ਬਾਰਸੀਲੋਨਾ (ਸਪੇਨ) (ਨਿਕਲੇਸ਼ ਜੈਨ)- ਭਾਰਤ ਦਾ ਸਾਬਕਾ ਨੈਸ਼ਨਲ ਜੂਨੀਅਰ ਚੈਂਪੀਅਨ ਹਰਸ਼ਾ ਭਾਰਤਕੋਠੀ ਸੇਂਟਸ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦੇ 10 ਰਾਊਂਡਾਂ ਵਿਚ 8.5 ਅੰਕ ਬਣਾ ਕੇ ਸਾਂਝੇ ਤੌਰ ’ਤੇ ਜੇਤੂ ਬਣਿਆ। ਉਸ ਦੇ ਨਾਲ ਜਰਮਨੀ ਦਾ ਨੀਲ ਮੈਕਿਸਮਿਲੀਅਨ ਵੀ 8.5 ਅੰਕਾਂ ਨਾਲ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਰਿਹਾ।
ਹਰਸ਼ਾ ਨੇ ਖੇਡੇ 10 ਮੁਕਾਬਲਿਆਂ ’ਚੋਂ 8 ਜਿੱਤਾਂ, 1 ਡਰਾਅ ਅਤੇ 1 ਹਾਰ ਦੇ ਨਾਲ 8.5 ਅੰਕ ਬਣਾਏ। ਉਸ ਨੇ 2640 ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਕੌਮਾਂਤਰੀ ਰੇਟਿੰਗ ਵਿਚ 17 ਅੰਕ ਵੀ ਜੋੜੇ। ਭਾਰਤ ਦਾ ਹੀ ਕਾਮਨਵੈਲਥ ਚੈਂਪੀਅਨ ਵੈਭਵ ਸੂਰੀ 8 ਅੰਕ ਬਣਾ ਕੇ ਚੌਥੇ ਸਥਾਨ ’ਤੇ ਰਿਹਾ ਅਤੇ ਭਾਰਤ ਦਾ ਨੌਜਵਾਨ ਇੰਟਰਨੈਸ਼ਨਲ ਮਾਸਟਰ ਆਰ. ਹਰਿਕ੍ਰਿਸ਼ਣਨ 7.5 ਅੰਕ ਬਣਾ ਕੇ ਟਾਪ-10 ਵਿਚ 9ਵੇਂ ਸਥਾਨ ’ਤੇ ਰਿਹਾ।

ਹਰਿਕਾ ਰਹੀ ਮਹਿਲਾਵਾਂ ’ਚ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ
ਵਿਸ਼ਵ ਨੰਬਰ-10 ਮਹਿਲਾ ਖਿਡਾਰੀ ਭਾਰਤ ਦੀ ਹਰਿਕਾ ਦ੍ਰੋਣਾਵਲੀ ਵੈਸੇ ਤਾਂ ਬਹੁਤ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਓਵਲਆਲ 7 ਅੰਕ ਬਣਾ ਕੇ 26ਵੇਂ ਸਥਾਨ ’ਤੇ ਰਹੀ ਪਰ ਮਹਿਲਾ ਖਿਡਾਰੀਆਂ ’ਚ ਉਹ ਬੁਲਗਾਰੀਆ ਦੀ ਅੰਟੋਵਾ ਗਬਰਿਆਲਾ ਨਾਲ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਰਹੀ। ਹਰਿਕਾ ਵੈਸੇ ਤਾਂ ਪ੍ਰਤੀਯੋਗਿਤਾ ਵਿਚ ਇਕ ਵੀ ਮੁਕਾਬਲਾ ਨਹੀਂ ਹਾਰੀ ਪਰ 6 ਮੁਕਾਬਲੇ ਡਰਾਅ ਕਰਨ ਦੀ ਵਜ੍ਹਾ ਨਾਲ ਉਸ ਨੂੰ ਰੇਟਿੰਗ ’ਚ 4 ਅੰਕਾਂ ਦਾ ਨੁਕਸਾਨ ਹੋਇਆ।
ਭਾਰਤ-ਏ ਨੇ ਦੱਖਣੀ ਅਫਰੀਕਾ-ਏ ਤੋਂ ਜਿੱਤੀ ਸੀਰੀਜ਼
NEXT STORY