ਮਨੋਰੰਜਨ ਡੈਸਕ - ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨੇ ਆਪਣੇ ਦੂਜੇ ਬੇਟੇ ਦੇ ਨਾਮ ਦਾ ਖੁਲਾਸਾ ਕਰ ਦਿੱਤਾ ਹੈ, ਜਿਸ ਦਾ ਇੰਤਜ਼ਾਰ ਉਨ੍ਹਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਕਰ ਰਹੇ ਸਨ। ਭਾਰਤੀ ਸਿੰਘ ਨੇ 19 ਦਸੰਬਰ 2025 ਨੂੰ ਦੂਜੀ ਵਾਰ ਮਾਂ ਬਣਨ ਦਾ ਸੁੱਖ ਪ੍ਰਾਪਤ ਕੀਤਾ ਸੀ ਅਤੇ ਉਦੋਂ ਤੋਂ ਹੀ ਉਹ ਆਪਣੇ ਵਲੌਗਸ ਰਾਹੀਂ ਬੱਚੇ ਨਾਲ ਜੁੜੀਆਂ ਛੋਟੀਆਂ-ਵੱਡੀਆਂ ਗੱਲਾਂ ਸਾਂਝੀਆਂ ਕਰ ਰਹੀ ਹੈ। ਹੁਣ ਬੱਚੇ ਦੇ ਜਨਮ ਦੇ ਲਗਭਗ ਇਕ ਮਹੀਨੇ ਬਾਅਦ, ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਨਾਮ ਤੋਂ ਪਰਦਾ ਹਟਾਇਆ ਹੈ।
ਸਰੋਤਾਂ ਅਨੁਸਾਰ, ਭਾਰਤੀ ਅਤੇ ਹਰਸ਼ ਨੇ ਆਪਣੇ ਛੋਟੇ ਬੇਟੇ ਦਾ ਨਾਮ 'ਯਸ਼ਵੀਰ'ਰੱਖਿਆ ਹੈ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਮਿਲੀ ਹੈ ਕਿ ਘਰ ਵਿਚ ਬੱਚੇ ਨੂੰ ਪਿਆਰ ਨਾਲ 'ਕਾਜੂ' ਕਹਿ ਕੇ ਬੁਲਾਇਆ ਜਾਂਦਾ ਹੈ। ਪ੍ਰਸ਼ੰਸਕਾਂ ਵਿਚ ਇਸ ਨਾਮ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
'ਯਸ਼ਵੀਰ' ਨਾਮ ਦਾ ਮਤਲਬ ਵੀ ਬਹੁਤ ਖੂਬਸੂਰਤ ਹੈ; ਇਹ ਹਿੰਦੀ ਅਤੇ ਸੰਸਕ੍ਰਿਤ ਮੂਲ ਦਾ ਸ਼ਬਦ ਹੈ ਜਿਸਦਾ ਅਰਥ'ਗੌਰਵਸ਼ਾਲੀ ਅਤੇ ਬਹਾਦਰ' ਹੁੰਦਾ ਹੈ। ਇਸ ਤੋਂ ਇਲਾਵਾ ਇਸ ਦੇ ਹੋਰ ਅਰਥ 'ਯਸ਼ਸਵੀ', 'ਪ੍ਰਸਿੱਧ', 'ਵੀਰ' ਅਤੇ 'ਸਫਲ' ਵੀ ਨਿਕਲਦੇ ਹਨ। ਜੋਤਿਸ਼ ਸ਼ਾਸਤਰ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਇਸ ਨਾਮ ਦੀ ਰਾਸ਼ੀ 'ਵ੍ਰਿਸ਼ਚਿਕ' ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਸ ਨਾਮ ਵਾਲੇ ਵਿਅਕਤੀ ਕਾਫੀ ਬਹਾਦਰ ਅਤੇ ਤੇਜ਼ ਬੁੱਧੀ ਦੇ ਮਾਲਕ ਹੁੰਦੇ ਹਨ।
ਪ੍ਰਿਯੰਕਾ ਚੋਪੜਾ ਦੇ ਜਨਵਰੀ ਦੇ ਫੋਟੋ ਡੰਪ ਵਿੱਚ ਮਾਲਤੀ ਦੇ ਚੌਥੇ ਜਨਮਦਿਨ ਦੀ ਪਾਰਟੀ ਦੀ ਝਲਕ ਕੀਤੀ ਸ਼ਾਮਲ
NEXT STORY