ਸਪੋਰਟਸ ਡੈਸਕ : ਮੈਗਜ਼ੀਨ ਫੋਰਬਸ ਨੇ ਦਿੱਗਜ ਕ੍ਰਿਕਟਰਾਂ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਫੋਰਬਸ ਨੇ ਵਸੀਮ ਅਕਰਮ, ਕ੍ਰਿਸ ਗੇਲ ਵਰਗੇ ਧਾਕੜ ਕ੍ਰਿਕਟਰਾਂ ਦੇ ਪਾਸਪੋਰਟ ਡਾਟਾ ਲੀਕ ਹੋਣ ਬਾਰੇ ਦਾਅਵਾ ਕੀਤਾ ਹੈ। ਇੰਗਲੈਂਡ ਦੇ ਕ੍ਰਿਕਟਰ ਇਓਨ ਮੋਰਗਨ ਤੇ ਅਫ਼ਗਾਨਿਸਤਾਨ ਦੇ ਸਪਿਨ ਗੇਂਦਬਾਜ਼ ਰਾਸ਼ਿਦ ਖ਼ਾਨ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਜੋ ਦਸਤਾਵੇਜ਼ ਮਿਲੇ ਹਨ, ਉਨ੍ਹਾਂ ’ਚ ਪਾਸਪੋਰਟ ਡਿਟੇਲ ਤੇ ਚਿੱਤਰ ਜਾਇਜ਼ ਹਨ।
ਇਹ ਖ਼ਬਰ ਵੀ ਪੜ੍ਹੋ : ਰਿਸ਼ਵਤ ਮਾਮਲੇ ਨੂੰ ਲੈ ਕੇ ‘ਆਪ’ ਵਿਧਾਇਕ ਅਮਿਤ ਰਤਨ ਦਾ ਵੱਡਾ ਬਿਆਨ
ਇਸ ਤੋਂ ਇਲਾਵਾ ਇਆਨ ਬੈੱਲ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਆਬੂਧਾਬੀ ’ਚ ਟੀ20 ਟੂਰਨਾਮੈਂਟ ਹੋਇਆ ਸੀ, ਮੰਨਿਆ ਜਾ ਰਿਹਾ ਹੈ ਕਿ ਘੱਟੋ -ਘੱਟ 500 ਕ੍ਰਿਕਟਰਾਂ ਦਾ ਪਾਸਪੋਰਟ ਡਾਟਾ ਲੀਕ ਹੋਇਆ ਹੈ। ਇਸ ਸਭ ਦਰਮਿਆਨ ਇਕ ਟਿਕਟ ਬੁੱਕ ਕਰਨ ਵਾਲੀ ਕੰਪਨੀ ’ਤੇ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਉਥੋਂ ਹੀ ਇਹ ਡਾਟਾ ਲੀਕ ਹੋਇਆ।
ਇਹ ਖ਼ਬਰ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ, ਰੱਦ ਕੀਤਾ ਇਹ ਮੁਕੱਦਮਾ
ਉਰਵਸ਼ੀ ਰੌਤੇਲਾ ਨੇ ਫਿਰ ਕੀਤਾ ਰਿਸ਼ਭ ਪੰਤ ਦਾ ਜ਼ਿਕਰ, ਕਿਹਾ - "ਮੇਰੀਆਂ ਦੁਆਵਾਂ ਉਨ੍ਹਾਂ ਦੇ ਨਾਲ"
NEXT STORY