ਕੋਲਕਾਤਾ (ਬਿਊਰੋ)— ਰਨ-ਮਸ਼ੀਨ ਬਣ ਚੁੱਕੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼੍ਰੀਲੰਕਾ ਖਿਲਾਫ ਇੱਥੇ ਈਡਨ ਗਾਰਡਨਸ ਵਿਚ ਹੋ ਰਹੇ ਟੈਸਟ ਦੀ ਦੂਜੀ ਪਾਰੀ ਵਿਚ ਸੈਂਕੜਾ ਲਗਾ ਕੇ ਤਿੰਨ ਵੱਡੇ ਕਾਰਨਾਮੇ ਕਰ ਦਿੱਤੇ ਹਨ। ਕੋਹਲੀ ਦੇ ਟੈਸਟ ਕਰੀਅਰ ਦਾ ਇਹ 18ਵਾਂ ਸੈਂਕੜਾ ਸੀ। ਉਨ੍ਹਾਂ ਨੇ 12 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 104 ਦੌੜਾਂ ਦੀ ਪਾਰੀ ਖੇਡੀ।
ਪੂਰਾ ਕੀਤਾ ਸੈਂਕੜਿਆਂ ਦਾ ਅਰਧ ਸੈਂਕੜਾ
ਕੋਹਲੀ ਨੇ ਇਸ ਨਾਲ ਆਪਣੇ ਸੈਂਕੜਿਆਂ ਦਾ ਅਰਧ ਸੈਂਕੜਾ ਵੀ ਪੂਰਾ ਕੀਤਾ। ਕੋਹਲੀ ਦੇ ਹੁਣ ਤੱਕ ਟੈਸਟ ਵਿਚ 18 ਅਤੇ ਵਨਡੇ ਕ੍ਰਿਕਟ ਵਿਚ 32 ਸੈਂਕੜੇ ਹੋ ਗਏ ਹਨ। ਇਸ ਨਾਲ ਹੁਣ ਉਨ੍ਹਾਂ ਦੇ ਕੌਮਾਂਤਰੀ ਕ੍ਰਿਕਟ ਵਿਚ ਕੁਲ ਮਿਲਾ ਕੇ 50 ਸੈਂਕੜੇ ਹੋ ਗਏ ਹਨ।
ਟੈਸਟ ਵਿਚ ਇੰਨੇ ਸੈਂਕੜੇ ਲਗਾਉਣ ਵਾਲੇ ਬਣੇ 6ਵੇਂ ਬੱਲੇਬਾਜ਼
ਟੈਸਟ ਕ੍ਰਿਕਟ ਵਿਚ 18 ਸੈਂਕੜੇ ਲਗਾਉਣ ਵਾਲੇ ਕੋਹਲੀ 6ਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ 51, ਰਾਹੁਲ ਦ੍ਰਵਿੜ 36, ਸੁਨੀਲ ਗਾਵਸਕਰ 34, ਵਰਿੰਦਰ ਸਹਿਵਾਗ 23, ਮੁਹੰਮਦ ਅਜਹਰੁਦੀਨ 22 ਟੈਸਟ ਸੈਂਕੜੇ ਲਗਾ ਚੁੱਕੇ ਹਨ।
ਗਾਵਸਕਰ ਦੇ ਬਰਾਬਰ ਪੁੱਜੇ
ਬਤੌਰ ਕਪਤਾਨ ਭਾਰਤ ਵੱਲੋਂ ਟੈਸਟ ਵਿਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਮਾਮਲੇ ਵਿਚ ਵੀ ਕੋਹਲੀ ਨੇ ਸੁਨੀਲ ਗਾਵਸਕਰ ਦਾ ਮੁਕਾਬਲਾ ਕਰ ਲਿਆ ਹੈ। ਗਾਵਸਕਰ ਨੇ ਕਪਤਾਨ ਦੇ ਤੌਰ ਉੱਤੇ 74 ਪਾਰੀਆਂ ਵਿਚ 11 ਸੈਂਕੜੇ ਲਗਾਏ ਸਨ, ਉਥੇ ਹੀ ਕੋਹਲੀ ਨੇ 48 ਪਾਰੀਆਂ ਵਿਚ ਹੀ ਉਨ੍ਹਾਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਇਨ੍ਹਾਂ ਦੇ ਇਲਾਵਾ ਅਜਹਰੁਦੀਨ ਨੇ 68 ਪਾਰੀਆਂ ਵਿਚ 9 ਤੇ ਤੇਂਦੁਲਕਰ ਨੇ 43 ਪਾਰੀਆਂ ਵਿਚ 7 ਸੈਂਕੜੇ ਲਗਾਏ ਹਨ।
ਯੋ-ਯੋ ਟੈਸਟ ਦੇ ਬਾਰੇ 'ਚ ਆਸ਼ੀਸ਼ ਨਹਿਰਾ ਦੇ ਇਸ ਬਿਆਨ 'ਤੇ ਨਾਰਾਜ਼ ਹੋ ਸਕਦੇ ਹਨ ਯੁਵਰਾਜ
NEXT STORY