ਸਪੋਰਟਸ ਡੈਸਕ- ਭਾਰਤੀ ਕ੍ਰਿਕੇਟ ਟੀਮ ਦੇ ਸੁਪਰਸਟਾਰ ਵਿਰਾਟ ਕੋਹਲੀ ਨੇ 18 ਅਗਸਤ 2008 ਨੂੰ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਬੀਤੇ ਸ਼ੁੱਕਰਵਾਰ (18 ਅਗਸਤ, 2023) ਨੂੰ ਉਨ੍ਹਾਂ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੇ 15 ਸਾਲ ਪੂਰੇ ਕੀਤੇ। ਇਸ ਖ਼ਾਸ ਮੌਕੇ 'ਤੇ ਕਈ ਲੋਕਾਂ ਨੇ ਕੋਹਲੀ ਨੂੰ ਵਧਾਈਆਂ ਦਿੱਤੀਆਂ, ਜਿਸ 'ਚ ਪ੍ਰਸ਼ੰਸਕ, ਸਾਬਕਾ ਅਤੇ ਸਾਥੀ ਖਿਡਾਰੀ ਮੌਜੂਦ ਰਹੇ ਸਨ। ਦੂਜੇ ਪਾਸੇ ਕਿੰਗ ਕੋਹਲੀ ਦੇ ਵੱਡੇ ਭਰਾ ਵਿਕਾਸ ਨੇ ਵੀ ਉਨ੍ਹਾਂ ਲਈ ਭਾਵੁਕ ਪੋਸਟ ਸਾਂਝੀ ਹੈ।
ਇਹ ਵੀ ਪੜ੍ਹੋ- ਰਿੰਕੂ ਸਿੰਘ 'ਤੇ ਨਹੀਂ ਹੈ ਆਇਰਲੈਂਡ 'ਚ ਪਰਫਾਰਮ ਕਰਨ ਦਾ ਦਬਾਅ, ਪਰ ਅੰਗਰੇਜ਼ੀ ਨੇ ਇਸ ਲਈ ਕੀਤਾ ਪਰੇਸ਼ਾਨ
ਵਿਕਾਸ ਕੋਹਲੀ ਨੇ ਵਿਰਾਟ ਕੋਹਲੀ ਦੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ, ਜਿਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਭਾਵੁਕ ਗੱਲਾਂ ਲਿਖੀਆਂ ਹਨ। ਵਿਕਾਸ ਕੋਹਲੀ ਨੇ ਕੈਪਸ਼ਨ 'ਚ ਲਿਖਿਆ, ''ਇਕ ਲੜਕਾ ਜਿਸ ਦਾ ਇਕ ਸੁਫ਼ਨਾ ਸੀ... ਅਤੇ ਉਸ ਨੂੰ ਹਾਸਲ ਕਰਨ 'ਚ ਖ਼ੁਦ ਨੂੰ ਸੁੱਟ ਦਿੱਤਾ... ਆਪਣੇ ਆਪ ਨੂੰ ਲਗਾਤਾਰ ਪੀਸਦੇ ਹੋਏ... ਡਿੱਗਣਾ, ਅਸਫਲ ਹੋਣਾ ਪਰ ਫਿਰ ਖੜ੍ਹੇ ਹੋ ਕੇ ਦੁਬਾਰਾ ਲੜਨਾ... ਸਫ਼ਰ ਜਾਰੀ ਰਿਹਾ... ਤੁਹਾਡੇ 'ਤੇ ਮਾਣ ਹੈ ਭਰਾ। ...ਤੁਹਾਡੇ ਅੰਤਰਰਾਸ਼ਟਰੀ ਕ੍ਰਿਕਟ 'ਚ 15 ਸਾਲ ਪੂਰੇ ਹੋਣ ‘ਤੇ ਵਧਾਈ… ਲੜਦੇ ਰਹੋ… ਚਮਕਦੇ ਰਹੋ…”
ਅੰਤਰਰਾਸ਼ਟਰੀ ਕ੍ਰਿਕਟ 'ਚ 15 ਸਾਲ ਪੂਰੇ ਹੋਣ 'ਤੇ ਵਿਰਾਟ ਕੋਹਲੀ ਨੇ ਖ਼ੁਦ ਵੀ ਆਪਣੇ ਅਧਿਕਾਰਕ ਸੋਸ਼ਲ ਮੀਡੀਆ ਰਾਹੀਂ ਇਕ ਪੋਸਟ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਟੀ-20 ਵਿਸ਼ਵ ਕੱਪ 2022 'ਚ ਪਾਕਿਸਤਾਨ ਦੇ ਖ਼ਿਲਾਫ਼ ਖੇਡੇ ਗਏ ਮੈਚ ਦੀ ਇਕ ਤਸਵੀਰ ਸਾਂਝੀ ਕੀਤੀ ਸੀ। ਤਸਵੀਰ ਦੀ ਕੈਪਸ਼ਨ ਦਿੰਦੇ ਹੋਏ ਕੋਹਲੀ ਨੇ ਲਿਖਿਆ, ''ਹਮੇਸ਼ਾ ਧੰਨਵਾਦੀ।''
ਇਹ ਵੀ ਪੜ੍ਹੋ- ਧੋਨੀ ਦੀ ਟੀਮ ਨੇ ਰਚਿਆ ਇਤਿਹਾਸ, IPL 'ਚ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਟੀਮ ਬਣੀ CSK
ਅੰਤਰਰਾਸ਼ਟਰੀ 'ਚ 15 ਸਾਲ ਲੰਘਣ ਤੋਂ ਬਾਅਦ ਅਜਿਹੇ ਹਨ ਅੰਕੜੇ
ਕੋਹਲੀ ਭਾਰਤ ਲਈ ਤਿੰਨੋਂ ਫਾਰਮੈਟ ਖੇਡਦੇ ਹਨ। ਉਨ੍ਹਾਂ ਨੇ ਆਪਣੇ ਕਰੀਅਰ 'ਚ ਹੁਣ ਤੱਕ 111 ਟੈਸਟ, 275 ਵਨਡੇ ਅਤੇ 115 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। 187 ਟੈਸਟ ਪਾਰੀਆਂ 'ਚ ਉਨ੍ਹਾਂ ਨੇ 49.29 ਦੀ ਔਸਤ ਨਾਲ 8676 ਦੌੜਾਂ ਬਣਾਈਆਂ ਹਨ, ਜਿਸ 'ਚ ਉਨ੍ਹਾਂ ਨੇ 29 ਸੈਂਕੜੇ ਅਤੇ 29 ਅਰਧ ਸੈਂਕੜੇ ਲਗਾਏ ਹਨ।
ਇਸ ਤੋਂ ਇਲਾਵਾ ਵਨਡੇ ਮੈਚਾਂ ਦੀਆਂ 265 ਪਾਰੀਆਂ 'ਚ ਉਨ੍ਹਾਂ ਨੇ 57.32 ਦੀ ਔਸਤ ਨਾਲ 12898 ਦੌੜਾਂ ਬਣਾਈਆਂ ਹਨ, ਜਿਸ 'ਚ ਉਨ੍ਹਾਂ ਨੇ 46 ਸੈਂਕੜੇ ਅਤੇ 65 ਅਰਧ ਸੈਂਕੜੇ ਲਗਾਏ ਹਨ। ਇਸ ਦੇ ਨਾਲ ਹੀ ਟੀ-20 ਇੰਟਰਨੈਸ਼ਨਲ ਦੀਆਂ 107 ਪਾਰੀਆਂ 'ਚ ਕੋਹਲੀ ਨੇ 52.73 ਦੀ ਔਸਤ ਅਤੇ 137.96 ਦੀ ਔਸਤ ਨਾਲ 4008 ਦੌੜਾਂ ਬਣਾਈਆਂ ਹਨ, ਜਿਸ 'ਚ ਉਨ੍ਹਾਂ ਨੇ 1 ਸੈਂਕੜਾ ਅਤੇ 37 ਅਰਧ ਸੈਂਕੜੇ ਲਗਾਏ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
3 ਕਾਰਾਂ, ਹਵਾਈ ਜਹਾਜ਼, 24 ਘੰਟੇ ਪੰਜ ਨੌਕਰ, Neymar ਨੂੰ ਅਲ ਹਿਲਾਲ ਕਲੱਬ ਨਾਲ ਜੁੜਨ 'ਤੇ ਮਿਲਣਗੇ ਇਹ ਫਾਇਦੇ
NEXT STORY