ਸਾਓ ਪਾਓਲੋ : ਬ੍ਰਾਜ਼ੀਲ ਅਤੇ ਅਰਜਨਟੀਨਾ ਵਿਚਾਲੇ ਮੁਅੱਤਲ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਹੁਣ ਨਹੀਂ ਹੋਵੇਗਾ। ਦੋਵਾਂ ਦੇਸ਼ਾਂ ਦੀਆਂ ਫੁੱਟਬਾਲ ਫੈਡਰੇਸ਼ਨਾਂ ਵੱਲੋਂ ਮੈਚ ਰੱਦ ਕਰਨ ਲਈ ਫੀਫਾ ਨਾਲ ਸਮਝੌਤਾ ਹੋਣ ਤੋਂ ਬਾਅਦ ਇਹ ਐਲਾਨ ਕੀਤਾ ਗਿਆ। ਦੋਵੇਂ ਟੀਮਾਂ ਕੁਆਲੀਫਾਇਰ ਨਾ ਖੇਡਣ ਲਈ ਜੁਰਮਾਨਾ ਭਰਨ ਲਈ ਰਾਜ਼ੀ ਹੋ ਗਈਆਂ ਹਨ।
ਇਹ ਵੀ ਪੜ੍ਹੋ : ਨੀਰਜ ਚੋਪੜਾ ਦੀ ਵਾਪਸੀ ਦਾ ਰਾਹ ਖੁੱਲ੍ਹਿਆ, ਡਾਇਮੰਡ ਲੀਗ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ 'ਚ ਨਾਂ ਸ਼ਾਮਲ
ਸਤੰਬਰ ਵਿੱਚ, ਮੈਚ ਸ਼ੁਰੂ ਹੋਣ ਦੇ ਕੁਝ ਮਿੰਟਾਂ ਬਾਅਦ ਹੀ ਰੋਕਣਾ ਪਿਆ ਜਦੋਂ ਬ੍ਰਾਜ਼ੀਲ ਦੇ ਸਿਹਤ ਅਧਿਕਾਰੀਆਂ ਇਹ ਕਹਿ ਕੇ ਮੈਦਾਨ ਵਿੱਚ ਦਾਖਲ ਹੋਏ ਕਿ ਅਰਜਨਟੀਨਾ ਦੇ ਚਾਰ ਖਿਡਾਰੀਆਂ ਨੇ ਕੋਰੋਨਾ ਪ੍ਰੋਟੋਕੋਲ ਤੋੜ ਦਿੱਤਾ ਹੈ। ਫੀਫਾ ਇਸ ਮੈਚ ਨੂੰ ਅਗਲੇ ਮਹੀਨੇ ਕਰਵਾਉਣਾ ਚਾਹੁੰਦਾ ਸੀ, ਪਰ ਬ੍ਰਾਜ਼ੀਲ ਅਤੇ ਅਰਜਨਟੀਨਾ ਦੋਵੇਂ ਹੀ ਕਤਰ 'ਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਚੁੱਕੇ ਹਨ, ਇਸ ਲਈ ਇਹ ਮੈਚ ਸਿਰਫ ਇਕ ਰਸਮ ਹੀ ਸੀ। ਖਿਡਾਰੀਆਂ ਦੇ ਸੱਟਾਂ ਅਤੇ ਮੁਅੱਤਲੀ ਦੇ ਡਰ ਦੇ ਮੱਦੇਨਜ਼ਰ ਦੋਵਾਂ ਟੀਮਾਂ ਦੇ ਕੋਚ ਇਸ ਮੈਚ ਨੂੰ ਨਾ ਕਰਵਾਉਣ ਲਈ ਸਹਿਮਤ ਹੋ ਗਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨੀਰਜ ਚੋਪੜਾ ਦੀ ਵਾਪਸੀ ਦਾ ਰਾਹ ਖੁੱਲ੍ਹਿਆ, ਡਾਇਮੰਡ ਲੀਗ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ 'ਚ ਨਾਂ ਸ਼ਾਮਲ
NEXT STORY