ਨਵੀਂ ਦਿੱਲੀ : ਕ੍ਰਿਕਟ ਦੀ ਦੁਨੀਆਂ 'ਚ ਕੁਝ ਗੱਲਾਂ ਅਸੰਭਵ ਹੁੰਦੀਆਂ ਹਨ, ਪਰ ਮੈਦਾਨ 'ਚ ਉਹੀਂ ਸੰਭਵ ਹੋ ਜਾਂਦੀਆਂ ਹਨ। ਇਕ ਗੇਂਦ 'ਚ ਕੋਈ 17 ਦੌੜਾਂ ਬਣਾ ਸਕਦਾ ਹੈ। ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਬਿੱਗ ਬੈਸ਼ ਲੀਗ 'ਚ ਅਜਿਹਾ ਹੋਇਆ ਹੈ। ਆਸਟ੍ਰੇਲੀਆ ਦੇ ਗੇਂਦਬਾਜ਼ ਰਿਲੇ ਮੇਰਿਡਿਸ਼ ਨੇ ਇਕ ਗੇਂਦ 'ਤੇ 17 ਦੌੜਾਂ ਦੇ ਕੇ ਆਪਣੇ ਨਾਮ ਸ਼ਰਮਨਾਕ ਰਿਕਾਰਡ ਦਰਜ ਕਰ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਲੀਗ ਦਾ 52ਵਾਂ ਮੈਚ ਸੀ। ਜਿਥੇ ਹੋਬਾਰਟ ਹਰੀਕੇਨਸ ਤੇ ਮੇਲਬਰਨ ਰੇਨੇਗੇਡਸ ਟੀਮਾਂ ਵਿਚਕਾਰ ਖੇਡੇ ਜਾ ਰਹੇ ਮੈਚ 'ਚ ਹੋਬਾਰਟ ਹਰੀਕੇਨਸ ਟੀਮ ਦੇ ਕੰਗਾਰੂ ਗੇਂਦਬਾਜ਼ ਰਾਇਲੀ ਮੇਰੇਡਿਥ ਨੇ ਕੁਝ ਅਜਿਹਾ ਕਰ ਦੇਖਿਆ, ਜਿਸ ਨੂੰ ਦੇਖ ਕੇ ਸਾਰੇ ਦੰਗ ਰਹਿ ਗਏ। ਹੋਬਾਰਟ ਹਰੀਕੇਨਸ ਵਲੋਂ ਖੇਡ ਰਹੇ ਗੇਂਦਬਾਜ਼ ਰਾਇਲੀ ਮੇਰੇਡਿਥ ਨੇ ਮੇਲਬਰਨ ਰੇਨੇਗੇਡ੍ਰਸ ਦੀ ਪਾਰੀ ਦੇ ਪਹਿਲੇ ਹੀ ਓਵਰ 'ਚ ਇਹ ਰਿਕਾਰਡ ਆਪਣੇ ਨਾਮ ਕੀਤਾ। ਇਸ ਪਹਿਲੇ ਓਵਰ ਦੀ ਪਹਿਲੀਆਂ ਦੋ ਗੇਂਦਾਂ 'ਚ ਉਨ੍ਹਾਂ ਨੇ ਕੋਈ ਦੌੜ ਨਹੀਂ ਦਿੱਤੀ ਜਦਕਿ ਤੀਜੀ ਗੇਂਦ 'ਚ ਇਕ ਰਨ ਆਇਆ। ਇਸ ਤੋਂ ਬਾਅਦ ਸ਼ੁਰੂ ਹੋਇਆ ਤਮਾਸ਼ਾ। ਅਗਲੀ ਗੇਂਦ 'ਤੇ ਮੇਰੇਡਿਥ ਦਾ ਪੈਰ ਕ੍ਰੀਜ ਤੋਂ ਕਾਫੀ ਅੱਗੇ ਚਲਾ ਗਿਆ ਤੇ ਇਹ ਨੋ-ਬਾਲ ਕਰਾਰ ਦਿੱਤੀ ਗਈ। ਜਦੋਂ ਉਹ ਇਹ ਗੇਂਦ ਦੁਬਾਰਾ ਕਰਨ ਆਏ ਤਾਂ ਅਜਿਹੀ ਵਾਇਡ ਗੇਂਦ ਕੀਤੀ ਕਿ ਬਾਊਂਡਰੀ 'ਤੋਂ ਪਾਰ ਚਲੀ ਗਈ। ਇਕ ਵਾਰ ਕੁੱਲ 5 ਦੌੜਾਂ ਦਿੱਤੀਆ। ਮਤਲਬ ਹੁਣ ਤੱਕ 6 ਦੌੜਾਂ ਜਾ ਚੁੱਕੀਆਂ ਸਨ ਤੇ ਗੇਂਦ ਅਜੇ ਵੀ ਪੂਰੀ ਨਹੀਂ ਹੋਈ ਸੀ।
ਇਸ ਤੋਂ ਬਾਅਦ ਉਸ ਨੇ ਇਕ ਤੋਂ ਬਾਅਦ ਇਕ ਦੋ ਨੋ-ਬਾਲ ਕਰ ਦਿੱਤੀਆਂ ਇਨ੍ਹਾਂ ਦੋਵਾਂ ਗੇਂਦਾਂ 'ਤੇ ਆਸਟ੍ਰੇਲੀਆ ਟੀਮ ਦੇ ਦਿੱਗਜ ਐਰੋਨ ਫਿੰਚ ਨੇ ਦੋ ਚੌਕੇ ਲਗਾ ਦਿੱਤੇ। ਹੁਣ ਕੁੱਲ 16 ਦੌੜਾਂ ਹੋ ਚੁੱਕੀਆਂ ਸਨ ਤੇ ਗੇਂਦ ਅਜੇ ਵੀ ਪੂਰੀ ਨਹੀਂ ਹੋਈ ਸੀ। ਆਖਿਰਕਾਰ ਰਾਇਲੀ ਨੇ ਸੰਜਮ ਨਾਲ ਇਕ ਸਿੱਧੀ ਗੇਂਦ 'ਤੇ ਫਿੰਚ ਨੇ ਇਕ ਰਨ ਲੈ ਲਿਆ, ਜਿਸ ਨਾਲ ਰਾਇਲੀ ਨੇ ਇਕ ਗੇਂਦ 'ਤੇ ਕੁੱਲ 17 ਦੌੜਾਂ ਲੁਟਾ ਦਿੱਤੀਆਂ।
ਮਹਿਲਾ ਕ੍ਰਿਕਟ : ਨਿਊਜ਼ੀਲੈਂਡ ਨੇ ਦੂਜੇ ਟੀ-20 'ਚ ਭਾਰਤ ਨੂੰ 4 ਵਿਕਟਾਂ ਨਾਲ ਦਿੱਤੀ ਮਾਤ
NEXT STORY