ਲੰਡਨ— ਇੰਗਲੈਂਡ ਦੇ ਆਪਣੇ ਜ਼ਮਾਨੇ ਦੇ ਧਾਕੜ ਬੱਲੇਬਾਜ਼ ਜਯੋਫ੍ਰੀ ਬਾਇਕਾਟ ਨੇ ਆਪਣੀ ਉਸ ਟਿੱਪਣੀ ਲਈ ਮੁਆਫੀ ਮੰਗੀ, ਜਿਸ ਵਿਚ ਉਸ ਨੇ ਕਿਹਾ ਸੀ ਕਿ ਉਸ ਨੂੰ ਨਾਈਟਹੁੱਡ ਹਾਸਲ ਕਰਨ ਲਈ 'ਆਪਣੇ ਚਿਹਰੇ 'ਤੇ ਕਾਲਖ ਮਲਣੀ' ਪਵੇਗੀ।
ਵੈਸਟਇੰਡੀਜ਼ ਵਿਰੁੱਧ ਪਿਛਲੇ ਹਫਤੇ ਪਹਿਲੇ ਟੈਸਟ ਮੈਚ 'ਚ ਇੰਟਰਵਲ ਦੌਰਾਨ 76 ਸਾਲਾ ਬਾਇਕਾਟ ਨੇ ਇਕ ਸਵਾਲ ਦੇ ਜਵਾਬ 'ਚ ਇਹ ਟਿੱਪਣੀ ਕੀਤੀ। ਜਦੋਂ ਦੱਖਣੀ ਅਫਰੀਕਾ ਦੀ ਰੰਗ-ਭੇਦ ਦੀ ਨੀਤੀ ਕਾਰਨ ਉਸ ਦੇ ਨਾਲ ਸਾਰੇ ਦੇਸ਼ਾਂ ਨੇ ਆਪਣੇ ਰਿਸ਼ਤੇ ਖਤਮ ਕਰ ਦਿੱਤੇ ਸਨ, ਉਦੋਂ 1982 'ਚ ਇੰਗਲੈਂਡ ਦੇ ਬਾਕੀ ਖਿਡਾਰੀਆਂ ਦਾ ਦੱਖਣੀ ਅਫਰੀਕੀ ਦੌਰਾ ਕਰਾਉਣ 'ਚ ਬਾਇਕਾਟ ਨੇ ਅਹਿਮ ਭੂਮਿਕਾ ਨਿਭਾਈ ਸੀ। ਉਸ ਨੇ ਕਿਹਾ ਸੀ ਕਿ ਵੈਸਟਇੰਡੀਜ਼ ਦੇ ਕ੍ਰਿਕਟਰਾਂ 'ਚ ਨਾਈਟਹੁੱਡ 'ਰਿਓੜੀਆਂ' ਦੀ ਤਰ੍ਹਾਂ ਵੰਡੀ ਜਾ ਰਹੀ ਹੈ। 'ਦਿ ਡੇਲੀ ਮਿਰਰ' ਨੇ ਇਸ ਪ੍ਰੋਗਰਾਮ 'ਚ ਸ਼ਾਮਲ ਇਕ ਮਹਿਮਾਨ ਦੇ ਹਵਾਲੇ ਨਾਲ ਦੱਸਿਆ ਕਿ ਉਦੋਂ ਬਾਇਕਾਟ ਨੇ ਕਿਹਾ ਸੀ ਕਿ ਮੈਨੂੰ ਦੋ ਵਾਰ ਨਕਾਰ ਦਿੱਤਾ ਗਿਆ। ਬਿਹਤਰ ਹੈ ਕਿ ਆਪਣੇ ਮੂੰਹ 'ਤੇ ਕਾਲਖ ਮਲ ਲਓ।
ਬਾਇਕਾਟ ਨੇ ਹਾਲਾਂਕਿ ਮੰਗਲਵਾਰ ਟਵਿਟਰ ਦਾ ਸਹਾਰਾ ਲੈ ਕੇ ਇਸ ਬਿਆਨ ਲਈ ਮੁਆਫੀ ਮੰਗੀ। ਉਸ ਨੇ ਕਿਹਾ, ''ਇਕ ਗ਼ੈਰ-ਰਸਮੀ ਗੱਲਬਾਤ ਦੌਰਾਨ ਮੇਰੇ ਤੋਂ ਸਵਾਲ ਕੀਤਾ ਗਿਆ ਤੇ ਮੈਨੂੰ ਲੱਗਦਾ ਹੈ ਕਿ ਮੇਰਾ ਜਵਾਬ ਗ਼ੈਰ-ਮਨਜ਼ੂਰ ਸੀ। ਮੇਰੇ ਮਨ ਵਿਚ ਕਿਸੇ ਪ੍ਰਤੀ ਕੋਈ ਗੁੱਸਾ ਨਹੀਂ ਸੀ ਪਰ ਮੈਂ ਜੋ ਕੁਝ ਵੀ ਕਿਹਾ, ਉਹ ਪੂਰੀ ਤਰ੍ਹਾਂ ਗਲਤ ਸੀ ਤੇ ਮੈਂ ਉਸ ਦੇ ਲਈ ਮੁਆਫੀ ਮੰਗਦਾ ਹਾਂ। ਬਾਇਕਾਟ ਨੇ ਕਿਹਾ ਕਿ ਮੈਂ ਵੈਸਟਇੰਡੀਜ਼ ਦੇ ਕ੍ਰਿਕਟਰਾਂ ਨੂੰ ਚਾਹੁੰਦਾ ਹਾਂ ਤੇ ਉਸ ਦੇ ਖਿਡਾਰੀਆਂ ਲਈ ਮੇਰੇ ਦਿਲ 'ਚ ਬਹੁਤ ਸਨਮਾਨ ਹੈ।
ਰਾਸ਼ਟਰੀ ਸਕੁਐਸ਼ ਚੈਂਪੀਅਨਸ਼ਿਪ 'ਚ ਹਿੱਸਾ ਲੈਣਗੇ 554 ਖਿਡਾਰੀ
NEXT STORY