ਨਵੀਂ ਦਿੱਲੀ : ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਨੇ ਖਤਰਨਾਕ ਕੋਰੋਨਾ ਵਾਇਰਸ ਤੋਂ ਬਚਾਅ ਦੇ ਉਪਾਅ ਦੇ ਤਹਿਤ ਅਗਲੇ ਮਹੀਨੇ ਹੋਣ ਵਾਲੀ ਏਸ਼ੀਆਈ ਕੁਸ਼ਤੀ ਓਲੰਪਿਕ ਕੁਆਲੀਫਾਈਂਗ ਦੀ ਮੇਜ਼ਬਾਨੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਹ ਪ੍ਰਤੀਯੋਗਿਤਾ 27 ਤੋਂ 29 ਮਾਰਚ ਤਕ ਹੋਣੀ ਹੈ। ਪਹਿਲਾਂ ਇਸ ਦਾ ਆਯੋਜਨ ਝਿਆਨ ਵਿਚ ਹੋਣ ਵਾਲਾ ਸੀ ਪਰ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਇਸ ਨੂੰ ਚੀਨ ਦੇ ਸ਼ਹਿਰ ਤੋਂ ਹਟਾ ਦਿੱਤੀ ਗਿਆ ਸੀ। ਕਿਰਗਿਸਤਾਨ ਸਰਕਾਰ ਨੇ ਇਹ ਮਹਾਮਾਰੀ ਨੂੰ ਦੇਖਦਿਆਂ ਨੋਟਿਸ ਤਕ ਦੇਸ਼ ਵਿਚ ਦੇਸ਼ ਵਿਚ ਸਾਰੇ ਖੇਡ ਮੁਕਾਬਲਿਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।

ਕੁਸ਼ਤੀ ਦੀ ਵਿਸ਼ਵ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ (ਯੂ. ਡਬਲਯੂ. ਡਬਲਯੂ.) ਨੇ ਸਾਰੇ ਏਸ਼ੀਆਈ ਮਹਾਸੰਘਾਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਬਿਸ਼ਕੇਕ ਵਿਚ ਇਸ ਟੂਰਨਾਮੈਂਟ ਦਾ ਆਯੋਜਨ ਨਹÄ ਹੋਵੇਗਾ। ਵਿਸ਼ਵ ਸੰਸਥਾ ਨੇ ਕਿਹਾ ਕਿ ਉਹ ਹੋਰ ਉਪਾਅ ’ਤੇ ਵਿਚਾਰ ਕਰ ਰਹੀ ਹੈ ਅਤੇ ਉਸ ਦਾ ਕੌਮਾਂਤਰੀ ਓਲੰਪਿਕ ਕਮੇਟੀ ਦੇ ਨਾਲ ਵਿਚਾਰ ਵਟਾਂਦਰਾ ਅਗਲੇ ਹਫਤੇ ਵੀ ਜਾਰੀ ਰਹੇਗਾ। ਭਾਰਤ ਦੇ 14 ਮੈਂਬਰੀ ਦਲ ਨੂੰ ਇਸ ਟੂਰਨਾਮੈਂਟ ਵਿਚ ਹਿੱਸਾ ਲੈਣਾ ਹੈ।
ਸ਼੍ਰੀਲੰਕਾ ਖਿਲਾਫ ਸ਼ਾਨਦਾਰ ਜਿੱਤ ਤੋਂ ਬਾਅਦ ਹਰਮਨਪ੍ਰੀਤ ਨੇ ਸ਼ੈਫਾਲੀ ਦੀ ਕੀਤੀ ਰੱਜ ਕੇ ਤਾਰੀਫ
NEXT STORY