ਨਵੀਂ ਦਿੱਲੀ - ਦੇਸ਼ ਦੀਆਂ ਪ੍ਰਮੁੱਖ ਮਹਿਲਾ ਬਾਡੀ ਬਿਲਡਰਾਂ 'ਚੋਂ ਇਕ ਅੰਕਿਤਾ ਸਿੰਘ ਪਿਆਰ 'ਚ ਮਿਲੇ ਧੋਖੇ ਕਾਰਣ ਡਿਪ੍ਰੈਸ਼ਨ 'ਚ ਚਲੀ ਗਈ ਸੀ। ਡਿਪ੍ਰੈਸ਼ਨ ਦੂਰ ਕਰਨ ਲਈ ਉਸ ਨੇ ਜਿਮ ਕਲਾਸਿਜ਼ ਜੁਆਇਨ ਕੀਤੀਆਂ। ਅੱਜ ਉਹ ਕਈ ਵੱਡੇ ਨੈਸ਼ਨਲ ਅਤੇ ਇੰਟਰਨੈਸ਼ਨਲ ਈਵੈਂਟਸ 'ਚ ਹਿੱਸਾ ਲੈ ਚੁੱਕੀ ਹੈ। ਅੰਕਿਤਾ ਬਾਡੀ ਬਿਲਡਰ ਅਤੇ ਫਿੱਟਨੈੱਸ ਮਾਡਲ ਹੋਣ ਤੋਂ ਇਲਾਵਾ ਸਾਫਟਵੇਅਰ ਪ੍ਰੋਫੈਸਰ ਵੀ ਹੈ। ਉਹ ਬੈਂਗਲੁਰੂ 'ਚ ਸਾਫਟਵੇਅਰ ਪ੍ਰੋਗਰਾਮਿੰਗ ਦੀ ਜੌਬ ਕਰਦੀ ਹੈ। ਉਸ ਨੇ ਸਕੂਲ ਦੇ ਦਿਨਾਂ 'ਚ ਕਰਾਟੇ ਤੇ ਐਰੋਬਿਕਸ ਕਲਾਸਿਜ਼ ਜੁਆਇਨ ਕੀਤੀਆਂ। ਇਸ ਦੌਰਾਨ ਇਕ ਲੜਕੇ ਕਾਰਣ ਉਹ ਡਿਪ੍ਰੈਸ਼ਨ 'ਚ ਆ ਗਈ ਸੀ। ਅੰਕਿਤਾ ਨੇ ਡਿਪ੍ਰੈਸ਼ਨ ਤੋਂ ਬਚਣ ਲਈ ਜਿਮ ਕਲਾਸ ਲੈਣੀ ਸ਼ੁਰੂ ਕੀਤੀ ਸੀ।
ਅੰਕਿਤਾ ਨੂੰ ਸ਼ੁਰੂਆਤ 'ਚ ਬਾਡੀ ਬਿਲਡਿੰਗ ਫੀਲਡ 'ਚ ਜਾਣ ਨੂੰ ਲੈ ਕੇ ਫੈਮਿਲੀ ਨੇ ਵਿਰੋਧ ਕੀਤਾ ਸੀ। ਦਰਅਸਲ ਅੰਕਿਤਾ ਇਕ ਸਿਆਸੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਦੇ ਪਿਤਾ ਦੋ ਵਾਰ ਐੱਮ. ਐੱਲ. ਸੀ. ਰਹਿ ਚੁੱਕੇ ਹਨ। ਇਸੇ ਕਾਰਣ ਉਨ੍ਹਾਂ ਨੂੰ ਫਿੱਟਨੈੱਸ ਮਾਡਲਿੰਗ 'ਚ ਕਰੀਅਰ ਬਣਾਉਣ ਲਈ ਕਾਫੀ ਵਿਰੋਧ ਸਹਿਣਾ ਪਿਆ। ਬਾਡੀ ਬਿਲਡਿੰਗ ਕੰਪੀਟੀਸ਼ਨ ਦੌਰਾਨ ਮੁਕਾਬਲੇਬਾਜ਼ ਨੂੰ ਬਿਕਨੀ ਪਹਿਨਣੀ ਹੁੰਦੀ ਸੀ। ਇਹ ਡਰੈੱਸ ਕੋਡ ਉਨ੍ਹਾਂ ਦੇ ਘਰ ਵਾਲਿਆਂ ਅਤੇ ਰਿਸ਼ਤੇਦਾਰਾਂ ਲਈ ਬੰਬ ਫਟਣ ਵਾਂਗ ਸੀ। ਸ਼ੁਰੂਆਤ ਵਿਚ ਤਾਂ ਫੈਮਿਲੀ ਤੋਂ ਉਸ ਨੂੰ ਬਿਲਕੁਲ ਵੀ ਸਪੋਰਟ ਨਹੀਂ ਮਿਲਿਆ ਪਰ ਇਸ ਤੋਂ ਘਬਰਾਉਣ ਦੀ ਥਾਂ ਉਸ ਨੇ ਖੁਦ ਨੂੰ ਫਿੱਟਨੈੱਸ ਸ਼ਡਿਊਲ 'ਚ ਪੂਰੀ ਤਰ੍ਹਾਂ ਡੋਬ ਦਿੱਤਾ।
ਅੰਕਿਤਾ ਮੁਤਾਬਕ ਯੂ. ਪੀ. ਦੀਆਂ ਲੜਕੀਆਂ 'ਚ ਬੇਹੱਦ ਟੇਲੈਂਟ ਹੈ ਪਰ ਉਨ੍ਹਾਂ ਨੂੰ ਉਤਸ਼ਾਹ ਨਹੀਂ ਮਿਲਦਾ। ਉਨ੍ਹਾਂ ਨੂੰ ਸਹੀ ਗਾਈਡੈਂਸ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਅੰਦਾਜ਼ਾ ਨਹੀਂ ਕਿ ਫਿੱਟ ਰਹਿਣ ਲਈ ਪ੍ਰਾਪਰ ਡਾਈਟ ਕੀ ਹੁੰਦੀ ਹੈ। ਇਸ ਲਈ ਗਾਈਡੈਂਸ ਦੀ ਬੇਹੱਦ ਲੋੜ ਹੈ।
ਖੇਡ ਜਗਤ 'ਚ ਕੋਰੋਨਾਵਾਇਰਸ ਨਾਲ ਮਚਿਆ ਹਾਹਾਕਾਰ
NEXT STORY