ਲਖਨਊ : ਲਖਨਊ ਸੁਪਰ ਜਾਇੰਟਸ ਦੇ ਨਵੇਂ ਖਿਡਾਰੀ ਕਾਇਲ ਮਾਇਰਸ ਨੇ ਕਿਹਾ ਕਿ ਉਸ ਨੇ ਆਪਣੇ ਪਹਿਲੇ ਆਈਪੀਐਲ ਵਿੱਚ 38 ਗੇਂਦਾਂ ਵਿੱਚ 73 ਦੌੜਾਂ ਬਣਾ ਕੇ ਆਪਣੀ ਕਾਬਲੀਅਤ ਸਾਬਤ ਕਰ ਦਿੱਤੀ ਹੈ। ਉਸ ਦੀ ਪਾਰੀ ਦੀ ਬਦੌਲਤ ਲਖਨਊ ਨੇ ਛੇ ਵਿਕਟਾਂ ’ਤੇ 193 ਦੌੜਾਂ ਬਣਾਈਆਂ। ਬਾਅਦ ਵਿਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਮਾਰਕ ਵੁੱਡ ਨੇ 14 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਅਤੇ ਲਖਨਊ 50 ਦੌੜਾਂ ਨਾਲ ਜਿੱਤ ਗਿਆ।
ਮਾਇਰਸ ਨੇ ਕਿਹਾ, 'ਮੈਂ ਹਮੇਸ਼ਾ IPL ਖੇਡਣ ਦਾ ਸੁਫ਼ਨਾ ਦੇਖਿਆ ਸੀ ਅਤੇ ਅੱਜ ਮੈਨੂੰ ਮੌਕਾ ਮਿਲਿਆ। ਮੈਂ ਚੰਗੀ ਸ਼ੁਰੂਆਤ ਕਰਨਾ ਚਾਹੁੰਦਾ ਸੀ ਅਤੇ ਆਪਣੀ ਸਮਰੱਥਾ ਦਿਖਾਉਣਾ ਚਾਹੁੰਦਾ ਸੀ ਅਤੇ ਮੈਂ ਅਜਿਹਾ ਕੀਤਾ। ਦੱਖਣੀ ਅਫਰੀਕਾ ਦੇ ਕਵਿੰਟਨ ਡਿਕਾਕ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤੇ ਗਏ ਮਾਇਰਸ ਨੇ ਕਿਹਾ, 'ਇਹ ਨਵੀਂ ਪਿੱਚ ਸੀ ਅਤੇ ਸਾਨੂੰ ਨਹੀਂ ਪਤਾ ਸੀ ਕਿ ਇਹ ਕਿਵੇਂ ਹੋਵੇਗੀ।
ਉਸ ਨੇ ਕਿਹਾ, 'ਅਸੀਂ ਤੇਜ਼ ਦੌੜਾਂ ਬਣਾਉਣ ਦੀ ਕੋਸ਼ਿਸ਼ ਕੀਤੀ। ਮੈਂ ਪਿਛਲੇ ਸਾਲ ਵੀ ਇੱਥੇ ਆਇਆ ਸੀ ਪਰ ਖੇਡਣ ਦਾ ਮੌਕਾ ਨਹੀਂ ਮਿਲਿਆ। ਮੈਂ ਟੀਮ ਦੇ ਮਾਹੌਲ ਵਿੱਚ ਰਹਿ ਕੇ ਬਹੁਤ ਕੁਝ ਸਿੱਖਿਆ। ਇਸ ਦਾ ਮੈਨੂੰ ਬਹੁਤ ਫਾਇਦਾ ਹੋਇਆ। ਮਾਇਰਸ ਪਿਛਲੇ ਸੀਜ਼ਨ ਵਿੱਚ ਗੁਜਰਾਤ ਟਾਈਟਨਸ ਟੀਮ ਦਾ ਹਿੱਸਾ ਸੀ ਪਰ ਇੱਕ ਵੀ ਮੈਚ ਵਿੱਚ ਨਹੀਂ ਖੇਡਿਆ ਸੀ।
IPL 2023 : ਹੈਦਰਾਬਾਦ ਦੀ ਕਰਾਰੀ ਹਾਰ, ਰਾਜਸਥਾਨ ਨੇ 72 ਦੌੜਾਂ ਨਾਲ ਹਰਾਇਆ
NEXT STORY