ਅਹਿਮਦਾਬਾਦ : ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਨੂੰ ਐਤਵਾਰ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਉਸ ਦਾ ਸਲਾਮੀ ਬੱਲੇਬਾਜ਼ ਕੇਨ ਵਿਲੀਅਮਸਨ ਜੋ ਕਿ ਸ਼ੁੱਕਰਵਾਰ ਨੂੰ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਦੌਰਾਨ ਸੱਟ ਦਾ ਸ਼ਿਕਾਰ ਹੋ ਗਿਆ ਸੀ, ਹੁਣ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2023 ਤੋਂ ਬਾਹਰ ਹੋ ਗਿਆ ਹੈ।
ਨਿਊਜ਼ੀਲੈਂਡ ਦੇ ਤਜਰਬੇਕਾਰ ਬੱਲੇਬਾਜ਼ ਵਿਲੀਅਮਸਨ ਨੇ ਨਰਿੰਦਰ ਮੋਦੀ ਸਟੇਡੀਅਮ 'ਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਕੈਚ ਲੈਣ ਦੀ ਕੋਸ਼ਿਸ਼ ਕਰਦੇ ਹੋਏ ਆਪਣਾ ਸੱਜਾ ਗੋਡਾ ਜ਼ਖਮੀ ਕਰ ਦਿੱਤਾ। ਇਹ ਟਾਈਟਨਸ ਲਈ ਵੱਡਾ ਝਟਕਾ ਹੈ ਕਿਉਂਕਿ ਵਿਲੀਅਮਸਨ ਤੋਂ ਉਨ੍ਹਾਂ ਦੇ ਮੱਧਕ੍ਰਮ ਦਾ ਮੁੱਖ ਆਧਾਰ ਹੋਣ ਦੀ ਉਮੀਦ ਸੀ। ਇਸ ਸੱਟ ਨੇ ਵਿਸ਼ਵ ਕੱਪ ਟੀਮ 'ਚ ਉਸ ਦੀ ਜਗ੍ਹਾ 'ਤੇ ਵੀ ਸ਼ੱਕ ਪੈਦਾ ਕਰ ਦਿੱਤਾ ਹੈ। ਕੇਨ ਦੀ ਸੱਟ ਦਾ ਮੁਲਾਂਕਣ ਕਰਨ ਤੋਂ ਬਾਅਦ, ਨਿਊਜ਼ੀਲੈਂਡ ਟੀਮ ਦੇ ਡਾਕਟਰ ਇਸ ਗੱਲ 'ਤੇ ਵਿਚਾਰ ਕਰਨਗੇ ਕਿ ਉਸ ਨੂੰ ਠੀਕ ਹੋਣ ਲਈ ਕਿੰਨਾ ਸਮਾਂ ਲੱਗੇਗਾ।
ਇਹ ਵੀ ਪੜ੍ਹੋ : ਦੁਖ਼ਦਾਇਕ ਖ਼ਬਰ : ਸਾਬਕਾ ਭਾਰਤੀ ਕ੍ਰਿਕਟਰ ਸਲੀਮ ਦੁਰਾਨੀ ਦਾ ਦਿਹਾਂਤ
ਗੁਜਰਾਤ ਟਾਈਟਨਸ ਦੇ ਕ੍ਰਿਕਟ ਡਾਇਰੈਕਟਰ ਵਿਕਰਮ ਸੋਲੰਕੀ ਨੇ ਕਿਹਾ, ''ਇਹ ਦੁਖਦ ਹੈ ਕਿ ਕੇਨ ਟੂਰਨਾਮੈਂਟ 'ਚ ਇੰਨੀ ਜਲਦੀ ਜ਼ਖਮੀ ਹੋ ਗਿਆ। ਅਸੀਂ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਵਿਲੀਅਮਸਨ ਹੁਣ ਹੋਰ ਮੁਲਾਂਕਣ ਲਈ ਨਿਊਜ਼ੀਲੈਂਡ ਜਾਣਗੇ। ਫ੍ਰੈਂਚਾਇਜ਼ੀ ਨੇ ਐਤਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਗੁਜਰਾਤ ਟਾਈਟਨਸ ਸੱਜੇ ਹੱਥ ਦੇ ਬੱਲੇਬਾਜ਼ ਦੇ ਬਦਲ ਨੂੰ ਅੰਤਿਮ ਰੂਪ ਦੇਵੇਗੀ ਅਤੇ ਸਮੇਂ 'ਤੇ ਇਸ ਦਾ ਐਲਾਨ ਕਰੇਗੀ।
ਵਿਲੀਅਮਸਨ ਦੇ ਗੋਡੇ ਦੀ ਸੱਟ ਨੇ ਨਿਊਜ਼ੀਲੈਂਡ ਟੀਮ ਪ੍ਰਬੰਧਨ ਨੂੰ ਬਾਕੀ ਸੀਜ਼ਨ ਲਈ ਉਸਦੀ ਉਪਲਬਧਤਾ ਨੂੰ ਲੈ ਕੇ ਚਿੰਤਤ ਕਰ ਦਿੱਤਾ ਹੈ। ਨਿਊਜ਼ੀਲੈਂਡ ਦੇ ਸਫ਼ੈਦ ਗੇਂਦ ਦੇ ਕਪਤਾਨ ਵਿਲੀਅਮਸਨ ਨੂੰ ਜਦੋਂ ਆਈਪੀਐੱਲ ਮੈਦਾਨ ਤੋਂ ਬਾਹਰ ਹੋਣਾ ਪਿਆ ਤਾਂ ਸਾਈ ਸੁਦਰਸ਼ਨ ਨੂੰ ਪ੍ਰਭਾਵੀ ਖਿਡਾਰੀ ਵਜੋਂ ਲਿਆਂਦਾ ਗਿਆ। ਨਿਊਜ਼ੀਲੈਂਡ ਟੀਮ ਦੇ ਡਾਕਟਰ ਹੁਣ ਉਸ ਦੀ ਸੱਟ ਦਾ ਮੁਲਾਂਕਣ ਕਰਨਗੇ ਅਤੇ ਇਸ ਸਾਲ ਅਕਤੂਬਰ-ਨਵੰਬਰ ਵਿਚ ਭਾਰਤ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਸਮੇਂ ਸਿਰ ਫਿੱਟ ਹੋਣ ਦੀ ਉਮੀਦ ਨਾਲ ਉਸ ਦੀ ਰਿਕਵਰੀ ਅਤੇ ਰਿਹੈਬਲੀਟੇਸ਼ਨ ਪ੍ਰੋਗਰਾਮ 'ਤੇ ਤੈਅ ਕਰਨਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
LSG vs DC : ਕਾਇਲ ਮਾਇਰਸ ਨੇ ਸ਼ਾਨਦਾਰ ਡੈਬਿਊ ਤੋਂ ਬਾਅਦ ਕਿਹਾ, ਮੈਂ ਹਮੇਸ਼ਾ IPL ਖੇਡਣ ਦਾ ਸੁਫ਼ਨਾ ਦੇਖਦਾ ਸੀ
NEXT STORY