ਨਵੀਂ ਦਿੱਲੀ- ਮੇਜਬਾਨ ਦਿੱਲੀ ਨੇ ਜੈਦੀਪ ਸਿੰਘ ਦੀ ਹੈਟ੍ਰਿਕ ਦੀ ਬਦੌਲਤ ਹੀਰੋ ਸੰਤੋਸ਼ ਟਰਾਫੀ ਲਈ 72ਵੀਂ ਨੈਸ਼ਨਲ ਸੀਨੀਅਰ ਪੁਰਸ਼ ਫੁੱਟਬਾਲ ਚੈਂਪੀਅਨਸ਼ਿਪ ਦੇ ਗਰੁੱਪ-1 ’ਚ ਪਹਿਲੀ ਜਿੱਤ ਦਰਜ ਕੀਤੀ। ਡਾ. ਅੰਬੇਡਕਰ ਸਟੇਡੀਅਮ ’ਚ ਖੇਡੇ ਗਏ ਇਕਪਾਸੜ ਮੁਕਾਬਲੇ ’ਚ ਦਿੱਲੀ ਨੇ ਲੱਦਾਖ ਨੂੰ 7-0 ਨਾਲ ਕਰਾਰੀ ਹਾਰ ਦਿੱਤੀ। ਪਹਿਲੇ ਮੁਕਾਬਲੇ ’ਚ ਤ੍ਰਿਪੁਰਾ ਨਾਲ ਗੋਲਰਹਿਤ ਡਰਾਅ ਖੇਡਣ ਵਾਲੀ ਦਿੱਲੀ ਦੇ ਤੇਵਰ ਅੱਜ ਬਦਲੇ ਹੋਏ ਸਨ।
ਦਿੱਲੀ ਦੀ ਜਿੱਤ ਦੇ ਹੀਰੋ ਸਟ੍ਰਾਈਕਰ ਜੈਦੀਪ ਸਿੰਘ ਤੋਂ ਇਲਾਵਾ ਰਵੀਰਾਜ (18ਵੇਂ ਮਿੰਟ), ਅਜੇ ਰਾਵਤ (35ਵੇਂ ਅਤੇ 90+4ਵੇਂ ਮਿੰਟ) ਅਤੇ ਗੌਰਵ ਚੱਢਾ (40ਵੇਂ ਮਿੰਟ ’ਚ) ਨੇ ਗੋਲ ਕੀਤੇ। ‘ਪਲੇਅਰ ਆਫ ਦਿ ਮੈਚ’ ਰਹੇ ਜੈਦੀਪ ਨੇ 47ਵੇਂ, 88ਵੇਂ ਅਤੇ 90+1ਵੇਂ ਮਿੰਟ ’ਚ ਲਗਾਤਾਰ 3 ਗੋਲ ਕਰ ਕੇ ਹੈਟ੍ਰਿਕ ਪੂਰੀ ਕਰਦਿਆਂ ਵਾਹ-ਵਾਹ ਲੁੱਟੀ। ਜਵਾਹਰ ਲਾਲ ਨਹਿਰੂ ਸਟੇਡੀਅਮ ’ਚ ਖੇਡੇ ਗਏ ਦਿਨ ਦੇ ਹੋਰ ਮੈਚਾਂ ’ਚ ਕਰਨਾਟਕ ਨੇ ਸਖਤ ਮੁਕਾਬਲੇ ਤੋਂ ਬਾਅਦ ਉੱਤਰਾਖੰਡ ਨੂੰ 3-1 ਨਾਲ ਹਰਾਇਆ ਜਦਕਿ ਗੁਜਰਾਤ ਨੇ ਤ੍ਰਿਪੁਰਾ ਨੂੰ 6-0 ਨਾਲ ਸ਼ਿਕਸਤ ਦਿੱਤੀ।
ਗਾਵਸਕਰ ਨੇ ਕੀਤੀ ਅਸ਼ਵਿਨ ਦੀ ਸ਼ਲਾਘਾ, ਕਿਹਾ- ਲੋਕ ਸਿਰਫ ਉਨ੍ਹਾਂ ਦੀ ਗੇਂਦਬਾਜ਼ੀ ਦੀ ਗੱਲ ਕਰਦੇ ਹਨ
NEXT STORY