ਨਵੀਂ ਦਿੱਲੀ (ਨਿਕਲੇਸ਼ ਜੈਨ)– ਗੋਆ ਦੀ ਰਹਿਣ ਵਾਲੀ ਭਾਰਤ ਦੀ ਮੌਜੂਦਾ ਰਾਸ਼ਟਰੀ ਸ਼ਤਰੰਜ ਚੈਂਪੀਅਨ ਮਹਿਲਾ ਗ੍ਰੈਂਡ ਮਾਸਟਰ ਅਤੇ ਇੰਟਰਨੈਸ਼ਨਲ ਮਾਸਟਰ ਭਗਤੀ ਕੁਲਕਰਨੀ ਨੇ ਢਾਈ ਸਾਲ ਦੀ ਉਮਰ ’ਚ ਆਪਣੇ ਪਿਤਾ ਪ੍ਰਦੀਪ ਕੁਲਕਰਨੀ ਤੋਂ ਸ਼ਤਰੰਜ ਖੇਡਣੀ ਸਿੱਖੀ। 4 ਸਾਲ ਦੀ ਉਮਰ ’ਚ ਹੀ ਉਨ੍ਹਾਂ ਗੋਆ ਦੇ ਲੋਕਲ ਟੂਰਨਾਮੈਂਟ ’ਚ ਆਪਣਾ ਪਹਿਲਾ ਇਨਾਮ ਜਿੱਤਿਆ। 7 ਸਾਲ ਦੀ ਉਮਰ ’ਚ ਰਾਸ਼ਟਰੀ ਉਮਰ ਵਰਗ ਸ਼ਤਰੰਜ ’ਚ ਉਨ੍ਹਾਂ ਨੇ ਆਪਣਾ ਪਹਿਲਾ ਕਾਂਸੀ ਤਮਗਾ ਹਾਸਲ ਕੀਤਾ।
ਇਹ ਖ਼ਬਰ ਪੜ੍ਹੋ- ਚੀਨੀ ਉਪ ਵਿਦੇਸ਼ ਮੰਤਰੀ ਨੂੰ ਮਿਲੇ ਭਾਰਤੀ ਰਾਜਦੂਤ, ਕਹੀ ਇਹ ਗੱਲ
ਸਿਰਫ 11 ਸਾਲਾਂ ਦੀ ਉਮਰ ’ਚ ਹੀ ਉਨ੍ਹਾਂ ਗੋਆ ਸੂਬੇ ਦੀ ਪੁਰਸ਼ ਵਰਗ ਦੀ ਸੀਨੀਅਰ ਚੈਂਪੀਅਨਸ਼ਿਪ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। 2011 ’ਚ ਉਨ੍ਹਾਂ ਨੇ ਏਸ਼ੀਅਨ ਜੂਨੀਅਰ ਤੇ 2016 ’ਚ ਏਸ਼ੀਅਨ ਸੀਨੀਅਰ ਦੇ ਖਿਤਾਬ ਨੂੰ ਜਿੱਤ ਕੇ ਦੇਸ਼ ਨੂੰ ਮਾਣ ਦਿਵਾਇਆ। ਪਿਛਲੇ ਸਾਲ ਭਾਰਤ ਦੀ ਆਨਲਾਈਨ ਸ਼ਤਰੰਜ ਚੈਂਪੀਅਨਸ਼ਿਪ ਓਲੰਪਿਆਡ ਅਤੇ ਏਸ਼ੀਆ ਦੀ ਸੋਨ ਤਮਗਾ ਜੇਤੂ ਟੀਮ ’ਚ ਵੀ ਉਨ੍ਹਾਂ ਨੇ ਸ਼ਾਨਦਾਰ ਖੇਡ ਦਿਖਾਈ। ਭਗਤੀ ਦਾ ਟੀਚਾ ਵਿਸ਼ਵ ਮਹਿਲਾ ਸ਼ਤਰੰਜ ਚੈਂਪੀਅਨ ਬਣਨਾ ਹੈ।
ਇਹ ਖ਼ਬਰ ਪੜ੍ਹੋ- ਉਮਰ ਅਬਦੁੱਲਾ ਨੇ ਸ਼ੁਭੇਂਦੂ ਅਧਿਕਾਰੀ ਦੀ ਕਸ਼ਮੀਰ ਸਬੰਧੀ ਟਿੱਪਣੀ ਦੀ ਕੀਤੀ ਆਲੋਚਨਾ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਨਿਊਜ਼ੀਲੈਂਡ ਨੇ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ, ਟੀ20 ਲੜੀ 3-2 ਨਾਲ ਜਿੱਤੀ
NEXT STORY