ਸਪੋਰਟਸ ਡੈੱਕਸ— ਆਈ. ਸੀ. ਸੀ. ਕ੍ਰਿਕਟ ਵਿਸ਼ਵ ਕੱਪ 2019 ਦੇ ਲੀਗ ਮੈਚ ਦੇ ਦੌਰਾਨ ਬੁੱਧਵਾਰ ਨੂੰ ਨਿਊਜ਼ੀਲੈਂਡ ਦੇ ਖਿਡਾਰੀ ਟ੍ਰੇਂਟ ਬੋਲਟ ਨੇ ਆਪਣੇ ਪਹਿਲੇ ਹੀ ਓਵਰ 'ਚ ਦੱਖਣੀ ਅਫਰੀਕਾ ਦੇ ਬੱਲੇਬਾਜ਼ ਕੁਇੰਟਨ ਡੀ ਕਾਕ ਨੂੰ ਬੋਲਡ ਕਰ ਦਿੱਤਾ। ਗੇਂਦ ਬਹੁਤ ਸਟੀਕ ਸੀ ਤੇ ਡੀ ਕਾਕ ਦੇ ਬੱਲੇ ਦਾ ਕਿਨਾਰਾ ਲਗਦਿਆ ਹੀ ਸਿੱਧੀ ਵਿਕਟਾਂ 'ਤੇ ਲੱਗੀ ਤੇ ਇਕ ਵਿਕਟ ਹਵਾ 'ਚ ਉੱਡਦੀ ਹੋਈ ਦੂਰ ਜਾ ਕੇ ਡਿੱਗੀ।
ਬੋਲਟ ਨੇ ਜਦੋਂ ਦੂਜੇ ਓਵਰ ਦੀ ਪੰਜਵੀਂ ਗੇਂਦ ਕਰਵਾਈ ਤਾਂ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਕਿ ਇਸ ਗੇਂਦ 'ਤੇ ਵਿਕਟ ਮਿਲ ਸਕਦੀ ਹੈ ਪਰ ਇਸ ਨੂੰ ਡੀ ਕਾਕ ਦੀ ਖਰਾਬ ਬੱਲੇਬਾਜ਼ੀ ਵੀ ਕਹਿ ਸਕਦੇ ਹਾਂ ਕਿ ਉਹ ਬੋਲਡ ਹੋ ਗਿਆ। ਡੀ ਕਾਕ ਨੇ ਗੇਂਦ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਬੱਲੇ ਦਾ ਕਿਨਾਰਾ ਲਗਦਿਆ ਹੀ ਗੇਂਦ ਅੰਦਰ ਵੱਲ ਹੋ ਗਈ ਤੇ ਸਿੱਧੀ ਵਿਕਟਾਂ 'ਚ ਲੱਗੀ ਜਿਸ ਕਾਰਨ ਡੀ ਕਾਕ ਨੇ 8 ਗੇਂਦਾਂ ਇਕ ਚੌਕੇ ਦੀ ਮਦਦ ਨਾਲ ਸਿਰਫ 5 ਦੌੜਾਂ ਦੀ ਪਾਰੀ ਖੇਡੀ।
ਵੀਡੀਓ— LINK
ਰੋਹਿਤ ਦੇ ਕੋਚ ਬੋਲੇ- ਵਧੀਆ ਹੋਇਆ ਉਸ ਨੂੰ 2011 ਵਿਸ਼ਵ ਕੱਪ 'ਚ ਮੌਕਾ ਨਹੀਂ ਮਿਲਿਆ
NEXT STORY