ਸਪੋਰਟਸ ਡੈਸਕ- ਪੰਜਾਬ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੰਗਲੁਰੂ ਵਿਚਾਲੇ ਅੱਜ ਆਈਪੀਐਲ 2025 ਦਾ 37ਵਾਂ ਮੈਚ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਸਿੰਘ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ। ਮੈਚ 'ਚ ਬੈਂਗਲੁਰੂ ਨੇ ਪੰਜਾਬ ਨੂੰ 7 ਵਿਕਟਾਂ ਨਾਲ ਹਰਾਇਆ।
ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਪੰਜਾਬ ਕਿੰਗਜ਼ ਦੀ ਟੀਮ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 157 ਦੌੜਾਂ ਬਣਾਈਆਂ ਤੇ ਬੈਂਗਲੁਰੂ ਨੂੰ ਜਿੱਤ ਲਈ 158 ਦੌੜਾਂ ਦਾ ਟੀਚਾ ਦਿੱਤਾ। ਪੰਜਾਬ ਲਈ ਪ੍ਰਭਸਿਮਰਨ ਸਿੰਘ ਨੇ 33 ਦੌੜਾਂ, ਪ੍ਰਿਆਂਸ਼ ਆਰਿਆ ਨੇ 22 ਦੌੜਾਂ, ਜੋਸ ਇੰਗਲਿਸ ਨੇ 29 ਦੌੜਾਂ, ਸ਼ਸ਼ਾਂਕ ਸਿੰਘ ਨੇ 31 ਦੌੜਾਂ ਤੇ ਮਾਰਕੋ ਜੈਨਸਨ ਨੇ 25 ਦੌੜਾਂ ਬਣਾਈਆਂ। ਬੈਂਗਲੁਰੂ ਲਈ ਕਰੁਣਾਲ ਪੰਡਯਾ ਨੇ 2, ਰੇਮਾਰੀਓ ਸ਼ੇਫਰਡ ਨੇ 1 ਤੇ ਸੁਯਸ਼ ਸ਼ਰਮਾ ਨੇ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਇਕ ਹੋਰ ਭਾਰਤੀ ਕ੍ਰਿਕਟਰ ਦਾ ਹੋਵੇਗਾ ਤਲਾਕ! ਪਤਨੀ ਨੇ ਲਾਏ ਗੰਭੀਰ ਦੋਸ਼
ਟੀਚੇ ਦਾ ਪਿੱਛਾ ਕਰਦੇ ਹੋਏ ਬੈਂਗਲੁਰੂ ਨੇ 18.5 ਓਵਰਾਂ 'ਚ 3 ਵਿਕਟਾਂ ਗੁਆ ਕੇ 159 ਦੌੜਾਂ ਬਣਾਈਆਂ ਤੇ 7 ਵਿਕਟਾਂ ਨਾਲ ਮੈਚ ਜਿੱਤ ਲਿਆ । ਬੈਂਗਲੁਰੂ ਲਈ ਵਿਰਾਟ ਕੋਹਲੀ ਨੇ 73 ਦੌੜਾਂ, ਦੇਵਦੱਤ ਪਡੀਕੱਲ ਨੇ 61 ਦੌੜਾਂ, ਰਜਤ ਪਾਟੀਦਾਰ ਨੇ 12 ਦੌੜਾਂ ਤੇ ਜਿਤੇਸ਼ ਸ਼ਰਮਾ ਨੇ 11 ਦੌੜਾਂ ਬਣਾਈਆਂ। ਪੰਜਾਬ ਲਈ ਅਰਸ਼ਦੀਪ ਸਿੰਘ ਨੇ 1, ਹਰਪ੍ਰੀਤ ਬਰਾੜ ਨੇ 1 ਤੇ ਯੁਜਵੇਂਦਰ ਚਾਹਲ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਚਲਦੇ IPL 'ਚ ਧਾਕੜ ਕ੍ਰਿਕਟਰ ਨੂੰ ਲੱਗਿਆ ਵੱਡਾ ਝਟਕਾ, ਸਟੇਡੀਅਮ 'ਚ ਨਹੀਂ ਦਿਸੇਗਾ 'ਨਾਂ'
ਦੋਵੇਂ ਟੀਮਾਂ ਦੀ ਪਲੇਇੰਗ 11
ਪੰਜਾਬ ਕਿੰਗਜ਼ : ਪ੍ਰਭਸਿਮਰਨ ਸਿੰਘ, ਪ੍ਰਿਆਂਸ਼ ਆਰੀਆ, ਸ਼੍ਰੇਅਸ ਅਈਅਰ (ਕਪਤਾਨ), ਜੋਸ਼ ਇੰਗਲਿਸ (ਵਿਕਟਕੀਪਰ), ਨੇਹਲ ਵਢੇਰਾ, ਸ਼ਸ਼ਾਂਕ ਸਿੰਘ, ਮਾਰਕਸ ਸਟੋਇਨਿਸ, ਮਾਰਕੋ ਜੈਨਸਨ, ਜ਼ੇਵੀਅਰ ਬਾਰਟਲੇਟ, ਅਰਸ਼ਦੀਪ ਸਿੰਘ, ਯੁਜਵੇਂਦਰ ਚਾਹਲ
ਰਾਇਲ ਚੈਲੰਜਰਜ਼ ਬੈਂਗਲੁਰੂ : ਫਿਲਿਪ ਸਾਲਟ, ਵਿਰਾਟ ਕੋਹਲੀ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਰੋਮੀਓ ਸ਼ੈਫਰਡ, ਭੁਵਨੇਸ਼ਵਰ ਕੁਮਾਰ, ਸੁਯਸ਼ ਸ਼ਰਮਾ, ਜੋਸ਼ ਹੇਜ਼ਲਵੁੱਡ, ਯਸ਼ ਦਿਆਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਰਜੁਨ ਬਾਬੂਤਾ 10 ਮੀਟਰ ਏਅਰ ਰਾਈਫਲ 'ਚ ਮਾਮੂਲੀ ਫਰਕ ਨਾਲ ਸੋਨ ਤਗਮੇ ਤੋਂ ਖੁੰਝਿਆ
NEXT STORY