ਸਪੋਰਟਸ ਡੈਸਕ- ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਤੇ ਵੀ. ਵੀ. ਐੱਸ ਲਕਸ਼ਮਣ ਤੇ ਸਚਿਨ ਤੇਂਦੁਲਕਰ ਨੇ ਭਾਰਤ ਦੀ ਪੈਰਾ ਟੇਬਲ ਟੈਨਿਸ ਖਿਡਾਰੀ ਭਾਵਿਨਾਬੇਨ ਪਟੇਲ ਨੂੰ ਟੋਕੀਓ ਪੈਰਾਲੰਪਿਕ 'ਚ ਚਾਂਦੀ ਦਾ ਤਮਗ਼ਾ ਜਿੱਤਣ ਦੇ ਬਾਅਦ ਉਸ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ ਹੈ। ਭਾਵਿਨਾ ਨੂੰ ਫ਼ਾਈਨਲ 'ਚ ਦੁਨੀਆ ਦੀ ਨੰਬਰ ਇਕ ਝੋਊ ਯਿੰਗ ਤੋਂ ਸਿੱਧੇ ਸੈੱਟਾਂ 'ਚ 3-0 (11-7, 11-5, 11-6) ਹਾਰ ਦੇ ਬਾਅਦ ਚਾਂਦੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ। ਹਾਲਾਂਕਿ ਉਹ ਇਤਿਹਾਸ ਰਚਣ 'ਚ ਕਾਮਯਾਬ ਰਹੀ ਤੇ ਇਸ ਚਾਂਦੀ ਦੇ ਤਮਗ਼ੇ ਨਾਲ ਭਾਵਿਨਾ ਪੈਰਾਲੰਪਿਕ 'ਚ ਭਾਰਤ ਲਈ ਪਹਿਲੀ ਤਮਗ਼ਾ ਜੇਤੂ ਬਣੀ।
ਇਹ ਵੀ ਪੜ੍ਹੋ : Tokyo Paralympics : ਭਾਵਿਨਾਬੇਨ ਪਟੇਲ ਨੇ ਚਾਂਦੀ ਦਾ ਤਮਗ਼ਾ ਜਿੱਤ ਕੇ ਰਚਿਆ ਇਤਿਹਾਸ
ਸਹਿਵਾਗ ਨੇ ਟੋਕੀਓ ਪੈਰਾਲੰਪਿਕ 'ਚ ਭਾਵਨਾ ਦੇ ਧਿਆਨ, ਸਖ਼ਤ ਮਿਹਨਤ ਤੇ ਮਾਨਸਿਕ ਸ਼ਕਤੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਸਹਿਵਾਗ ਨੇ ਟਵੀਟ ਕੀਤਾ, ਟੋਕੀਓ ਪੈਰਾਲੰਪਿਕ 'ਚ ਮਹਿਲਾ ਸਿੰਗਲ ਵਰਗ 'ਚ 4 ਟੇਬਲ ਟੈਨਿਸ ਮੁਕਾਬਲੇ 'ਚ ਪਹਿਲਾ ਚਾਂਦੀ ਦਾ ਤਮਗ਼ਾ ਜਿੱਤ ਕੇ ਇਤਿਹਾਸ ਰਚਣ ਲਈ ਭਾਵਿਨਾ ਪਟੇਲ ਨੂੰ ਵਧਾਈ। ਫ਼ੋਕਸ, ਸਖ਼ਤ ਮਿਹਨਤ ਤੇ ਮਾਨਸਿਕ ਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ।
ਸਚਿਨ ਤੇਂਦੁਲਕਰ ਨੇ ਭਾਵਿਨਾ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ, ਨੈਸ਼ਨਲ ਸਪੋਰਟਸ ਡੇ 'ਤੇ ਸਾਰਿਆਂ ਲਈ ਕਿੰਨੀ ਚੰਗੀ ਖ਼ਬਰ ਹੈ। ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਵਿਨਾਬੇਨ ਪਟੇਲ ਨੂੰ ਵਧਾਈ। ਇਹ ਇਕ ਇਤਿਹਾਸਕ ਉਪਲੱਬਧੀ ਹੈ। ਅਸੀਂ ਜੋ ਵੀ ਤਮਗ਼ਾ ਜਿੱਤਦੇ ਹਾਂ ਉਹ ਲੱਖਾਂ ਲੋਕਾਂ ਨੂੰ ਖੇਡ ਲਈ ਪ੍ਰੇਰਿਤ ਕਰੇਗਾ ਤੇ ਭਵਿੱਖ 'ਚ ਹੋਰ ਜ਼ਿਆਦਾ ਤਮਗ਼ਿਆਂ ਲਈ ਬੀਜ ਬੀਜੇਗਾ।
ਸਾਬਕਾ ਬੱਲੇਬਾਜ਼ ਵੀ. ਵੀ. ਐੱਸ ਲਕਸ਼ਮਣ ਨੇ ਵੀ ਭਾਵਨਾ ਨੂੰ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਵਧਾਈ ਦਿੱਤੀ ਹੈ। ਲਕਸ਼ਮਣ ਨੇ ਟਵੀਟ ਕੀਤਾ, ਭਾਰਤ ਲਈ ਚਾਂਦੀ ਦਾ ਤਮਗ਼ਾ। ਭਾਵਿਨਾ ਪਟੇਲ ਨੂੰ ਬਹੁਤ-ਬਹੁਤ ਵਧਾਈ ਜਿਨ੍ਹਾਂ ਨੇ ਪੈਰਾਲੰਪਿਕ ਦੇ ਇਤਿਹਾਸ 'ਚ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਪੈਰਾ-ਪੈਡਲਰ ਬਣ ਕੇ ਇਤਿਹਾਸ ਰਚ ਦਿੱਤਾ।
ਵਸੀਮ ਜਾਫ਼ਰ ਨੇ ਭਾਵਿਨਾ ਨੂੰ ਵਧਾਈ ਦਿੰਦੇ ਹੋਏ ਟਵਿੱਟਰ 'ਤੇ ਵਧਾਈ ਦਿੰਦੇ ਹੋਏ ਲਿਖਿਆ, ਟੋਕੀਓ ਪੈਰਾਲੰਪਿਕ 'ਚ ਭਾਰਤ ਲਈ ਪਹਿਲਾ ਤਮਗ਼ਾ ਜਿੱਤਣ ਲਈ ਭਾਵਿਨਾ ਪਟੇਲ ਨੂੰ ਵਧਾਈ। ਭਾਰਤ ਨੂੰ ਤੁਹਾਡੇ 'ਤੇ ਮਾਣ ਹੈ।
ਇਹ ਵੀ ਪੜ੍ਹੋ : ਨੈਸ਼ਨਲ ਸਪੋਰਟਸ ਡੇ : ਜਾਣੋ ਹਰ ਸਾਲ 29 ਅਗਸਤ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਇਹ ਖ਼ਾਸ ਦਿਹਾਡ਼ਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕਾਊਂਟੀ ਟੀਮ ਦਾ ਖਿਡਾਰੀ ਪਾਇਆ ਗਿਆ ਕੋਰੋਨਾ ਪਾਜ਼ੇਟਿਵ, ਰੱਦ ਹੋਇਆ ਮੈਚ
NEXT STORY