ਦੁਬਈ— ਭਾਰਤ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਤੇ ਲੈੱਗ ਸਪਿਨਰ ਪੂਨਮ ਯਾਦਵ ਆਈ. ਸੀ. ਸੀ. ਮਹਿਲਾ ਟੀ-20 ਖਿਡਾਰੀਆਂ ਦੀ ਸ਼ੁੱਕਰਵਾਰ ਨੂੰ ਨਵੀਂ ਰੈਂਕਿੰਗ ਵਿਚ ਪਹਿਲਾਂ ਦੀ ਤਰ੍ਹਾਂ ਕ੍ਰਮਵਾਰ ਤੀਜੇ ਤੇ ਦੂਜੇ ਸਥਾਨ 'ਤੇ ਬਰਕਰਾਰ ਹਨ। ਇੰਗਲੈਂਡ ਵਿਰੱੁੱਧ ਤਿੰਨ ਮੈਚਾਂ ਦੀ ਲੜੀ ਵਿਚ ਨਿਯਮਤ ਕਪਤਾਨ ਹਰਮਨਪ੍ਰੀਤ ਦੀ ਜਗ੍ਹਾ ਕਪਤਾਨੀ ਦਾ ਭਾਰ ਚੁੱਕਣ ਵਾਲੀ ਸਮ੍ਰਿਤੀ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ 698 ਅੰਕਾਂ ਨਾਲ ਤੀਜੇ ਸਥਾਨ 'ਤੇ ਹਨ। ਨੌਜਵਾਨ ਬੱਲੇਬਾਜ਼ ਜੇਮਿਮਾ ਰੋਡ੍ਰਿਗੇਜ ਛੇਵੇਂ ਸਥਾਨ 'ਤੇ ਹੈ ਜਦਕਿ ਹਰਮਨਪ੍ਰੀਤ 10ਵੇਂ ਸਥਾਨ 'ਤੇ ਹੈ। ਇੰਗਲੈਂਡ ਦੇ ਮੱਧਕ੍ਰਮ ਬੱਲੇਬਾਜ਼ ਨਤਾਲੀ ਸਿਕਵਰ ਦੇ ਨਾਲ ਡੇਨਿਅਲ ਵਆਟ ਤੇ ਟੈਮੀ ਦੀ ਸਲਾਮੀ ਬੱਲੇਬਾਜ਼ੀ ਦੀ ਜੋੜੀ ਨੂੰ ਸ਼੍ਰੀਲੰਕਾ ਵਿਰੁੱਧ ਸੀਰੀਜ਼ 'ਚ ਵਧੀਆ ਪ੍ਰਦਰਸ਼ਨ ਦਾ ਫਾਇਦਾ ਮਿਲਿਆ ਹੈ। ਇੰਗਲੈਂਡ ਨੇ ਇਸ ਸੀਰੀਜ਼ ਨੂੰ 3-0 ਨਾਲ ਆਪਣੇ ਨਾਂ ਕੀਤਾ।
ਗੇਂਦਬਾਜ਼ਾਂ 'ਚ ਪੂਨਮ ਦੂਸਰੇ ਸਥਾਨ 'ਤੇ ਬਰਕਰਾਰ ਹੈ। ਰੈਂਕਿੰਗ 'ਚ ਉਸ ਤੋਂ ਪਹਿਲਾਂ ਆਸਟਰੇਲੀਆ ਦੀ ਮੇਗਨ ਸ਼ਟ ਚੋਟੀ 'ਤੇ ਹੈ। ਰਾਧਾ ਯਾਦਵ ਦੱਖਣੀ ਅਫਰੀਕਾ ਦੀ ਸ਼ਬਨਿਮ ਦੇ ਨਾਲ ਸਾਂਝੇ ਤੌਰ 'ਤੇ 5ਵੇਂ ਸਥਾਨ 'ਤੇ ਹੈ। ਮਹਿਲਾ ਟੀ-20 ਕੌਮਾਂਤਰੀ ਟੀਮ ਰੈਂਕਿੰਗ ਵਿਚ ਭਾਰਤ ਪੰਜਵੇਂ ਸਥਾਨ 'ਤੇ ਬਣਿਆ ਹੋਇਆ ਹੈ। ਆਸਟਰੇਲੀਆ (283 ਅੰਕ) ਪਹਿਲੇ, ਇੰਗਲੈਂਡ (278 ਅੰਕ) ਦੂਸਰੇ ਸਥਾਨ 'ਤੇ ਹੈ।
ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ : ਸਿੰਧੂ, ਸ਼੍ਰੀਕਾਂਤ ਤੇ ਕਸ਼ਯਪ ਸੈਮੀਫਾਈਨਲ 'ਚ
NEXT STORY