ਨਵੀਂ ਦਿੱਲੀ- ਭਾਰਤ ਦੇ 5 ਵਾਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਵਿਸ਼ਨਾਥਨ ਆਨੰਦ ਨੂੰ ਕੱਲ ਇਕ ਅਜੀਬੋ-ਗਰੀਬ ਘਟਨਾਕ੍ਰਮ ਦਾ ਸਾਹਮਣਾ ਕਰਨਾ ਪਿਆ। ਦਰਅਸਲ ਚੈੱਸ ਡਾਟ ਕਾਮ ਵਲੋਂ ਡੋਵਿਡ-19 ਪੀੜਤਾਂ ਦੀ ਆਰਥਿਕ ਮਦਦ ਲਈ ਆਯੋਜਿਤ 'ਚੈੱਕਮੇਟ' ਲਾਈਵ ਪ੍ਰੋਗਰਾਮ ਦੌਰਾਨ ਆਨੰਦ ਇਕੱਠੇ ਕਈ ਹਸਤੀਆਂ ਨਾਲ ਆਨਲਾਈਨ ਮੁਕਾਬਲੇ ਖੇਡ ਰਿਹਾ ਸੀ। ਇਸ ਦੌਰਾਨ ਉਸ ਨੂੰ ਦੇਸ਼ ਦੇ ਸਭ ਤੋਂ ਨੌਜਵਾਨ ਅਰਬਪਤੀ ਅਖਵਾਉਣ ਵਾਲੇ ਜੀਰੋਧਾ ਦੇ ਸਹਿ-ਸੰਸਥਾਪਕ ਨਿਖਿਲ ਕਾਮਥ ਨੇ ਧੋਖੇ ਨਾਲ ਹਰਾ ਦਿੱਤਾ। ਚੈੱਸ ਡਾਟ ਕਾਮ ਦੇ ਸਰਵਰ 'ਤੇ ਮੈਚ ਤੋਂ ਬਾਅਦ ਉਸ 'ਤੇ ਫੇਅਰ ਪਲੇਅ ਦਾ ਚਿੰਨ੍ਹ ਦਿਖਾਈ ਦੇਣ ਲੱਗਾ। ਇਸ ਤੋਂ ਬਾਅਦ ਸ਼ਤਰੰਜ ਦੇ ਕਈ ਮਾਹਿਰਾਂ ਨੇ ਇਸ 'ਤੇ ਸ਼ੱਕ ਜਤਾਇਆ।
ਇਹ ਖ਼ਬਰ ਪੜ੍ਹੋ- ਦੁਨੀਆ ਦਾ ਇਕਲੌਤਾ ਓਪਨਰ ਬੱਲੇਬਾਜ਼ ਜੋ ਟੈਸਟ 'ਚ ਕਦੇ ਆਊਟ ਨਹੀਂ ਹੋਇਆ
ਜਿਵੇਂ ਹੀ ਇਹ ਜਾਣਕਾਰੀ ਚੈੱਲਬੇਸ ਇੰਡੀਆ ਜਿਵੇਂ ਸ਼ਤਰੰਜ ਮੀਡੀਆ 'ਤੇ ਪ੍ਰਕਾਸ਼ਿਤ ਹੋਈ, ਨਿਖਿਲ 'ਤੇ ਦਬਾਅ ਬਣਨ ਲੱਗਾ ਅਤੇ ਤਦ ਨਿਖਿਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਨੂੰ ਸਵੀਕਾਰ ਕਰਦੇ ਹੋਏ ਇਸ ਨੂੰ ਇਕ ਮਜ਼ਾਕ ਦੱਸਣ ਦੀ ਕੋਸ਼ਿਸ਼ ਕੀਤੀ। ਨਿਖਿਲ ਕਾਮਥ ਨੇ ਕੰਪਿਊਟਰ ਤੇ ਮਾਹਿਰਾਂ ਦੀ ਮਦਦ ਨਾਲ ਇਹ ਮੈਚ ਜਿੱਤਿਆ ਸੀ ਪਰ ਤਦ ਤਕ ਗੱਲ ਹੱਥੋਂ ਨਿਕਲ ਚੁੱਕੀ ਸੀ ਅਤੇ ਨਿਖਿਲ ਨੂੰ ਸ਼ਤਰੰਜ ਪ੍ਰੇਮੀਆ ਦੇ ਭਾਰੀ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਖ਼ਬਰ ਪੜ੍ਹੋ- WTC ਫਾਈਨਲ ਜਿੱਤਣ ਵਾਲੀ ਟੀਮ ਨੂੰ ਮਿਲਣਗੇ ਇੰਨੇ ਕਰੋੜ ਰੁਪਏ, ICC ਨੇ ਦਿੱਤੀ ਜਾਣਕਾਰੀ
ਇਸ ਘਟਨਾ ਤੋਂ ਬਾਅਦ ਚੈੱਸ ਡਾਟ ਕਾਮ ਨੇ ਨਿਖਿਲ ਕਾਮਥ ਦੇ ਅਕਾਊਂਟ ਨੂੰ ਫੇਅਰ ਪਲੇਅ ਤੋੜਨ ਦੀ ਵਜ੍ਹਾ ਨਾਲ ਪਾਬੰਦੀਸ਼ੁਦਾ ਕਰ ਦਿੱਤਾ ਹੈ। ਹੁਣ ਕਾਮਥ ਚੈੱਸ ਡਾਟ ਕਾਮ 'ਤੇ ਕੋਈ ਵੀ ਮੈਚ ਨਹੀਂ ਖੇਡ ਸਕੇਗਾ। ਕੱਲ ਇਸ ਆਯੋਜਨ ਦੌਰਾਨ ਫਿਲਮ ਅਭਿਨੇਤਾ ਆਮਿਰ ਖਾਨ, ਰਿਤੇਸ਼ ਦੇਸ਼ਮੁਖ, ਗਾਇਕ ਅਰਿਜੀਤ ਸਿੰਘ ਵਰਗੇ ਕਈ ਵੱਡੇ ਲੋਕਾਂ ਨੇ ਆਨੰਦ ਵਿਰੁੱਧ ਖੇਡਿਆ ਸੀ। ਚੈੱਸ ਡਾਟ ਕਾਮ ਨੇ ਲੋਕਾਂ ਦੀ ਮਦਦ ਲਈ 10 ਲੱਖ ਰੁਪਏ ਜਮ੍ਹਾ ਕੀਤੇ, ਜਿਸ ਨੂੰ ਲੋਕਾਂ ਦੀ ਮਦਦ ਲਈ ਏ. ਆਈ. ਸੀ. ਐੱਫ. ਦੇ ਰਾਹੀ ਇਸਤੇਮਾਲ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
'ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼'
NEXT STORY