾਬ ਜਿੱਤ ਕੇ ਖਿਤਾਬੀ ਹੈਟ੍ਰਿਕ ਪੂਰੀ ਕੀਤੀ। ਬੈਂਗਲੁਰੂ ਬੁਲਸ ਨੇ 2018 ਵਿਚ ਖਿਤਾਬ ਜਿੱਤਿਆ ਸੀ। ਇਸ ਵਾਰ ਬੰਗਾਲ ਚੈਂਪੀਅਨ ਬਣ ਗਿਆ।
ਢਾਈ ਸਾਲਾਂ 'ਚ ਪਹਿਲੀ ਵਾਰ ਕਿਸੇ ਟੂਰਨਾਮੈਂਟ ਦੇ ਫਾਈਨਲ 'ਚ ਪੁੱਜੇ ਐਂਡੀ ਮਰੇ
NEXT STORY