ਮੁੰਬਈ- ਭਾਰਤ ਦੇ ਪਹਿਲੇ ਤੇ ਇਕਲੌਤੇ ਵਿਅਕਤੀਗਤ ਓਲੰਪਿਕ ਸੋਨ ਤਮਗਾ ਜੇਤੂ ਅਭਿਨਵ ਬਿੰਦਰਾ ਤੇ ਰਾਸ਼ਟਰੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੂੰ ਦੂਜੇ ਭਾਰਤੀ ਖੇਡ ਸਨਮਾਨ ਲਈ ਜਿਊਰੀ ਦੇ ਮੈਂਬਰਾਂ ਵਿਚ ਸ਼ਾਮਲ ਕੀਤਾ ਗਿਆ ਹੈ। ਪੁਰਸਕਾਰ ਸਮਾਰੋਹ 16 ਫਰਵਰੀ ਨੂੰ ਆਯੋਜਿਤ ਕੀਤਾ ਜਾਵੇਗਾ।
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ, ਸਾਬਕਾ ਟੈਨਿਸ ਖਿਡਾਰੀ ਮਹੇਸ਼ ਭੂਪਤੀ, ਆਪਣੇ ਜ਼ਮਾਨੇ ਦੀ ਧਾਕੜ ਐਥਲੀਟ ਪੀ. ਟੀ. ਊਸ਼ਾ ਤੇ ਸਾਬਕਾ ਨਿਸ਼ਾਨੇਬਾਜ਼ ਅੰਜਲੀ ਭਾਗਵਤ ਵੀ ਚੋਣ ਪੈਨਲ 'ਚ ਸ਼ਾਮਲ ਹਨ।
ਬਿੱਗ ਬੈਸ਼ ਲੀਗ ਨੂੰ ਅਲਵਿਦਾ ਕਹੇਗਾ ਮੈਕਕੁਲਮ
NEXT STORY